ਥਾਣੇਦਾਰ ਦੀ ਗੱਡੀ ‘ਚ PRTC ਬੱਸ ਲੱਗੀ,ਰੋਡ, ਜਾਮ, ਰਾਹਗੀਰ ਪ੍ਰੇਸ਼ਾਨ

Advertisement
Spread information

ਹਰਿੰਦਰ ਨਿੱਕਾ, ਸੰਗਰੂਰ 18 ਅਕਤੂਬਰ 2025

     ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਤੇ ਇੱਕ ਪੁਲਿਸ ਏਐਸਆਈ ਦੀ ਕਾਰ ਵਿੱਚ ਪੀਆਰਟੀਸੀ ਦੀ ਬੱਸ ਲੱਗ ਜਾਣ ਤੋਂ ਬਾਅਦ ਪੀਆਰਟੀਸੀ ਤੇ ਪੁਲਿਸ ਮੁਲਾਜ਼ਮ ਵਿੱਚ, ਇੱਕ ਦੂਜੇ ਦਾ ਕਸੂਰ ਦੱਸਣ ਤੋਂ ਹੋਈ ਤੂੰ ਤੂੰ ਮੈਂ ਮੈਂ ਤਕਰਾਰ ਬਾਜ਼ੀ ਵਿਚ ਬਦਲ ਗਈ। ਆਖਿਰ ਪੀਆਰਟੀਸੀ ਦੇ ਡਰਾਈਵਰ ਨੇ ਹਾਈਵੇ ਤੋਂ ਲੰਘਦੀਆਂ ਹੋਰ ਬੱਸਾਂ ਨੂੰ ਰੋਕ ਕੇ, ਦੋਵੇਂ ਪਾਸੇ ਰੋਸ ਵਜੋਂ ਟ੍ਰੈਫਿਕ ਜਾਮ ਕਰ ਦਿੱਤਾ। ਪੁਲਿਸ ਥਾਣੇਦਾਰ ਨੇ ਅਤੇ ਪੀਆਰਟੀਸੀ ਮੁਲਾਜ਼ਮ ਨੇ ਆਪੋ ਆਪਣੇ ਹਮਾਇਤੀਆਂ ਨੂੰ ਫੋਨ ਕਰਕੇ ਬੁਲਾਉਣਾ ਸ਼ੁਰੂ ਕਰ ਦਿੱਤਾ।ਕੁੱਝ ਹੀ ਮਿੰਟਾਂ ਵਿੱਚ ਦੋਵਾਂ ਪਾਸੇ ਜਾਮ ਲੱਗ ਗਿਆ ਅਤੇ ਰਾਹਗੀਰ ਪ੍ਰੇਸ਼ਾਨ ਹੋਣ ਲੱਗੇ। ਇਸ ਮੌਕੇ ਜਾਮ ਤੋਂ ਪ੍ਰੇਸ਼ਾਨ ਹੋਰ ਲੋਕਾਂ ਨੇ ਟ੍ਰੈਫਿਕ ਜਾਮ ਖੋਲ੍ਹਣ ਨੂੰ ਲ਼ੈ ਕੇ ਤਕਰਾਰਬਾਜ਼ੀ ਸ਼ੁਰੂ ਕਰ ਦਿੱਤੀ। ਕਰੀਬ ਅੱਧੇ ਘੰਟੇ ਤੋਂ ਬਾਅਦ ਭਵਾਨੀਗੜ੍ਹ ਥਾਣੇ ਦਾ ਇੱਕ ਹੋਰ ਏਐਸਆਈ ਸੁਖਦੇਵ ਸਿੰਘ ਮੌਕੇ ਤੇ ਪਹੁੰਚਿਆ। ਖ਼ਬਰ ਲਿਖੇ ਜਾਣ ਤੱਕ ਟ੍ਰੈਫਿਕ ਜਾਮ ਜਾਰੀ ਹੈ।             ਸਵਿਫਟ ਕਾਰ ਚਲਾ ਰਹੇ ਏਐਸਆਈ ਹਰਕੀਰਤ ਸਿੰਘ ਨੇ ਕਿਹਾ ਕਿ ਉਹ ਆਪਣੀ ਸਾਈਡ ਜਾ ਰਿਹਾ ਸੀ, ਇਸੇ ਪਾਸਿਓਂ ਇੱਕ ਸਾਈਡ ਤੋਂ ਟਰੱਕ ਵੀ ਜਾ ਰਿਹਾ ਸੀ, ਜਦੋਂ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰੀ ਨਾਲ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ। ਓਧਰ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਟਰੱਕ ਅੱਗੇ ਉਸ ਤੋਂ ਪਿਛੇ ਪੁਲਿਸ ਮੁਲਾਜ਼ਮ ਦੀ ਕਾਰ ਅਤੇ ਪਿੱਛੇ ਪਿੱਛੇ ਬੱਸ ਜਾ ਰਹੀ ਸੀ, ਅਚਾਨਕ ਅੱਗੇ ਜਾ ਰਹੇ ਟਰੱਕ ਡਰਾਈਵਰ ਨੇ ਬ੍ਰੇਕ ਲਗਾ ਦਿੱਤੇ, ਉਸੇ ਤਰਾਂ ਕਾਰ ਡਰਾਈਵਰ ਅਤੇ ਮੈਂ ਵੀ ਸਵਾਰੀਆਂ ਦੀ ਭਰੀ ਬੱਸ ਨੂੰ ਬ੍ਰੇਕ ਲਗਾ ਦਿੱਤੇ। ਨਤੀਜੇ ਵਜੋਂ ਬੱਸ, ਬ੍ਰੇਕ ਲਾਉਣ ਦੇ ਬਾਵਜੂਦ ਕਾਰ ਦੇ ਪਿੱਛੇ ਵੱਜ ਗਈ, ਬੱਸ ਦੀਆਂ ਕੁੱਝ ਸਵਾਰੀਆਂ ਦੇ ਇੱਕਦਮ ਬ੍ਰੇਕ ਲਗਾ ਦੇਣ ਨਾਲ ਮਾਮੂਲੀ ਸੱਟਾਂ ਵੀ ਲੱਗੀਆਂ। ਇਹ ਸਾਰਾ ਹਾਦਸਾ ਟਰੱਕ ਡਰਾਈਵਰ ਦੀ ਗਲਤੀ ਕਾਰਣ ਵਾਪਰਿਆ, ਪਰੰਤੂ ਕਾਰ ਚਲਾ ਰਿਹਾ ਪੁਲਿਸ ਥਾਣੇਦਾਰ ਮੇਰੇ ਉੱਤੇ ਹੀ ਰੋਹਬ ਝਾੜਨ ਲੱਗ ਪਿਆ ਅਤੇ ਅਤੇ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ। ਆਖਿਰ ਮੈਨੂੰ ਹੋਰ ਪੀਆਰਟੀਸੀ ਬੱਸਾਂ ਨੂੰ ਰੋਕ ਕੇ, ਟ੍ਰੈਫਿਕ ਜਾਮ ਲਗਾਉਣ ਲਈ ਮਜਬੂਰ ਹੋਣਾ ਪਿਆ। ਜਦੋਂਕਿ ਪੁਲਿਸ ਥਾਣੇਦਾਰ ਨੇ ਕਿਹਾ ਕਿ ਦਰਅਸਲ ਬੱਸ ਡਰਾਈਵਰ ਵਲੋਂ ਬੱਸ ਨੂੰ ਓਵਰਟੇਕ ਕਰਨ ਕਾਰਨ ਹਾਦਸਾ ਵਾਪਰਿਆ ਹੈ। ਮੌਕੇ ਤੇ ਪਹੁੰਚੇ ਮਾਮਲੇ ਦੇ ਤਫਤੀਸ਼ ਅਫਸਰ ਸੁਖਦੇਵ ਸਿੰਘ ਨੇ ਪੀਆਰਟੀਸੀ  ਵਾਲਿਆਂ ਨੂੰ ਸਮਝਾਇਆ ਕਿ ਮੈਂ ਕੋਈ ਪੁਲਿਸ ਮੁਲਾਜ਼ਮ ਹੋਣ ਕਾਰਨ ਪੱਖਪਾਤ ਨਹੀਂ ਕਰਾਂਗਾ, ਹਾਦਸੇ ਵਿੱਚ ਸ਼ਾਮਲ ਤਿੰਨੋਂ ਧਿਰਾਂ ਦੀ ਗੱਲਬਾਤ ਸੁਣ ਕੇ, ਮੌਕੇ ਦੇ ਹਾਲਾਤ ਦੇ ਮੱਦੇਨਜ਼ਰ ਹੀ, ਨਿਰਣਾ ਕਰਾਂਗਾ। ਤਫਤੀਸ਼ ਅਧਿਕਾਰੀ ਨੇ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ।

Advertisement
Advertisement
Advertisement
Advertisement
error: Content is protected !!