‘ਤੇ ਓਹ ਦੁੱਧ ਲੈਣ ਜਾਂਦੀ ਕੁੜੀ ਨੂੰ ਲੈ ਗਏ ਚੁੱਕ ਕੇ ਕੀਤਾ GANG RAPE , 2 ਹੋਰ ਨਾਲ ਵੀ ਜਬਰ ਜਿਨਾਹ…

Advertisement
Spread information

2 ਨਾਬਾਲਿਗ ਕੁੜੀਆਂ ਸਣੇ 3 ਜਣੀਆਂ ਦਾ ਜਿਣਸੀ ਸ਼ੋਸ਼ਣ, ਇੱਕੋ ਜਿਲ੍ਹੇ ਦੇ ਤਿੰਨ ਥਾਣਿਆਂ ਵਿੱਚ 6 ਜਣਿਆਂ ਵਿਰੁੱਧ FIR

ਗੈਂਗਰੇਪ ਤੋਂ ਬਾਅਦ ਗਰਭਵਤੀ ਹੋਈ ਨਾਬਾਲਿਗ ਤਾਂ…

ਹਰਿੰਦਰ ਨਿੱਕਾ, ਪਟਿਆਲਾ 30 ਜੂਨ 2025

     ਜਿਲ੍ਹੇ ਦੇ ਵੱਖ-ਵੱਖ ਖੇਤਰਾਂ ‘ਚ ਰਹਿਣ ਵਾਲੀਆਂ 2 ਨਾਬਾਲਿਗ ਕੁੜੀਆਂ ਸਣੇ ਤਿੰਨ ਔਰਤਾਂ ਦੇ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਇੱਕੋ ਦਿਨ ਵਿੱਚ ਹੀ ਤਿੰਨ ਥਾਣਿਆਂ ‘ਚ 6 ਦੋਸ਼ੀਆਂ ਖਿਲਾਫ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਤਿੰਨ ਕੇਸਾਂ ‘ਚੋਂ ਇੱਕ ਵਿੱਚ ਤਾਂ 4 ਜਣਿਆਂ ਨੇ ਇੱਕ ਨਾਬਾਲਿਗ ਕੁੜੀ ਨਾਲ ਗੈਂਗਰੇਪ ਕਰਕੇ, ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਗੈਂਗਰੇਪ ਦੇ ਮਾਮਲੇ ਵਿੱਚ ਨਾਮਜ਼ਦ 4 ਦੋਸ਼ੀਆਂ ਵਿੱਚੋਂ 2 ਦੋਸ਼ੀ ਸਕੇ ਭਰਾ ਹੀ ਹਨ। ਹਵਸੀ  ਦਰਿੰਦਿਆਂ ਦਾ ਸ਼ਿਕਾਰ ਬਣੀਆਂ ਨਾਬਾਲਿਗ ਕੁੜੀਆਂ 16/16 ਵਰ੍ਹਿਆਂ ਦੀਆਂ ਹਨ। ਓਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਮਜ਼ਦ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

       ਥਾਣਾ ਸਨੌਰ ਵਿਖੇ U/S 70(2), 351(2) BNS, Sec 6 POCSO Act ਤਹਿਤ ਨਾਮਜ਼ਦ ਦੋਸ਼ੀਆਂ ਗੁਰਸੇਵਕ, ਜਸ਼ਨ ਸਿੰਘ ਦੋਵੇਂ ਪੁੱਤਰ ਗੁਰਧਿਆਨ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਭਿੰਦਰ ਸਿੰਘ, ਕਰਨ ਸਿੰਘ ਪੁੱਤਰ ਮੰਗੂ ਸਾਰੇ ਵਾਸੀ ਪਿੰਡ ਸਿਰਕੱਪੜਾ ਦੇ ਖਿਲਾਫ ਦਰਜ ਮੁਕੱਦਮਾਂ ਦੀ ਮੁਦਈ ਨੇ ਦੱਸਿਆ ਕਿ ਮੁਦਈ ਦੀ ਲੜਕੀ ਉਮਰ ਕਰੀਬ 16 ਸਾਲ, ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਾਨਸਿਕ ਤੌਰ ਪਰ ਕਾਫੀ ਪ੍ਰੇਸ਼ਾਨ ਚਲਦੀ ਆ ਰਹੀ ਸੀ, ਜੋ ਕਾਫੀ ਪੁੱਛਣ ਪਰ ਲੜਕੀ ਨੇ ਦੱਸਿਆ ਕਿ ਜਨਵਰੀ  ਮਹੀਨੇ ਸਮਾਂ ਸ਼ਾਮ ਕਰੀਬ 6 ਵਜੇ, ਉਹ ਘਰ ਤੋਂ ਦੁੱਧ ਲੈਣ, ਡੈਅਰੀ ਵੱਲ ਜਾ ਰਹੀ ਸੀ ਤਾਂ ਉਕਤ ਦੋਸ਼ੀ 2 ਮੋਟਰਸਾਇਕਲਾਂ ਪਰ ਆਏ ਅਤੇ ਉਸ ਨੂੰ ਇੱਕ ਮੋਟਰਸਾਇਕਲ ਪਰ ਬਿਠਾ ਕੇ ਪਿੰਡ ਦੇ ਨਾਲ ਲੱਗਦੀ ਨਹਿਰ ਪਰ ਲੈ ਗਏ। ਜਿੱਥੇ ਚਾਰੋਂ ਦੋਸ਼ੀਆਂ ਨੇ ਜਬਰਦਸਤੀ, ਉਸ ਦੀ ਮਰਜੀ ਤੋਂ ਬਿਨਾਂ ਵਾਰੋ-ਵਾਰੀ ਉਸ ਨਾਲ ਸ਼ਰੀਰਕ ਸਬੰਧ ਬਣਾਏ ਅਤੇ ਫਿਰ ਅਗਲੇ ਦਿਨ ਸਮਾਂ ਕਰੀਬ 5 ਵਜੇ ਸਵੇਰੇ, ਦੋਸ਼ੀ ਉਸ ਨੂੰ ਘਰ ਦੇ ਨੇੜੇ ਛੱਡ ਕੇ ਚਲੇ ਗਏ, ਜਿਸ ਕਾਰਣ ਉਹ ਗਰਭਵਤੀ ਹੋ ਗਈ। ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨ ਪਰ, ਨਾਮਜ਼ਦ ਚਾਰੋਂ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਵਿੱਢ ਦਿੱਤੀ।

    ਥਾਣਾ ਸਦਰ ਨਾਭਾ ਵਿਖੇ U/S 64 BNS, Sec 6 POCSO Act ਤਹਿਤ ਦਰਜ ਕੇਸ ਦੀ ਮੁਦਈ ਅਨੁਸਾਰ ਉਸ ਦੀ 16 ਸਾਲ ਦੀ ਲੜਕੀ 26 ਜੂਨ ਨੂੰ ਪੈਸੇ ਕਢਾਉਣ ਲਈ ਬੈਂਕ ਵਿੱਚ ਗਈ ਸੀ। ਪਰ ਘਰ ਵਾਪਿਸ ਨਹੀ ਆਈ, ਜਿਸ ਸਬੰਧੀ ਮੁਦਈ ਦੇ ਪਰਿਵਾਰ ਨੇ ਭਾਲ ਕਰਨੀ ਸੁ਼ਰੂ ਕਰ ਦਿੱਤੀ। ਦੂਜੇ ਦਿਨ ਪਰਿਵਾਰ ਨੂੰ ਪਤਾ ਲੱਗਾ ਕਿ ਉਨਾਂ ਦੀ ਲਾਪਤਾ ਲੜਕੀ, ਦੋਸ਼ੀ ਜੱਗਾ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਲੋਹਾਰ ਮਾਜਰਾ ਦੀ ਮੋਟਰ ਪਰ ਬੈਠੀ ਹੈ। ਸਮਾਂ ਕਰੀਬ 7 ਵਜੇ ਸ਼ਾਮ ਨੂੰ ਮੁਦਈ ਹੋਰੀਂ ਦੋਸ਼ੀ ਦੀ ਮੋਟਰ ਪਰ ਪੁੱਜੇ ਤਾਂ ਦੇਖਿਆ ਕਿ ਉਨਾਂ ਦੀ ਲੜਕੀ ਨਾਲ ਦੋਸ਼ੀ ਅਤੇ ਬਿੱਲਾ ਸਿੰਘ ਵਾਸੀ ਪਿੰਡ ਬਿੰਨਾਹੇੜੀ ਵੀ ਬੈਠੇ ਸਨ, ਜੋ ਮੁਦਈ ਦੀ ਲੜਕੀ ਨੂੰ ਕੋਈ ਨਸ਼ਾ ਵਗੈਰਾ ਕਰਵਾਇਆ ਹੋਇਆ ਸੀ ਅਤੇ ਮੁਦਈ ਹੋਰੀਂ ਆਪਣੀ ਲੜਕੀ ਨੂੰ ਲੈ ਕੇ ਘਰ ਆ ਗਏ। ਘਰ ਪਹੁੰਚੀ ਪੀੜਤ ਲੜਕੀ ਨੇ ਮੁਦਈ ਨੂੰ ਦੱਸਿਆ ਕਿ ਜਦੋ ਉਹ ਬੈਂਕ ਵਿੱਚੋ ਪੈਸੇ ਕਢਾਉਣ ਨੂੰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਦੋਸ਼ੀ ਜੱਗਾ ਸਿੰਘ ਮੋਟਰਸਾਇਕਲ ਪਰ ਆਇਆ ਤੇ ਉਸ ਨੂੰ ਵਰਗਲਾ ਫੁਸਲਾ ਕੇ ਮਾੜੀ ਨੀਯਤ ਨਾਲ ਆਪਣੇ ਘਰ ਲੈ ਗਿਆ, ਜਿੱਥੇ ਉਸ ਨੂੰ ਜੂਸ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਰਾਤ ਨੂੰ ਉਸ ਨਾਲ ਜਬਰ ਜਿਨਾਹ ਕੀਤਾ, ਜੋ ਦੋਸ਼ੀ ਡਰਦਾ ਹੋਇਆ ਅਗਲੇ ਦਿਨ ਮੁਦਈ ਦੀ ਲੜਕੀ ਨੂੰ ਮੋਟਰ ਪਰ ਲੈ ਗਿਆ ਸੀ, ਜਿੱਥੇ ਉਸ ਦਾ ਦੋਸਤ ਬਿੱਲਾ ਸਿੰਘ ਵੀ ਮੋਜੂਦ ਸੀ। ਪੀੜਤਾ ਦੀ ਮਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ, ਪੁਲਿਸ ਨੇ ਮੁਦਈ ਦੇ ਬਿਆਨ ਪਰ ਨਾਮਜ਼ਦ ਦੋਸ਼ੀ ਜੱਗਾ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ,ਉਸ ਦੀ ਭਾਲ ਸ਼ੁਰੂ ਕਰ ਦਿੱਤੀ। 

       ਜਬਰ ਜਿਨਾਹ ਦੀ ਤੀਜੀ ਘਟਨਾ ਪੁਲਿਸ ਨੇ ਥਾਣਾ ਸ਼ੰਭੂ ਵਿਖੇ ਦਰਜ ਕੀਤੀ ਹੈ। U/S 64,115(2) BNS ਤਹਿਤ ਦਰਜ ਕੇਸ ਦੀ ਮੁਦਈ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ  28/6/2025 ਨੂੰ ਓਹ ਆਪਣੇ ਘਰ ਇਕੱਲੀ ਸੀ ਅਤੇ ਸਮਾਂ ਸ਼ਾਮ ਕਰੀਬ 4.10 ਪਰ ਦੋਸ਼ੀ ਗੁਰਜੰਟ ਸਿੰਘ ਪੁੱਤਰ ਚਰਨਾ ਰਾਮ ਵਾਸੀ ਪਿੰਡ ਥੂਹਾ, ਉਸ ਦੇ ਘਰ ਆਇਆ ਅਤੇ ਘਰ ‘ਚ ਇਕੱਲੀ ਦੇਖ ਕੇ, ਦੋਸ਼ੀ ਨੇ, ਉਸ ਦੀ ਮਰਜੀ ਤੋਂ ਬਿਨਾਂ ਜਬਰਦਸੀ ਜਬਰ ਜਿਨਾਹ ਕੀਤਾ। ਪੁਲਿਸ ਨੇ ਮੁਦਈ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਆਰੰਭ ਦਿੱਤੀ। ਤਿੰਨੋਂ ਕੇਸਾਂ ਦੇ ਤਫਤੀਸ਼ ਅਫਸਰਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
error: Content is protected !!