ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ, ਅਪਣਾਉਣ ਅਤੇ ਵਿਚਾਰਧਾਰਾ ਨੂੰ ਸਮਝਣ ਦੀ ਜਰੂਰਤ-ਨਰਿੰਦਰ ਪਾਲ ਸਿੰਘ ਸਵਨਾ

Advertisement
Spread information

ਬਿੱਟੂ ਜਲਾਲਾਬਾਦੀ, ਫਾਜ਼ਿਲਕਾ 30 ਸੰਤਬਰ 2025

         ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਿਵਲ ਹਸਪਤਾਲ ਵਿਖ਼ੇ  ਖੂਨਦਾਨ ਕੈੰਪ ਲਗਾਇਆ ਗਿਆ| ਇਸ ਦੌਰਾਨ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ| ਇਹ ਖੂਨਦਾਨ ਕੈੰਪ ਯੂਥ ਟੀਮ ਫਾਜ਼ਿਲਕਾ ਵੱਲੋਂ ਲਗਾਇਆ ਗਿਆ।
        ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਦੀ, ਅਪਣਾਉਣ ਦੀ, ਉਸ ਦੀ ਵਿਚਾਰਧਾਰਾ ਨੂੰ ਸਮਝਣ ਦੀ ਜਰੂਰਤ ਹੈ। ਸਰਦਾਰ ਭਗਤ ਸਿੰਘ ਵਰਗੇ ਸਿਰਲੱਥ ਸੂਰਮੇ ਦੀਆਂ ਕੁਰਬਾਨੀਆਂ ਦਾ ਹੀ ਫ਼ਲ ਹੈ ਕਿ ਅਸੀਂ ਇੱਕ ਆਜ਼ਾਦ ਕੌਮ ਕਹਾਉਂਦਿਆਂ ਦੇਸ਼ ਵਿੱਚ ਲੋਕਤੰਤਰੀ ਰਾਜ ਕਾਇਮ ਕੀਤਾ ਹੈ।
     ਉਨ੍ਹਾਂ ਕਿਹਾ ਕਿ ਯੂਥ ਟੀਮ ਵੱਲੋਂ ਇਸ ਜਨਮ ਦਿਹਾੜੇ ਮੌਕੇ ਜੋ ਖੂਨਦਾਨ ਕੈੰਪ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ, ਉਹ ਸਲਾਂਘਾਯੋਗ ਹੈ ਕਿਉਂਕਿ ਖੂਨ ਦਾਨ ਕਰਨਾ ਪੁੰਨ ਦਾ ਕੰਮ ਹੈ| ਉਨਾਂ ਕਿਹਾ ਕਿ ਖੂਨ ਦਾਨ ਕਰਕੇ ਅਸੀਂ ਕਈਆਂ ਦੀਆਂ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ ਤੇ ਇਹੀ ਮਹਾਨ ਉਘੇ ਸ਼ਹੀਦ ਭਗਤ ਸਿੰਘ ਜੀ ਦਾ ਉਦੇਸ਼ ਸੀ |
        ਇਸ ਮੌਕੇ ਅਰਵਿੰਦ ਭੋਬੀਆ ਯੂਥ ਪ੍ਰਧਾਨ ਹਲਕਾ ਫਾਜਿਲਕਾ, ਲਵਿਸ਼ ਚਾਵਲਾ ਪ੍ਰਧਾਨ ਟਰੇਡ ਵਿੰਗ ਹਲਕਾ ਫਾਜ਼ਿਲਕਾ, ਸੁਰਿੰਦਰ ਕੰਬੋਜ ਬਲਾਕ ਪ੍ਰਧਾਨ, ਸ਼ੇਖਰ, ਵਕੀਲ ਸਿੰਘ ਸਰਪੰਚ ਢਾਣੀ ਮੋਹਣਾ ਰਾਮ, ਜਗਰੂਪ ਸਿੰਘ ਸੰਗਠਨ ਇੰਚਾਰਜ ਫਾਜ਼ਿਲਕਾ, ਰਾਜ ਸਿੰਘ ਬਲਾਕ ਪ੍ਰਧਾਨ, ਬਿੱਟੂ ਸੇਤੀਆ, ਸ਼ਾਮ ਲਾਲ ਗਾਂਧੀ, ਸੰਦੀਪ ਚਲਾਣਾ, ਬੋਬੀ ਸੇਤੀਆ ਤੋਂ ਇਲਾਵਾ ਯੂਥ ਵਿੰਗ ਦੇ ਸਾਰੇ ਬਲਾਕਾਂ ਦੇ ਪ੍ਰਧਾਨ ਆਦਿ ਹੋਰ ਪਤਵੰਤੇ ਸੱਜਣ ਮੌਜੂਦ ਸਨ |

Advertisement
Advertisement
Advertisement
Advertisement
error: Content is protected !!