Police ਦੀ ਕੁੜਿੱਕੀ-ਫਸ ਗਿਆ Mobile ਅਸੈਸਰੀ ਦੀ ਆੜ ‘ਚ ਨਸ਼ਾ ਤਸਕਰੀ ਕਰਨ ਵਾਲਾ ਵੱਡਾ ਹੋਲ ਸੇਲਰ…

Advertisement
Spread information

ਚਰਚਾ ਗਲੀ ਗਲੀ- ਆਸਥਾ ਕਲੋਨੀ ‘ਚ ਨਸ਼ਾ ਤਸਕਰ ਦੀ ਰਿਹਾਇਸ਼ ਦੀ ਤਲਾਸ਼ੀ ਲੈਣ ਪਹੁੰਚੀ ਪੁਲਿਸ….

ਚਾਇਨਾ ਤੋਂ ਵੀ ਥੋਕ ‘ਚ ਮੰਗਵਾਉਂਦਾ ਸੀ ਸੁਮਿਤ ਗੋਇਲ ਮੋਬਾਇਲ ਅਸੈਸਰੀ…

ਹਰਿੰਦਰ ਨਿੱਕਾ, ਬਰਨਾਲਾ 22 ਅਗਸਤ 2025 

      ਇਲਾਕੇ ਅੰਦਰ ਮੋਬਾਇਲ ਅਸੈਸਰੀ ਦੇ ਕਿੰਗ ਦੇ ਰੂਪ ‘ਚ ਮਸ਼ਹੂਰ ਇੱਕ ਵੱਡੇ ਹੋਲਸੇਲਰ ਨੂੰ ਲੰਘੀ ਕੱਲ੍ਹ ਬਰਨਾਲਾ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗਿਰਫਤਾਰ ਕਰ ਲਿਆ। ਇਹ ਹੋਲ ਸੇਲਰ ਸ਼ਹਿਰ ਦੀ ਆਸਥਾ ਕਲੋਨੀ ‘ਚ ਰਹਿੰਦਾ ਸੀ ,ਪੁਲਿਸ ਨੇ ਇਸ ਨੂੰ ਥਾਰ ਗੱਡੀ ਸਣੇ ਕਾਬੂ ਕੀਤਾ ਹੈ, ਇਸ ਦੇ ਕਬਜੇ ਵਿੱਚੋਂ ਭਾਰੀ ਮਾਤਰਾ ਵਿੱਚ ਅਫੀਮ ਵੀ ਬਰਾਮਦ ਹੋਣ ਦੀ ਚਰਚਾ ਗਲੀ ਗਲੀ ਚੱਲ ਰਹੀ ਹੈ। ਪਰੰਤੂ ਖਬਰ ਲਿਖੇ ਜਾਣ ਤੱਕ ਪੁਲਿਸ ਨੇ ਇਸ ਦੀ ਅਧਿਕਾਰਿਤ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਹੈ।  ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਮੁਖਬਰ ਖਾਸ ਤੋਂ ਸੂਚਨਾ ਮਿਲੀ ਸੀ ਕਿ ਕੇ.ਵੀ. ਕੰਪਲੈਕਸ ਬਰਨਾਲਾ ਦੀ ਬੈਕ ਸਾਈਡ ਸਥਿਤ”ਦੀਪੀ ਕੌਮਨੀਕੇਸ਼ਨ” ਦਾ ਮਾਲਿਕ ਸੁਮਿਤ ਗੋਇਲ, ਮੋਬਾਇਲ ਅਸੈਸਰੀ ਦੀ ਆੜ ਵਿੱਚ ਅਫੀਮ ਤਸਕਰੀ ਦਾ ਕੰਮ ਕਰਦਾ ਹੈ। ਪੁਲਿਸ ਪਾਰਟੀ ਨੇ ਸੁਮਿਤ ਗੋਇਲ ਨੂੰ ਥਾਰ ਗੱਡੀ ਵਿੱਚੋਂ ਗਿਰਫਤਾਰ ਕੀਤਾ ਹੈ। ਇਹ ਥਾਰ ਗੱਡੀ ਪਿੰਡ ਉਪਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਦੱਸੀ ਜਾ ਰਹੀ ਹੈ,ਜਿਹੜੀ ਕਈ ਮਹੀਨਿਆਂ ਤੋਂ ਸੁਮਿਤ ਕੋਲ ਹੀ ਸੀ।  ਸੁਮਿਤ ਗੋਇਲ ਤੋਂ ਕਿੰਨ੍ਹੀ ਅਫੀਮ ਕਿੱਥੋਂ ਬਰਾਮਦ  ਹੋਈ ਹੈ, ਇਸ ਬਾਰੇ ਹਾਲੇ ਤੱਕ ਕੋਈ ਵੇਰਵੇ ਪੁਲਿਸ ਨੇ ਮੀਡੀਆ ਨੂੰ ਨਹੀਂ ਦੱਸੇ। ਪਰੰਤੂ ਇੱਨ੍ਹਾਂ ਜਰੂਰ ਹੈ ਕਿ ਪੁਲਿਸ ਪਾਰਟੀ ਅੱਜ ਸਵੇਰੇ ਕਰੀਬ 10  ਵਜੇ, ਉਸ ਨੂੰ, ਉਸ ਦੀ ਆਸਥਾ ਕਲੋਨੀ ਸਥਿਤ ਕੋਠੀ ਵਿਖੇ ਵੀ ਲੈ ਕੇ, ਪਹੁੰਚੀ, ਕੋਠੀ ਦੀ ਤਲਾਸ਼ੀ ਦੌਰਾਨ ਪੁਲਿਸ ਪਾਰਟੀ ਦੇ ਹੱਥ ਕੀ ਲੱਗਿਆ ਹੈ,ਇਸ ਦੀ ਵੀ ਕੋਈ ਤਫਸ਼ੀਲ ਬਾਹਰ ਸਾਹਮਣੇ ਨਿੱਕਲ ਕੇ ਨਹੀਂ ਆਈ। ਸੂਤਰ ਇਹ ਵੀ ਦੱਸਦੇ ਹਨ ਕਿ ਸੁਮਿਤ ਗੋਇਲ ਚਾਇਨਾ ਤੋਂ ਵੀ ਮੋਬਾਇਲ ਅਸੈਸਰੀ ਥੋਕ ਰੂਪ ਵਿੱਚ ਮੰਗਵਾਉਂਦਾ ਸੀ।

     ਓਧਰ ਮੋਬਾਇਲ ਯੂਨੀਅਨ ਬਰਨਾਲਾ ਦੇ ਪ੍ਰਧਾਨ ਅਰਿਹੰਤ ਗਰਗ ਨੇ ਸੁਮਿਤ ਗੋਇਲ ਦੀ ਗਿਰਫਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਦੋਂ ਪੁਲਿਸ ਪਾਰਟੀ ਨੂੰ ਉਸ ਨੂੰ ਆਸਥਾ ਕਲੋਨੀ ਵਿਖੇ ਲੈ ਕੇ ਪਹੁੰਚੀ ਸੀ ਤਾਂ ਓਹ ਵੀ ਸੁਮਿਤ ਗੋਇਲ ਦੇ ਪਰਿਵਾਰਿਕ ਮੈਂਬਰਾਂ ਨਾਲ ਮੌਕਾ ਪਰ ਮੌਜੂਦ ਸੀ। ਅਰਿਹੰਤ ਗਰਗ ਨੇ ਕਿਹਾ ਕਿ ਪੁਲਿਸ ਨੇ ਉਦੋਂ ਸੁਮਿਤ ਨੂੰ ਕਿਸੇ ਨਾਲ ਗੱਲ ਬਾਤ ਨਹੀਂ ਕਰਨ ਦਿੱਤੀ ਅਤੇ ਨਾ ਹੀ ਪੁਲਿਸ ਪਾਰਟੀ ਨੇ ਖੁਦ ਕੁੱਝ ਵੀ ਦੱਸਿਆ। ਅਰਿਹੰਤ ਗਰਗ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੋਈ ਵੀ ਮੋਬਾਇਲ ਵਿਕਰੇਤਾ ਕੋਈ ਗੈਰਕਾਨੂੰਨੀ ਧੰਦੇ ਵਿੱਚ ਸ਼ਾਮਿਲ ਪਾਇਆ ਜਾਂਦਾ ਹੈ ਤਾਂ ਉਨਾਂ ਦੀ ਯੂਨੀਅਨ ਅਜਿਹੇ ਅਨਸਰਾਂ ਦਾ ਕੋਈ ਸਾਥ ਨਹੀਂ ਦੇਵੇਗੀ। 

Advertisement
Advertisement
Advertisement
Advertisement
error: Content is protected !!