ਅਦਾਲਤ ਨੇ ਸਜ਼ਾ ਬੋਲਤੀ, S.I. ਵੱਲੋਂ ਹੈਰੋਇਨ ਨਾਲ ਛੇੜਛਾੜ ਦਾ ਮੁੱਦਾ….

Advertisement
Spread information

8 ਸਾਲ ਚੱਲਿਆ ਅਦਾਲਤ ‘ਚ ਟਰਾਇਲ, ਮਾਲਖਾਨੇ ਵਿੱਚ ਪਈ ਹੈਰੋਇਨ ਨਾਲ ਸਬ ਇੰਸਪੈਕਟਰ ਨੇ ਕੀਤੀ ਸੀ ਛੇੜਛਾੜ

ਬਿੱਟੂ ਜਲਾਲਾਬਾਦੀ, ਫਾਜ਼ਿਲਕਾ 28 ਜੁਲਾਈ 2025
          ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਨੂੰ ਕੇਂਦਰੀਕ੍ਰਿਤ ਪੁਲਿਸ ਮਾਲਖਾਨਾ ਵਿੱਚ ਹੈਰੋਇਨ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਪੰਜ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਧੀਕ ਸੈਸ਼ਨ ਜੱਜ, ਫਾਜ਼ਿਲਕਾ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਅੱਜ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਮੇਜਰ ਸਿੰਘ ਨੂੰ ਪੁਲਿਸ ਸਟੇਸ਼ਨ ਸਿਟੀ ਫਾਜ਼ਿਲਕਾ ਵਿਖੇ ਦਰਜ ਐਫ.ਆਈ.ਆਰ. ਨੰਬਰ 28 ਮਿਤੀ 01.04.2017 ਤੋਂ ਪੈਦਾ ਹੋਏ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ। ਜਿਸ ‘ਚ ਉਨ੍ਹਾਂ ਅਤੇ ਸਹਿ-ਦੋਸ਼ੀ ਐਮਐਚਸੀ ਸੁਰਜੀਤ ਸਿੰਘ (ਮੌਤ ਤੋਂ ਬਾਅਦ) ਵਿਰੁੱਧ ਦੋਸ਼ ਸਨ ਕਿ ਉਨ੍ਹਾਂ ਨੇ ਕੇਂਦਰੀਕ੍ਰਿਤ ਮਾਲਖਾਨਾ ਪੁਲਿਸ ਲਾਈਨ, ਫਾਜ਼ਿਲਕਾ ਦੇ ਲਾਕਰ ਦੀ ਡੁਪਲੀਕੇਟ ਚਾਬੀ ਤਿਆਰ ਕੀਤੀ ਅਤੇ ਉਸ ਵਿੱਚ ਪਏ ਹੈਰੋਇਨ ਦੇ ਪੈਕੇਟ ਕੱਢੇ ਅਤੇ ਉਸ ਨਾਲ ਛੇੜਛਾੜ ਕੀਤੀ। ਹੈਰੋਇਨ ਦੇ ਪੈਕੇਟਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਦੋਸ਼ੀ ਨੇ ਦੁਬਾਰਾ ਉਸੇ ਲਾਕਰ ਵਿੱਚ ਰੱਖ ਦਿੱਤਾ।
       ਪੁਲਿਸ ਦੇ ਅਨੁਸਾਰ ਕਾਂਸਟੇਬਲ ਜਗਜੀਤ ਸਿੰਘ ਨੇ ਵਿਸਲ ਬਲੋਅਰ ਵਜੋਂ ਕੰਮ ਕੀਤਾ ਅਤੇ ਮਾਮਲੇ ਦੀ ਜਾਣਕਾਰੀ ਏ.ਐਸ.ਆਈ. ਭਗਤ ਸਿੰਘ ਨੂੰ ਦਿੱਤੀ, ਜਿਸ ਨੇ ਹਰਮੀਤ ਸਿੰਘ ਹੁੰਦਲ ਨੂੰ ਤਤਕਾਲੀ ਐਸ.ਪੀ, ਫਾਜ਼ਿਲਕਾ ਨੂੰ ਸੂਚਿਤ ਕੀਤਾ । ਸ਼੍ਰੀ ਕੇਤਨ ਬਲੀਰਾਮ ਪਾਟਿਲ, ਤਤਕਾਲੀ ਐਸਐਸਪੀ, ਫਾਜ਼ਿਲਕਾ ਦੁਆਰਾ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਅਦਾਲਤ ਨੇ ਐਸ.ਆਈ. ਮੇਜਰ ਸਿੰਘ ਨੂੰ ਪੰਜ ਸਾਲ ਦੀ ਸਖ਼ਤ ਕੈਦ ਦੇ ਨਾਲ-ਨਾਲ ਜੁਰਮਾਨੇ ਦੀ ਸਜ਼ਾ ਸੁਣਾਈ।

     ਦੋਸ਼ੀ ਮੇਜਰ ਸਿੰਘ ਨੂੰ ਆਈਪੀਸੀ, ਭ੍ਰਿਸ਼ਟਾਚਾਰ ਰੋਕਥਾਮ ਐਕਟ, ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਅਤੇ ਪੰਜਾਬ ਪੁਲਿਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਤਿੰਨ ਹੋਰ ਮੁਲਜ਼ਮਾਂ ਜੈ ਕਿਸ਼ਨ ਉਰਫ ਜੈਕੀ, ਸੀ. ਲਾਲ ਚੰਦ ਅਤੇ ਐੱਚ.ਸੀ ਮਨਜਿੰਦਰ ਸਿੰਘ ਨੂੰ ਉਨ੍ਹਾਂ ਦੇ ਖਿਲਾਫ ਕੋਈ ਸਬੂਤ ਨਾ ਮਿਲਣ ‘ਤੇ ਬਰੀ ਕਰ ਦਿੱਤਾ।

Advertisement
Advertisement
Advertisement
Advertisement
error: Content is protected !!