ਵਿਸ਼ਾਲ ਸ਼ਹੀਦੀ ਚੇਤਨਾ ਮਾਰਚ ਦੀਆਂ ਤਿਆਰੀਆਂ ਸ਼ੁਰੂ-ਕੁਲਦੀਪ ਸਿੰਘ ਸੇਖਾ

Advertisement
Spread information

ਰਘਵੀਰ ਹੈਪੀ, ਬਰਨਾਲਾ 28 ਜੂਨ 2025

       ਮਨੁੱਖੀ ਅਧਿਕਾਰਾਂ ਦੇ ਰਖਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸ਼ਹੀਦੀ, ਸ਼ੀਸ ਭੇਂਟ ਦਿਵਸ, 350 ਸਾਲਾ ਸਤਾਬਦੀ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ 364 ਵੇਂ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਚੇਤਨਾ ਮਾਰਚ ਸਹੀਦ ਬਾਬਾ ਬੀਰ ਸਿੰਘ, ਧੀਰ ਸਿੰਘ ਫ਼ਾਊਂਡੇਸ਼ਨ ਪੰਜਾਬ ਵੱਲੋਂ ਪੰੰਥ ਦੀਆਂ ਪੰਥਕ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਅਆ ਜਾ ਰਿਹਾ ਹੈ।

     ਇਸ ਚੇਤਨਾ ਮਾਰਚ ਦੀਆਂ ਤਿਆਰੀਆਂ ਸੰਬੰਧੀ ਸ਼ਹੀਦ ਬਾਬ ਬੀਰ ਸਿੰਘ, ਧੀਰ ਸਿੰਘ ਫਾਉਂਡੇਸ਼ਨ ਪੰਜਾਬ ਦੀ ਅਹਿਮ ਮੀਟਿੰਗ ਗੁਰੂਦੁਆਰਾ ਸ੍ਰੀ ਗੁਰੂ ਗਰੰਥ ਸਾਹਿਬ ਧਨੌਲਾ ਖੁਰਦ ਵਿਖੇ ਹੋਈ । ਇਸ ਸਮੇਂ ਸ਼ਹੀਦ ਬਾਬ ਬੀਰ ਸਿੰਘ, ਧੀਰ ਸਿੰਘ ਫਾਉਂਡੇਸ਼ਨ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਸੇਖਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੇਤਨਾ ਮਾਰਚ ਮਿਤੀ 3 ਸਤੰਬਰ 2025 ਨੂੰ ਸਵੇਰੇ 8 ਵਜੇ ਗੁਰਦੁਆਰਾ ਸਾਹਿਬ ਦੁੱਲਮਸਰ ਪਾਤਸ਼ਾਹੀ ਨੌਵੀਂ,ਪਿੰਡ ਮੌੜ(ਜਿਲ੍ਹਾ ਬਰਨਾਲਾ) ਤੋਂ ਆਰੰਭ ਹੋਵੇਗਾ ਜੋ ਕਿ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਰਾਤਰੀ ਵਿਸ਼ਰਾਮ ਕਰੇਗਾ।

   ਉਨਾਂ ਦੱਸਿਆ ਕਿ ਇਹ ਚੇਤਨਾ ਮਾਰਚ 4 ਸਤੰਬਰ 2025 ਨੂੰ ਸਵੇਰੇ 8 ਵਜੇ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਤੋਂ ਆਰੰਭ ਹੋਵੇਗਾ ਜੋ ਕਿ ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਤਪ ਅਸ਼ਥਾਨ ਬਾਬਾ ਜੀਵਨ ਸਿੰਘ ਜੀ, ਅਨੰਦਪੁਰ ਸਾਹਿਬ (ਨੇੜੇ ਕਿਲਾ ਅਨੰਦਗੜ੍ਹ ਸਾਹਿਬ) ਵਿਖੇ ਸੰਪੰਨ ਹੋਵੇਗਾ।

    ਇਸ ਮੌਕੇ ਚਰਨਜੀਤ ਸਿੰਘ ਵਾਈਸ ਚੇਅਰਮੈਨ,  ਚਮਕੌਰ ਸਿੰਘ ਕੋਟਦੁੱਨਾਂ ਜ: ਸਕੱਤਰ, ਜਸਵਿੰਦਰ ਸਿੰਘ ਕਾਲੇਕੇ ਖ਼ਜਾਨਚੀ,  ਸੇਵਕ ਸਿੰਘ ਰੰਗੀਆਂ ਮੀਤ ਸਕੱਤਰ,  ਗੋਕਲ ਸਿੰਘ ਭਦੌੜ ਮੀਤ ਸਕੱਤਰ,  ਗੁਰਪ੍ਰੀਤ ਸਿੰਘ ਮੌੜ ਪ੍ਰੈਸ ਸਕੱਤਰ, ਗੁਰਚਰਨ ਸਿੰਘ ਨਾਹਰ,  ਜਗਸੀਰ ਸਿੰਘ ਸਹਿਣਾ, ਲਾਭ ਸਿੰਘ ਭਦੌੜ, ਜਸਵਿੰਦਰ ਸਿੰਘ ਧੂਰੀ, ਵਿਕਰਮ ਸਿੰਘ ਬਰਨਾਲਾ, ਹਰਪਾਲ ਸਿੰਘ ਭੋਜੋਵਾਲੀ ਅਤੇ ਚਮਕੌਰ ਸਿੰਘ ਭਦੌੜ (ਸਾਰੇ ਅੰਤ੍ਰਿੰਗ ਮੈਂਬਰ) ਹਾਜਿਰ ਸਨ।

Advertisement
Advertisement
Advertisement
Advertisement
error: Content is protected !!