ਪੁਲਿਸ ਨੇ ਪੀੜਤ ਦੇ ਬਿਆਨ ਤੇ ਪਤੀ ਸਹਿਤ 4 ਖਿਲਾਫ ਕੇਸ ਦਰਜ਼
ਹਰਿੰਦਰ ਨਿੱਕਾ ਬਰਨਾਲਾ 30 ਜੁਲਾਈ 2020
ਮਲੇਰਕੋਟਲਾ ਦੀ ਰਹਿਣ ਵਾਲੀ ਰਜੀਆ ਦੀ ਸ਼ਾਦੀ ਮੁਸਤਾਕ ਖਾਨ ਨਿਵਾਸੀ ਟੱਲੇਵਾਲ ਨਾਲ ਹੋਈ। ਰਜੀਆ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਸ਼ਾਦੀ ਤੋਂ ਕਰੀਬ 2 ਸਾਲ ਬਾਅਦ ਉਸ ਦੀ ਮਾਰਕੁੱਟ ਕਰਕੇ ਸੌਹਰਿਆਂ ਤੋਂ ਲੱਖਾਂ ਰੁਪਏ ਲੈ ਕੇ ਆਉਣ ਦੀ ਮੰਗ ਸ਼ੁਰੂ ਕਰ ਦਿੱਤੀ। ਆਖਿਰ ਪਤੀ ਦੇ ਤਸ਼ੱਦਦ ਤੋਂ ਤੰਗ ਧੀ ਦੀ ਖੁਸ਼ੀ ਲਈ ਪਿਉ ਨੇ 4 ਲੱਖ 50 ਹਜ਼ਾਰ ਰੁਪਏ ਮੁਸ਼ਤਾਕ ਖਾਨ ਨੂੰ ਦੇ ਦਿੱਤੇ। ਜਿਨ੍ਹਾਂ ਵਿੱਚੋਂ ਪਤੀ ਮੁਸ਼ਤਾਕ ਨੇ 1 ਲੱਖ ਰੁਪਏ ਵਾਪਿਸ ਵੀ ਕਰ ਦਿੱਤੇ। ਜਦੋਂ ਕਿ ਬਾਕੀ ਸਾਢੇ 3 ਲੱਖ ਰੁਪਏ ਵਾਪਿਸ ਤਾਂ ਕੀ ਕਰਨੇ ਸੀ, ਪੇਕਿਆਂ ਤੋਂ ਹੋਰ ਰੁਪਏ ਲਿਆਉਣ ਦੀ ਮੰਗ ਸ਼ੁਰੂ ਕਰ ਦਿੱਤੀ। ਨਾਂਹ ਕਹਿਣ ਤੋਂ ਉਹ ਫਿਰ ਤਸ਼ੱਦਦ ਕਰਨ ਲੱਗ ਪਿਆ।
27 ਜੁਲਾਈ ਨੂੰ ਫਿਰ ਪਤੀ ਮੁਸ਼ਤਾਕ ਖਾਨ ਤੇ ਸੌਹਰੇ ਪਰਿਵਾਰ ਦੇ ਮੈਂਬਰਾਂ ਮਨਜੂਰ ਖਾਨ, ,ਤੋਤਾ ਖਾਨ ਤੇ ਬਸ਼ੀਰਾ ਨੇ ਮਿਲ ਕੇ ਉਸ ਦੀ ਮਾਰਕੁੱਟ ਕੀਤੀ ਤੇ ਕਾਫੀ ਸੱਟਾਂ ਲੱਗੀਆਂ। ਸੁਨੇਹਾ ਮਿਲਣ ਤੇ ਪਹੁੰਚੇ ਮੇਰੇ ਪਿਤਾ ਨੇ ਜਖਮੀ ਹਾਲਤ ਚ, ਉਸਨੂੰ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਾਖਿਲ ਕਰਵਾਇਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਬੰਤ ਸਿੰਘ ਨੇ ਦੱਸਿਆ ਕਿ ਜਖਮੀ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਦੇ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 323/498 A/34 IPC ਦੇ ਤਹਿਤ ਥਾਣਾ ਟੱਲੇਵਾਲ ਵਿਖੇ ਕੇਸ ਦਰਜ਼ ਕਰਕੇ ਪੀੜਤਾ ਦੇ ਪਤੀ ਮੁਸ਼ਤਾਕ ਖਾਨ ਨੂੰ ਗਿਰਫਤਾਰ ਵੀ ਕਰ ਲਿਆ ਹੈ। ਜਦੋਂ ਕਿ ਬਾਕੀਆਂ ਨੂੰ ਵੀ ਜਲਦ ਹੀ ਗਿਫਰਤਾਰ ਕਰ ਲਿਆ ਜਾਵੇਗਾ।