ਕੁਲਵੰਤ ਕੀਤੂ ਨੇ ਕਿਹਾ ਕਿ ਨੌਜਵਾਨ ਵਰਗ ਕਿਸੇ ਵੀ ਪਾਰਟੀ ਦੀ ਰੀਡ ਦੀ ਹੱਡੀ
ਹਰਿੰਦਰ ਨਿੱਕਾ ਬਰਨਾਲਾ,07 ਜਲਾਈ 2020
ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਚ, ਅਕਾਲੀ ਵਰਕਰਾਂ ਤੇ ਨੇਤਾਵਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸ਼ਹਿਰ ਚ, ਸਕੂਟਰ ਮੋਟਰਸਾਈਕਲਾਂ ਦੇ ਕੱਢਿਆ ਗਿਆ। ਵਿਸ਼ਾਲ ਰੋਸ ਮਾਰਚ ਦੇ ਜਰੀਏ ਜਿੱਥੇ ਕੀਤੂ ਨੇ ਸਰਕਾਰ ਦੇ ਵਿਰੁੱਧ ਰੋਸ ਜਤਾਇਆ, ਉੱਥੇ ਹੀ ਉਨਾਂ ਹਾਲੇ ਬੀਤੇ ਕੱਲ੍ਹ ਹੀ ਸੱਜਰੇ ਸ਼ਰੀਕ ਬਣ ਕੇ ਸ਼ਕਤੀ ਪ੍ਰਦਰਸ਼ਨ ਕਰਨ ਵਾਲੇ ਦਵਿੰਦਰ ਸਿੰਘ ਸਿੱਧੂ ਬੀਹਲਾ ਨੂੰ ਅਤੇ ਅਕਾਲੀ ਦਲ ਨੂੰ ਵੀ ਆਪਣੀ ਤਾਕਤ ਦਾ ਅਹਿਸਾਸ ਕਰਵਾਉਣ ਚ, ਵੀ ਸਫਲਤਾ ਹਾਸਿਲ ਕੀਤੀ।
ਸ੍ਰੋਮਣੀ ਅਕਾਲੀ ਦਲ ਦੇ ਸੱਦੇ ਤੇ ਬਿਜਲੀ ਬਿਲਾਂ ਦੀ ਮੁਆਫੀ, ਸਕੂਲੀ ਫੀਸਾਂ ਦੀ ਮੁਆਫੀ ਅਤੇ ਪੈਟਰੋਲ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਚ ਬਰਨਾਲਾ ਚ ਕੱਢੇ ਗਏ ਕਾਫਿਲੇ ਦੀ ਅਗਵਾਈ ਕੁਲਵੰਤ ਸਿੰਘ ਕੀਤੂ ਅਤੇ ਨਗਰ ਕੋਸ਼ਲ ਦੇ ਸਾਬਕਾ ਪ੍ਰਧਾਨ ਸੰਜੀਵ ਕੁਮਾਰ ਸ਼ੋਰੀ ਨੇ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਕਾਫਲੇ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਕੀਤੀ।
ਕਾਫਲੇ ਦੀ ਸਮਾਪਤੀ ਉਪਰੰਤ ਕੁਲਵੰਤ ਕੀਤੂ ਨੇ ਕਿਹਾ ਕਿ ਨੌਜਵਾਨ ਵਰਗ ਕਿਸੇ ਵੀ ਪਾਰਟੀ ਦੀ ਰੀਡ ਦੀ ਹੱਡੀ ਹੁੰਦੇ ਹਨ ਅਤੇ ਨੌਜਵਾਨਾਂ ਦਾ ਆਪ ਤੋ ਮੂੰਹ ਮੋੜਕੇ ਵਾਪਸ ਅਕਾਲੀ ਦਲ ਵੱਲ ਆ ਜਾਣਾ ਇੱਕ ਬਹੁਤ ਹੀ ਵੱਡਾ ਸੁੱਭ ਸੰਕੇਤ ਹੈ। ਕਿਉਕਿ ਨੌਜਵਾਨਾਂ ਹੀ ਹਰ ਚੋਣ ਵਿੱਚ ਵੱਡੀ ਭੁਮਿਕਾ ਨਿਭਾਂਓਦੇ ਹਨ। ਓਨਾਂ ਕੈਪਟਨ ਸਰਕਾਰ ਨੂੰ ਆੜੇ ਹੱਥੀ ਲੈਂਦੇ ਕਿਹਾ ਕਿ ਝੂਠ ਦੇ ਸਹਾਰੇ ਸੱਤਾ ਹਾਸਿਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਵਿੱਚ ਪੰਜਾਬ ਦੀ ਜਨਤਾ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ।
ਓਨਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਹੱਥਾਂ ਚ ਚੁੱਕ ਕੇ ਖਾਧੀਆਂ ਕਸਮਾਂ ਤੋੜਕੇ ਬਾਣੀ ਦੀ ਬੇਅਦਬੀ ਕੀਤੀ ਹੈ। ਸਾਬਕਾ ਅਕਾਲੀ ਭਾਜਪਾ ਸਰਕਾਰ ਵੱਲੋ ਗਰੀਬ ਲੋਕਾਂ ਲਈ ਚਲਾਈਆਂ ਤਮਾਮ ਭਲਾਈ ਸਕੀਮਾਂ ਬੰਦ ਕਰਕੇ ਰੱਖ ਦਿੱਤੀਆਂ ਹਨ ਅਤੇ ਪੰਜਾਬ ਦਾ ਕਿਸਾਨ, ਮਜਦੂਰ, ਨੌਜਵਾਨ ਤੇ ਮੁਲਾਜਮਾਂ ਸਹਿਤ ਹਰ ਵਰਗ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਮੁੜ ਸੱਤਾ ਵਿੱਚ ਲਿਆਓਣ ਲਈ ਕਾਹਲਾ ਪਿਆ ਹੋਇਆ ਹੈ। ਪੰਜਾਬ ਦੇ ਲੋਕਾਂ ਨੇ ਠਾਣ ਲਿਆ ਹੈ ਕਿ ਉਹ 2022 ਦੀਆਂ ਵਿਧਾਂਨ ਸਭਾ ਚੋਣਾਂ ਚ ਪੰਜਾਬ ਦੀ ਸੱਤਾ ਅਕਾਲੀ ਭਾਜਪਾ ਦੇ ਹੱਥਾਂ ਚ ਸੋਂਪਣਗੇ ।
ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਜਿਲ੍ਹੇ ਅੰਦਰ ਖਾਤਾ ਵੀ ਨਾ ਖੋਹਲਣ ਵਾਲੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਇਸ ਵਾਰ ਉਹ ਤਿੰਨੋ ਸੀਟਾਂ ਜਿੱਤਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਓਣਗੇ। ਇਸ ਮੌਕੇ ਸੀਨੀਅਰ ਆਗੂ ਜਤਿੰਦਰ ਜਿੰਮੀ, ਐਮਸੀ ਸੋਨੀ ਜਾਗਲ, ਬਿੱਟੂ ਦੀਵਾਨਾ, ਕਰਮਜੀਤ ਸਿੰਘ ਬਾਜਵਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋ, ਇੰਜੀਨਿਅਰ ਗੁਰਜਿੰਦਰ ਸਿੱਧੂ, ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਆਦਿ ਹਾਜ਼ਰ ਸਨ।