Advertisement

ਹਰਿੰਦਰ ਨਿੱਕਾ, ਬਠਿੰਡਾ 30 ਸਤੰਬਰ 2025
ਜਿਲ੍ਹੇ ਦੇ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਪੱਕਾ ਕਲਾਂ ‘ਚ ਲੜਦੇ ਨੂੰਹ ਪੁੱਤ ਨੂੰ ਛੁਡਾਉਣ ਗਿਆ, ਸੌਹਰਾ ਆਪਣੀ ਹੀ ਜਾਨ ਗੁਆ ਬੈਠਾ। ਪੁਲਿਸ ਨੇ ਹੱਤਿਆ ਲਈ ਜਿੰਮੇਵਾਰ, ਉਸ ਦੇ ਪੁੱਤ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇਹ ਪਰਚਾ, ਦੋਸ਼ੀ ਦੀ ਮਾਂ ਦੇ ਬਿਆਨ ਪਰ ਹੀ ਦਰਜ ਕੀਤਾ ਗਿਆ ਹੈ। ਇਹ ਘਟਨਾ 25 ਸਤੰਬਰ ਦੀ ਹੈ, ਜਦੋਂਕਿ ਪਰਚਾ ਲੰਘੀ ਕੱਲ੍ਹ ਦਰਜ ਹੋਇਆ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮਨਜੀਤ ਕੌਰ ਪਤਨੀ ਮੱਖਣ ਦਾਸ ਪੁੱਤਰ ਪੂਰਨ ਦਾਸ ਵਾਸੀ ਪੱਕਾ ਕਲਾਂ ਵਾਸੀਆਨ ਪਿੰਡ ਜੀਵਨ ਸਿੰਘ ਵਾਲਾ ਨੇ ਦੱਸਿਆ ਕਿ ਉਸ ਦਾ ਲੜਕਾ ਹਰਪ੍ਰੀਤ ਸਿੰਘ ਅਤੇ ਉਸ ਦੀ ਨੂੰਹ ਭੁਪਿੰਦਰ ਕੌਰ ਆਪਸ ਵਿਚ ਲੜ ਰਹੇ ਸੀ ਤਾਂ ਮੇਰਾ ਪਤੀ ਮੱਖਣ ਦਾਸ ਉਮਰ ਕਰੀਬ 45 ਸਾਲ ਦੇ ਉਹਨਾਂ ਨੂੰ ਛੁਡਾਉਣ ਲੱਗਿਆ। ਇਸੇ ਦੌਰਾਨ ਹਰਪ੍ਰੀਤ ਸਿੰਘ ਨੇ ਆਪਣੇ ਪਿ਼ਤਾ ਨੂੰ ਬਹੁਤ ਹੀ ਜੋਰ ਨਾਲ ਧੱਕਾ ਦੇ ਪਰ੍ਹਾਂ ਸੁੱਟ ਦਿੱਤਾ। ਜਦੋਂ ਡਿੱਗੇ ਪਏ ਆਪਣੇ ਪਤੀ ਨੂੰ ਓਹ ਹੋਰਾਂ ਦੀ ਮੱਦਦ ਨਾਲ ਹਸਪਤਾਲ ਲੈ ਕੇ, ਪਹੁੰਚੀ ਤਾਂ ਡਾਕਟਰ ਨੇ ਉਸ ਦੀ ਮੌਤ ਹੋ ਜਾਣ ਬਾਰੇ ਦੱਸਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਮੁਦਈ ਪਤਨੀ ਦੇ ਬਿਆਨ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਉਸ ਦੇ ਹੀ ਢਿੱਡੋਂ ਜੰਮੇ ਪੁੱਤ ਦੇ ਖਿਲਾਫ ਅਧੀਨ ਜੁਰਮ 105 BNS ਤਹਿਤ ਥਾਣਾ ਸੰਗਤ ਵਿਖੇ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
Advertisement

Advertisement

Advertisement

Advertisement
