ਹਰਿੰਦਰ ਨਿੱਕਾ, ਬਰਨਾਲਾ 6 ਜਨਵਰੀ 2026
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਨਿਗਮ ਬਰਨਾਲਾ ਦੀਆਂ ਸੰਭਾਵਿਤ ਫਰਵਰੀ ਮਹੀਨੇ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵਾਰਡਬੰਦੀ ਵਿੱਚ ਇੱਕ ਵਾਰ ਫਿਰ ਵੱਡਾ ਬਦਲਾਅ ਕੀਤਾ ਗਿਆ ਹੈ। 31 ਦਸੰਬਰ ਨੂੰ ਜ਼ਾਰੀ ਅਤੇ ਹੁਣ ਪਬਲਿਕ ਵਿੱਚ ਆਈ ਨਵੀਂ ਵਾਰਡਬੰਦੀ ਕਾਰਣ, ਬਰਨਾਲਾ ਦੀ ਸਿਆਸਤ ‘ਚ ਵੱਡਾ ‘ਧਮਾਕਾ’ ਹੋਇਆ ਹੈ। ਨਵੀਂ ਵਾਰਡਬੰਦੀ ਨਾਲ ਆਪੋ ਆਪਣੇ ਵਾਰਡਾਂ ਵਿੱਚ ਵੋਟਰਾਂ ਨਾਲ ਸੰਪਰਕ ਕਰਨ ਲਈ ਕਈ ਦਿਨਾਂ ਤੋਂ ਪੱਬਾਂ ਭਾਰ ਹੋਏ ਫਿਰਦੇ ਕਈ ਉਮੀਦਵਾਰਾਂ ਦੇ ਸੁਪਨਿਆਂ ਤੇ ਪਾਣੀ ਫਿਰ ਗਿਆ ਹੈ। ਜਦੋਂਕਿ ਹੋਰ ਕਈਆਂ ਦੀ ਲਾਟਰੀ ਵੀ ਨਿਕਲ ਆਈ ਹੈ।
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਨਿਗਮ ਬਰਨਾਲਾ ਲਈ 22 ਦਸੰਬਰ 2025 ਨੂੰ ਜਾਰੀ ਕੀਤੀ ਪੁਰਾਣੀ ਵਾਰਡਬੰਦੀ ਵਿੱਚ ਸੋਧ ਕਰਦਿਆਂ 10 ਅਹਿਮ ਵਾਰਡਾਂ ਦੀ ਰਾਖਵਾਂਕਰਨ (Reservation) ਸੂਚੀ ਬਦਲ ਦਿੱਤੀ ਗਈ ਹੈ। ਇਸ ਅਚਾਨਥ ਹੋਏ ਬਦਲਾਅ ਨੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀਆਂ ਕਈ ਦਿਨਾਂ ਤੋਂ ਫਿੱਟ ਕੀਤੀਆਂ ਗਈਆਂ ਗੋਟੀਆਂ ਹਿਲਾ ਕੇ ਰੱਖ ਦਿੱਤੀਆਂ ਹਨ।
ਨਵੇਂ ਨੋਟੀਫਿਕੇਸ਼ਨ ਅਨੁਸਾਰ, **ਵਾਰਡ ਨੰਬਰ 3** ਜੋ ਪਹਿਲਾਂ ਐਸ.ਸੀ. (SC) ਲਈ ਰਾਖਵਾਂ ਸੀ, ਹੁਣ ਐਸ.ਸੀ. ਔਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ **ਵਾਰਡ ਨੰਬਰ 4** ਅਤੇ **ਵਾਰਡ ਨੰਬਰ 8** ਜੋ ਪਹਿਲਾਂ ਔਰਤਾਂ ਲਈ ਰਾਖਵੇਂ ਸਨ, ਹੁਣ ‘ਜਨਰਲ’ ਕਰ ਦਿੱਤੇ ਗਏ ਹਨ, ਜਿਸ ਨਾਲ ਇੱਨ੍ਹਾਂ ਵਾਰਡਾਂ ਵਿੱਚ ਮੁਕਾਬਲਾ ਹੋਰ ਦਿਲਚਸਪ ਹੋਣ ਦੀ ਉਮੀਦ ਹੈ।
ਵਿਭਾਗ ਵੱਲੋਂ ਕੀਤੇ ਗਏ ਹੋਰ ਬਦਲਾਵਾਂ ਵਿੱਚ **ਵਾਰਡ ਨੰਬਰ 5** (ਪਹਿਲਾਂ SC ਔਰਤਾਂ) ਹੁਣ ਆਮ ਔਰਤਾਂ ਲਈ, ਅਤੇ **ਵਾਰਡ ਨੰਬਰ 7** (ਪਹਿਲਾਂ SC) ਹੁਣ SC ਔਰਤਾਂ ਲਈ ਰਾਖਵਾਂ ਕੀਤਾ ਗਿਆ ਹੈ। ਸਭ ਤੋਂ ਵੱਡਾ ਉਲਟਫੇਰ **ਵਾਰਡ ਨੰਬਰ 20** ਵਿੱਚ ਦੇਖਣ ਨੂੰ ਮਿਲਿਆ ਹੈ, ਜੋ ਪਹਿਲਾਂ ਜਨਰਲ ਸੀ ਪਰ ਹੁਣ SC ਔਰਤਾਂ ਲਈ ਰਿਜ਼ਰਵ ਹੋ ਗਿਆ ਹੈ।
ਇਸ ਤੋਂ ਇਲਾਵਾ:
* **ਵਾਰਡ 37:** ਔਰਤਾਂ ਤੋਂ ਬਦਲ ਕੇ SC ਰਿਜ਼ਰਵ।
* **ਵਾਰਡ 38:** ਜਨਰਲ ਤੋਂ ਬਦਲ ਕੇ ਔਰਤਾਂ ਲਈ ਰਾਖਵਾਂ।
* **ਵਾਰਡ 49:** SC ਔਰਤਾਂ ਤੋਂ ਬਦਲ ਕੇ ਹੁਣ ਆਮ ਔਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ ਹੈ।
ਇਸ ਨਵੇਂ ਫੈਸਲੇ ਤੋਂ ਬਾਅਦ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਕਈ ਪੁਰਾਣੇ ਦਿੱਗਜਾਂ ਦੇ ਵਾਰਡ ਰਿਜ਼ਰਵ ਹੋਣ ਕਾਰਨ ਉਨ੍ਹਾਂ ਨੂੰ ਹੁਣ ਨਵੀਆਂ ਸਿਆਸੀ ਜ਼ਮੀਨਾਂ ਤਲਾਸ਼ਣੀਆਂ ਪੈਣਗੀਆਂ, ਜਦਕਿ ਨਵੇਂ ਚਿਹਰਿਆਂ ਲਈ ਰਾਹ ਪੱਧਰਾ ਹੋ ਗਿਆ ਹੈ।
| ਵਾਰਡ ਨੰਬਰ | ਪਹਿਲਾਂ ਦੀ ਸਥਿਤੀ (Old Status) | ਹੁਣ ਦੀ ਨਵੀਂ ਸਥਿਤੀ (New Status) |
| 3 | SC (ਐਸ.ਸੀ.) | SC ਮਹਿਲਾ (SC Women) |
| 4 | ਮਹਿਲਾ (Women) | ਜਨਰਲ (General) |
| 5 | SC ਮਹਿਲਾ (SC Women) | ਮਹਿਲਾ (Women) |
| 7 | SC (ਐਸ.ਸੀ.) | SC ਮਹਿਲਾ (SC Women) |
| 8 | ਮਹਿਲਾ (Women) | ਜਨਰਲ (General) |
| 20 | ਜਨਰਲ (General) | SC (ਐਸ.ਸੀ.) |
| 37 | ਮਹਿਲਾ (Women) | SC (ਐਸ.ਸੀ.) |
| 38 | ਜਨਰਲ (General) | ਮਹਿਲਾ (Women) |
| 49 | SC ਮਹਿਲਾ (SC Women) | ਮਹਿਲਾ (Women) |







