Police ਨੇ ਖੋਲ੍ਹਿਆ Mobile ਅਸੈਸਰੀ ਕਿੰਗ ਦਾ ਕੱਚਾ ਚਿੱਠਾ, ਵੱਡੀ ਰਿਕਵਰੀ…

Advertisement
Spread information

ਬਾਹਰੀ ਸੂਬਿਆਂ ਚੋਂ ਲਿਆ ਕੇ ਵੇਚਦੇ ਸੀ ਅਫੀਮ ਤੇ…

ਰਘਵੀਰ ਹੈਪੀ, ਬਰਨਾਲਾ 23 ਅਗਸਤ 2025
         ਸ਼ਹਿਰ ਅੰਦਰ ਮੋਬਾਇਲ ਅਸੈਸਰੀ King ਵਜੋਂ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੇ ਅਤੇ ਹੁਣ ਅਫੀਮ ਤਸਕਰੀ ਦੇ ਦੋਸ਼ ‘ਚ ਪੁਲਿਸ ਦੇ ਅੜਿੱਕੇ ਚੜ੍ਹੇ ਦੀਪੀ ਕੌਮਨੀਕੇਸ਼ਨ ਦੇ ਮਾਲਿਕ ਸੁਮਿਤ ਗੋਇਲ ਅਤੇ ਆਰਐਮਪੀ ਡਾਕਟਰ ਗਗਨਦੀਪ ਉਰਫ ਗਗਨ ਦੇ ਕਾਲੇ ਕਾਰਨਾਮਿਆਂ ਦਾ ਕੱਚਾ ਚਿੱਠਾ ਪ੍ਰੈਸ ਕਾਨਫਰੰਸ ਕਰਕੇ ਖੋਲ੍ਹਿਆ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ ਜਣੇ ਕਿਵੇਂ ਬਾਹਰੀ ਸੂਬਿਆਂ ਤੋਂ ਅਫੀਮ ਲਿਆ ਕੇ, ਇਲਾਕੇ ਅੰਦਰ ਵੇਚਦੇ ਸਨ। ਦੋਵਾਂ ਦੋਸ਼ੀਆਂ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ ਕਰਕੇ,ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਸਬੰਧੀ ਹਾਲੇ ਹੋਰ ਖੁਲਾਸੇ ਹੋਣੇ ਬਾਕੀ ਹਨ। ਇਹ ਖਬਰ ਲੰਘੀ ਕੱਲ੍ਹ ਦੇਰ ਰਾਤ ਬਰਨਾਲਾ ਟੂਡੇ ਵੱਲੋਂ ਬ੍ਰੇਕ ਕੀਤੀ ਗਈ ਸੀ। 
      ਪ੍ਰੈਸ ਕਾਨਫਰੰਸ ਦੌਰਾਨ ਮੁਹੰਮਦ ਸਰਫਰਾਜ਼ ਆਲਮ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਰਨਲ ਪੁਲਿਸ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ। ਜਦੋਂ  ਅਸ਼ੋਕ ਕੁਮਾਰ, PPS ਕਪਤਾਨ ਪੁਲਿਸ (ਡੀ) ਬਰਨਾਲਾ, ਰਾਜਿੰਦਰਪਾਲ ਸਿੰਘ PPS ਉਪ ਕਪਤਾਨ ਪੁਲਿਸ (ਡੀ) ਬਰਨਾਲਾ ਦੀ ਯੋਗ ਅਗਵਾਈ ਹੇਠ ਮਿਤੀ 21/08/2025 ਨੂੰ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਪਾਸ ਇਤਲਾਹ ਮਿਲੀ ਸੀ ਕਿ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਜਗਤਾਰ ਸਿੰਘ ਵਾਸੀ ਕੱਟੂ ਰੋਡ, ਉੱਪਲੀ ਅਤੇ ਸੁਮਿਤ ਕੁਮਾਰ ਪੁੱਤਰ ਵਿਪਨ ਕੁਮਾਰ ਵਾਸੀ ਕੇ.ਵੀ. ਕੰਪਲੈਕਸ ਦੀ ਬੈਕ ਸਾਈਡ, ਬਰਨਾਲਾ ਦੋਵੇਂ ਜਾਣੇ ਬਾਹਰਲੀ ਸਟੇਟ ਵਿੱਚੋ ਅਫ਼ੀਮ ਲਿਆ ਕੇ ਬਰਨਾਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਵੇਚਣ ਦਾ ਧੰਦਾ ਕਰਦੇ ਹਨ, ਜੋ ਦੋਵੇਂ ਜਾਣੇ ਆਪਣੀ ਸਵਿਫਟ ਕਾਰ ਨੰਬਰੀ HR-12V-1116 ਰੰਗ ਗਰੇਅ ਵਿੱਚ ਅਫ਼ੀਮ ਰੱਖਕੇ ਬਰਨਾਲਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਵੇਚਣ ਦੀ ਤਾਕ ਵਿੱਚ ਹਨ। ਇਸ ਇਤਲਾਹ ਦੇ ਆਧਾਰ ਪਰ ਪੁਲਿਸ ਨੇ ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਰਨਾਲਾ ਦਰਜ ਰਜਿਸਟਰ ਕਰਵਾਇਆ ਗਿਆ।
        ਉਨਾਂ ਦੱਸਿਆ ਕਿ ਦੌਰਾਨ ਏ ਤਫਤੀਸ਼ ਇੰਸਪੈਕਟਰ ਕੁਲਦੀਪ ਸਿੰਘ ਸੀ.ਆਈ.ਏ. ਸਟਾਫ਼ ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਨਾਮਜ਼ਦ ਦੋਸ਼ੀ ਡਾਕਟਰ ਗਗਨਦੀਪ ਸਿੰਘ ਉਰਫ਼ ਗਗਨ ਅਤੇ ਸੁਮਿਤ ਕੁਮਾਰ ਨੂੰ ਲਿੰਕ ਰੋਡ, ਫਰਵਾਹੀ ਤੋਂ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਕੁੱਲ 2 ਕਿਲੋਗ੍ਰਾਮ ਅਫ਼ੀਮ ਬ੍ਰਾਮਦ ਕਰਵਾਈ ਗਈ। ਦੋਸ਼ੀ ਸੁਮਿਤ ਕੁਮਾਰ ਦੀ ਨਿਸ਼ਾਨਦੇਹੀ ਪਰ ਪੁਲਿਸ ਵੱਲੋਂ 3 ਕਿਲੋਗ੍ਰਾਮ ਅਫ਼ੀਮ ਹੋਰ ਵੀ ਬ੍ਰਾਮਦ ਕੀਤੀ ਗਈ। ਸ੍ਰੀ ਆਲਮ ਨੇ ਦੱਸਿਆ ਕਿ ਉਕਤ ਮੁਕਦਮਾਂ ਦੇ ਦੋਸ਼ੀਆਂ ਦੇ ਕਬਜੇ ਵਿੱਚੋਂ ਕੁੱਲ 5 ਕਿਲੋ ਅਫੀਮ ਅਤੇ ਇੱਕ ਸਵਿਫਟ ਕਾਰ ਬਰਾਮਦ ਹੋਈ ਹੈ। 
         ਵਰਨਣਯੋਗ ਹੈ ਕਿ ਦੋਸ਼ੀ ਗਗਨਦੀਪ ਸਿੰਘ ਉਰਫ਼ ਗਗਨ ਜੋ ਪਿੰਡ ਉੱਪਲੀ, ਥਾਣਾ ਧਨੌਲਾ ਵਿਖੇ RMP ਡਾਕਟਰ ਵਜੋਂ ਕੰਮ ਕਰਦਾ ਹੈ ਅਤੇ ਦੋਸ਼ੀ ਸੁਮਿਤ ਕੁਮਾਰ ਹੰਡਿਆਇਆ ਬਾਜ਼ਾਰ, ਬਰਨਾਲਾ ਦੇ ਨੇੜੇ ਮੋਬਾਇਲ ਫੋਨਾਂ ਦੇ ਸਪੇਅਰ ਪਾਰਟ ਦੀ ਦੁਕਾਨ ਕਰਦਾ ਹੈ। ਡਾਕਟਰ ਗਗਨ ਦਾ ਰਿਕਾਰਡ ਖੰਗਾਲਿਆਂ ਸਾਹਮਣੇ ਆਇਆ ਹੈ ਕਿ ਉਸ ਦੇ ਖਿਲਾਫ ਪਹਿਲਾਂ ਵੀ ਦੋ ਕੇਸ ਥਾਣਾ ਧਨੌਲਾ ਵਿਖੇ ਦਰਜ ਹਨ। ਜਿੰਨ੍ਹਾਂ ਵਿੱਚੋਂ ਇੱਕ ਧੋਖਾਧੜੀ ਅਤੇ ਦੂਜਾ ਐਨਡੀਪੀਐਸ ਐਕਟ ਤਹਿਤ ਹੋਇਆ ਹੈ। ਐਸਐਸਪੀ ਆਲਮ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਜ਼ਾਰੀ ਹੈ। ਹੋਰ ਵੀ ਕਾਫੀ ਅਹਿਮ ਖੁਲਾਸੇ  ਹੋਣ ਦੀ ਸੰਭਾਵਨਾ ਪ੍ਰਬਲ ਹੈ।
Advertisement
Advertisement
Advertisement
Advertisement
error: Content is protected !!