ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ 23 ਵੇਂ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ 

Advertisement
Spread information

12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਜਾਵੇਗਾ ਸ਼ਰਧਾਂਜਲੀ ਸਮਾਗਮ -ਗੁਰਬਿੰਦਰ ਸਿੰਘ


ਹਰਿੰਦਰ ਨਿੱਕਾ ਬਰਨਾਲਾ 12 ਜੁਲਾਈ 2020
               ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਮਟਿੰਗ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਮਹਿਲ ਕਲਾਂ ਵਿਖੇ ਹੋਈ। ਮੀਟੰਗ ਦੀ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਆਗੂਆਂ ਮਨਜੀਤ ਧਨੇਰ, ਪ੍ਰੀਤਮ ਦਰਦੀ, ਗੁਰਦੇਵ ਸਿੰਘ ਸਹਿਜੜਾ ਨੇ ਦੱਸਿਆ ਕਿ ਇਸ ਵਾਰ ਕੋਵਿਡ-19 ਕਾਰਣ ਵਿਸ਼ੇਸ਼ ਹਾਲਤਾਂ ਬਣੀਆਂ ਹੋਣ ਕਰਕੇ ਸਮੁੱਚੀ ਹਾਲਤ ਉੱਪਰ ਗੰਭੀਰਤਾ ਨਾਲ ਸਾਰੇ ਪੱਖਾਂ ਤੇ ਵਿਚਾਰ ਚਰਚਾ ਕੀਤੀ ਗਈ।           ਵਿਚਾਰ ਚਰਚਾ ਕਰਨ ਤੋਂ ਬਾਅਦ ਫੈਸਲਾ ਹੋਇਆ ਕਿ ਸਾਲ 2019 ਐਕਸ਼ਨ ਕਮੇਟੀ ਮਹਿਲ ਕਲਾਂ ਸਮੇਤ ਇਨਸਾਫਪਸੰਦ ਲੋਕਾਂ ਲਈ ਬੇਹੱਦ ਚੁਣੌਤੀ ਭਰਪੂਰ ਸੀ , ਜਦੋਂ ਸੁਪਰੀਮ ਕੋਰਟ ਨੇ 3 ਸਤੰਬਰ 2019 ਨੂੰ ਐਕਸ਼ਨ ਕਮੇਟੀ ਦੇ ਇੱਕ ਅਹਿਮ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜਾ ਬਹਾਲ ਰੱਖ ਦਿੱਤੀ ਸੀ। ਆਪਣੇ ਆਗੂ ਨੂੰ ਜੇਲ੍ਹ ਵਿੱਚ ਛੱਡਣਾ ਵੀ ਤੇ ਉਨ੍ਹੀਂ ਹੱਥੀਂ ਸ਼ਾਨੋ ਸ਼ੌਕਤ ਨਾਲ ਉਮਰ ਕੈਦ ਦੀਆਂ ਜੰਜੀਰਾਂ ਤੋਂ ਮੁਕਤ ਕਰਾਉਣਾ ਵੀ ਆਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਸੀ। ਜਿਸ ਸਿਦਕ, ਦਲੇਰੀ ਨਾਲ ਇਸ ਵੱਡੀ ਚੁਣੌਤੀ ਨਾਲ ਸੰਘਰਸ਼ ਕਮੇਟੀ, ਪੰਜਾਬ ਦੀ ਅਗਵਾਈ ਹੇਠ ਪਹਿਲਕਦਮੀ ਕਰਦਿਆਂ ਇਸ ਲੋਕ ਘੋਲ ਨੂੰ ਬੁਲੰਦੀਆਂ ਤੇ ਪਹੁੰਚਾਕੇ ਜਿੱਤ ਹਾਸਲ ਕੀਤੀ ।

                              ਉਹ ਆਪਣੇ ਹੱਥੀਂ ਸਿਰਜਿਆ ਇਤਿਹਾਸ ਦਾ ਅਜਿਹਾ ਸੁੁਨਿਹਰੀ ਪੰਨਾ ਹੈ, ਜਿਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਇਹ ਲੋਕ ਘੋਲ ਦਾ ਸੁਨਿਹਰੀ ਪੰਨਾ ਸਦੀਆਂ ਤੱਕ ਸੰਘਰਸ਼ਸ਼ੀਲ ਕਾਫਲਿਆਂ ਲਈ ਚਾਨਣ ਮੁਨਾਰਾ ਬਣਿਆ ਰਹੇਗਾ। ਇਸ ਲਈ ਇਸ ਵਾਰ ਇਹ ਲੋਕ ਘੋਲ ਦੀ ਜਿੱਤ ਦੇ ਜਸ਼ਨ ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਮਨਾਏ ਜਾਣਗੇ। 12 ਅਗਸਤ ਨੂੰ ਸਾਵਧਾਨੀਆਂ ਵਰਤਦਿਆਂ ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਵੱਡਾ ਲੋਕ ਤਾਕਤ ਦਾ ਮੁਜਾਹਰਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਲੋਕ ਘੋਲ ਦੀ ਅਗਵਾਈ 23 ਸਾਲ ਤੋਂ ਇੱਕਜੁੱਟ ਚਟਾਨ ਵਾਂਗ ਸੰਘਰਸ਼ ਦੇ ਮੈਦਾਨ ਵਿੱਚ ਡਟੀ ਐਕਸ਼ਨ ਕਮੇਟੀ ਕਰ ਰਹੀ ਹੈ।
                        ਇਸ ਲੋਕ ਘੋਲ ਦੀ ਢਾਲ ਤੇ ਤਲਵਾਰ ਬਣੇ ਲੋਕਾਂ ਨੇ ਜੋ ਸੰਗਰਾਮੀ ਪਿਰਤਾਂ ਪਾਈਆਂ ਹਨ, ਖਾਸ ਕਰ ਅੱਧ ਸੰਸਾਰ ਦੀਆਂ ਮਾਲਿਕ ਔਰਤਾਂ ਵੀ ਮਿਸਾਲੀ ਹਨ। ਇਸ ਵਾਰ ਐਕਸ਼ਨ ਕਮੇਟੀ ਵੱਲੋਂ ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਸਬੰਧੀ ਸੰਘਰਸ਼ ਕਮੇਟੀ, ਪੰਜਾਬ ਦੇ ਦੋ ਅਹਿਮ ਆਗੂਆਂ ਨੂੰ ਸਨਾਮਨਿਤ ਕਰਨ ਦਾ ਫੈਸਲਾ ਕੀਤਾ ਗਿਆ। ਵੱਡ ਅਕਾਰੀ ਰੰਗਦਾਰ ਲੋਕ ਘੋਲ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦਾ ਹਜਾਰਾਂ ਦੀ ਗਿਣਤੀ ਵਿੱਚ ਪੋਸਟਰ ਜਾਰੀ ਕਰਨ ਦਾ ਫੈਸਲਾ ਕੀਤਾ। 12 ਅਗਸਤ ਦੀ ਤਿਆਰੀ ਸਬੰਧੀ ਮਹੀਨਾ ਭਰ ਪਿੰਡਾਂ/ਸ਼ਹਿਰਾਂ/ਕਸਬਿਆਂ ਵਿੱਚ ਵਿਉਂਤਬੱਧ ਢੰਗ ਨਾਲ ਮਹਿੰਮ ਚਲਾਉਣ ਦਾ ਵੀ ਤਹਿ ਕੀਤਾ ਗਿਆ।
                               ਆਰਥਿਕ ਸਹਿਯੋਗ ਦੀ ਵੀ ਅਪੀਲ ਕੀਤੀ ਗਈ , ਕਿਉਕਿ ਮਨਜੀਤ ਧਨੇਰ ਦੀ ਰਿਹਾਈ ਲਈ ਚੱਲੇ ਸੰਘਰਸ਼ ਵਿੱਚ ਐਕਸ਼ਨ ਕਮੇਟੀ ਕੋਲ ਲੋਕਾਂ ਦੇ ਜਮ੍ਹਾਂ ਕੀਤੇ ਸਰਮਾਏ ਬਹੁਤ ਵੱਡਾ ਹਿੱਸਾ ਖਰਚ ਹੋ ਚੁੱਕਾ ਹੈ। ਇਸ ਮੀਟਿੰਗ ਵਿੱਚ ਹਰਚਰਨ ਚੰਨਾ, ਮਾ. ਦਰਸ਼ਨ ਸਿੰਘ, ਸੁਰਿੰਦਰ ਜਲਾਲਦੀਵਾਲ, ਪ੍ਰੇਮ ਕੁਮਾਰ, ਅਮਰਜੀਤ ਕੁੱਕੂ, ਡਾ ਕੁਲਵੰਤ ਰਾਏ ਆਦਿ ਐਕਸ਼ਨ ਕਮੇਟੀ ਮੈਂਬਰ ਵੀ ਹਾਜਰ ਸਨ। ਮੀਟਿੰਗ ਦੀ ਕਾਰਵਾਈ ਸਾਥੀ ਨਰਾਇਣ ਦੱਤ ਨੇ ਪ੍ਰੈਸ ਨੂੰ ਜਾਰੀ ਕੀਤੀ। 

Advertisement
Advertisement
Advertisement
Advertisement
Advertisement
error: Content is protected !!