ਕੋਰਟ ਤੋਂ ਬਾਹਰ ਨਿੱਕਲਦਿਆਂ ਘੇਰੀ Love ਮੈਰਿਜ ਕਰਵਾਉਣ ਵਾਲੀ ਜੋੜੀ….

Advertisement
Spread information

ਹਰਿੰਦਰ ਨਿੱਕਾ, ਬਠਿੰਡਾ 29 ਜੁਲਾਈ 2025

     ਪਰਿਵਾਰ ਦੀ ਮਰਜੀ ਦੇ ਖਿਲਾਫ ਲਵ ਮੈਰਿਜ ਕਰਵਾਉਣ ਉਪਰੰਤ ਸੁਰੱਖਿਆ ਲੈਣ ਪਹੁੰਚੀ ਵਿਆਹੁਤਾ ਜੋੜੀ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਅਦਾਲਤ ਤੋਂ ਬਾਹਰ ਨਿੱਕਲਦਿਆਂ ਹੀ ਘੇਰ ਲਿਆ। ਲਵ ਮੈਰਿਜ ਖਿਲਾਫ ਪਰਿਵਾਰ ਦੇ ਮੈਂਬਰਾਂ ਨੇ ਦੂਲ੍ਹੇ  ਰਾਜਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਲੜਕੀ ਨੂੰ ਖੋਹ ਕੇ ਲੈ ਜਾਣ ਦੀ ਕੋਸ਼ਿਸ਼ ਵੀ ਕੀਤੀ। ਪਰੰਤੂ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਨੇ ਲੜਕੀ ਪਰਿਵਾਰ ਤੇ 3 ਜਣਿਆਂ ਨੂੰ ਗਿਰਫਤਾਰ ਕਰਕੇ, ਲੜਕੀ ਨੂੰ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਅਸਫਲ ਕਰ ਦਿੱਤੀ। ਪੁਲਿਸ ਨੇ ਪੀੜਤ ਲੜਕੇ ਦੇ ਬਿਆਨ ਪਰ, ਲੜਕੀ ਦੇ ਪਿਉ ,ਦਾਦਾ ਸਣੇ ਚਾਰ ਜਣਿਆਂ ਖਿਲਾਫ ਕੇਸ ਦਰਜ ਕਰਕੇ, ਅਗਲੀ ਕਾਨੂੰਨੀ ਕਾਰਵਾਈ ਵਿੱਢ ਦਿੱਤੀ।

     ਪੁਲਿਸ ਨੂੰ ਕਲਮਬੰਦ ਕਰਵਾਏ ਬਿਆਨ ‘ਚ ਮਨਪ੍ਰੀਤ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਰੋਮਾਣਾ ਅਜੀਤ ਸਿੰਘ ਜਿਲ੍ਹਾ ਫਰੀਦਕੋਟ ਨੇ ਦੱਸਿਆ ਕਿ ਉਸ ਨੇ ਕੁੱਝ ਦਿਨ ਪਹਿਲਾਂ  ਗੁਰਜੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਪਿੰਡ ਠੱਠੀ ਭਾਈ ਜਿਲ੍ਹਾ  ਮੋਗਾ ਨਾਲ ਲਵ ਮੈਰਿਜ ਕਰਵਾਈ ਹੈ। ਪਰੰਤੂ ਗੁਰਜੀਤ ਕੌਰ ਦਾ ਪਰਿਵਾਰ ਲਵ ਮੈਰਿਜ ਤੋਂ ਰਾਜੀ ਨਹੀਂ ਸੀ। ਜਦੋਂ ਉਹ ਮਾਨਯੋਗ ਬਠਿੰਡਾ ਅਦਾਲਤ ਵਿੱਚੋਂ ਸੁਰੱਖਿਆ ਲੈਣ ਲਈ ਪਹੁੰਚੇ ਤਾਂ, ਅਦਾਲਤ ਵਿੱਚੋਂ ਬਾਹਰ ਨਿੱਕਲਦਿਆਂ ਗੁਰਜੀਤ ਕੌਰ ਦੇ ਪਿਤਾ ਸਤਨਾਮ ਸਿੰਘ, ਚਾਚਾ ਚਮਕੌਰ ਸਿੰਘ ਅਤੇ ਗੁਰਨਾਮ ਸਿੰਘ ਅਤੇ ਦਾਦਾ ਜਗਸੀਰ ਸਿੰਘ ਆਦਿ ਨੇ ਉਨਾਂ ਨੂੰ ਘੇਰ ਕੇ ਕੁੱਟਮਾਰ ਕੀਤੀ। ਕੁੱਟਮਾਰ ਦੀ ਦਰਮਿਆਨ ਹੀ ਗੁਰਜੀਤ ਕੌਰ ਦੇ ਘਰਦਿਆਂ ਨੇ ਉਸ ਨੂੰ ਜਬਰਦਸਤੀ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਵੀ ਕੀਤੀ। ਜਿਸ ਨੂੰ ਮੌਕੇ ਤੇ ਪਹੁੰਚੀ ਪੁਲਿਸ ਨੇ ਅਸਫਲ ਕਰ ਦਿੱਤਾ। ਇਸ ਘਟਨਾ ਦੀ ਇਤਲਾਹ ਮਿਲਦਿਆਂ ਪਹੁੰਚੀ ਪੁਲਿਸ ਪਾਰਟੀ ਨੇ 3 ਜਣਿਆਂ ਨੂੰ ਗਿਰਫਤਾਰ ਕਰ ਲਿਆ। ਜਦੋਂਕਿ ਗੁਰਨਾਮ ਸਿੰਘ ਪੁਲਿਸ ਨੂੰ ਚਕਮਾ ਦੇ ਉੱਥੋਂ ਫਰਾਰ ਹੋ ਗਿਆ। ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੀੜਤ ਮਨਪ੍ਰੀਤ ਸਿੰਘ ਦੇ ਬਿਆਨ ਪਰ, ਨਾਮਜ਼ਦ ਉਕਤ ਚਾਰ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ  126(2), 115(2), 351(2), 3(5) ਬੀਐਨਐਸ ਤਹਿਤ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਅਤੇ ਰਹਿੰਦੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

Advertisement
Advertisement
Advertisement
Advertisement
error: Content is protected !!