ਕੇਵਲ ਢਿੱਲੋਂ ਨੇ ਕਾਂਗਰਸੀਆਂ ਕਸਿਆ ਤੰਜ ਕਹਿੰਦਾ” ਮਾਲ  ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ”

Advertisement
Spread information

ਬਰਨਾਲਾ ਦੇ ਜ਼ਿਲ੍ਹਾ ਬਨਣ ਦੀ 18ਵੀਂ ਵਰ੍ਹੇਗੰਢ ਮੌਕੇ ਕੇਕ ਕੱਢ ਕੇ ਜ਼ਿਲ੍ਹਾ ਵਾਸੀਆਂ ਨੂੰ ਦਿੱਤੀ ਵਧਾਈ, ਬਰਨਾਲਾ ਦਾ ਅਸਲ ਵਿਕਾਸ ਜ਼ਿਲ੍ਹਾ ਬਨਣ ਤੋਂ ਬਾਅਦ ਸ਼ੁਰੂ ਹੋਇਆ : ਕੇਵਲ ਸਿੰਘ ਢਿੱਲੋਂ

ਮੋਦੀ ਨਾਲ ਯਾਰੀ ਲਾਈ ਐ, ਇੱਕ ਵਾਰੀ ਸਿੰਗਾਂ ਨੂੰ ਹੱਥ ਪੈ ਲੈਣ ਦਿਉ ਵੱਡੇ ਪ੍ਰੋਜੈਕਟਾਂ ਦੀ ਹਨੇਰੀ ਆਊ : ਕੇਵਲ ਢਿੱਲੋਂ

Advertisement

ਚੰਨੀ ਵਲੋਂ ਔਰਤਾਂ ਲਈ ਕੀਤੀ ਟਿੱਪਣੀ ਬੇਹੱਦ ਨਿੰਦਣਯੋਗ, ਔਰਤਾਂ ਦਾ ਕੀਤਾ ਅਪਮਾਨ : ਜੈਇੰਦਰ ਕੌਰ

ਰਘਵੀਰ ਹੈਪੀ, ਬਰਨਾਲਾ 18 ਨਵੰਬਰ 2024

       ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਅੱਜ ਜ਼ਿਮਨੀ ਚੋਣ ਦੇ ਪ੍ਰਚਾਰ ਦੇ ਆਖ਼ਰੀ ਦਿਨ ਬਰਨਾਲਾ ਦੇ ਜ਼ਿਲ੍ਹਾ ਬਨਣ ਦੀ 18 ਵੀਂ ਵਰ੍ਹੇਗੰਢ ਕੇਕ ਕੱਟ ਕੇ ਮਨਾਈ ਗਈ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਸਮੂਹ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਇਸਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਬਰਨਾਲਾ ਇਲਾਕੇ ਦਾ ਅਸਲ ਵਿਕਾਸ ਜ਼ਿਲ੍ਹਾ ਬਨਣ ਤੋਂ ਬਾਅਦ ਹੀ ਸ਼ੁਰੂ ਹੋਇਆ। ਇਸਤੋਂ ਪਹਿਲਾਂ ਬਰਨਾਲਾ ਨੂੰ ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਵਲੋਂ ਵਿਕਾਸ ਲਈ ਤਹਿਸੀਲ ਪੱਧਰ ਦੀਆਂ ਗ੍ਰਾਂਟਾਂ ਆਉਂਦੀਆਂ ਸਨ, ਪਰ ਜ਼ਿਲ੍ਹਾ ਬਨਣ ਤੋਂ ਬਾਅਦ ਬਰਨਾਲਾ ਨੂੰ ਪੰਜਾਬ ਵਿੱਚੋਂ ਹੁਣ 23ਵਾਂ ਹਿੱਸਾ ਬਰਾਬਰ ਮਿਲਣ ਲੱਗਿਆ ਹੈ। ਜ਼ਿਲ੍ਹਾ ਬਨਣ ਤੋਂ ਬਾਅਦ ਬਰਨਾਲਾ ਵਿੱਚ ਅੰਡਰਬ੍ਰਿਜ, ਓਵਰਬ੍ਰਿਜ, ਸੜਕਾਂ, ਪ੍ਰਬੰਧਕੀ ਕੰਪਲੈਕਸ ਸਮੇਤ ਹੋਰ ਕਈ ਤਰ੍ਹਾ ਦੀਆਂ ਸਹੂਲਤਾਂ ਮਿਲੀਆਂ ਹਨ। ਉਹਨਾਂ ਕਿਹਾ ਕਿ ਅੱਜ ਵੱਡੇ ਕਾਂਗਰਸੀ ਜ਼ਿਲ੍ਹਾ ਬਨਾਉਣ ਲਈ ਦਾਅਵਾ ਕਰਕੇ ਝੂਠ ਮਾਰ ਰਹੇ ਹਨ। ਜੇਕਰ ਜ਼ਿਲ੍ਹਾ ਕਿਸੇ ਸਰਕਾਰ ਨੇ ਹੀ ਬਨਾਉਣਾ ਸੀ ਤਾਂ 2006 ਤੋਂ ਪਹਿਲਾਂ ਬਰਨਾਲਾ ਨੂੰ ਕਿਸੇ ਸਰਕਾਰ ਨੇ ਜ਼ਿਲ੍ਹਾ ਕਿਉਂ ਨਾ ਬਣਾਇਆ।           ਉਹਨਾਂ ਮਜ਼ਾਕੀਆ ਲਹਿਜੇ ਵਿੱਚ ਕਾਂਗਰਸੀਆਂ ਉਪਰ ਤੰਜ ਕਸਦੇ ਕਿਹਾ ਕਿ “ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਵਾਲੀ” ਗੱਲ ਕਾਂਗਰਸੀ ਕਰ ਰਹੇ ਹਨ। ਉਹਨਾਂ ਕਿਹਾ ਕਿ ਬਰਨਾਲਾ ਵਾਸੀਆਂ ਨੂੰ ਸਭ ਪਤਾ ਹੈ ਕਿ ਜ਼ਿਲ੍ਹਾ ਕਿਸ ਨੇ ਬਣਾਇਆ ਹੈ। ਉਥੇ ਮਲਟੀਸਪੈਸ਼ਲਿਟੀ ਹਸਪਤਾਲ ਸਬੰਧੀ ਉਹਨਾਂ ਕਿਹਾ ਕਿ ਬਰਨਾਲਾ ਵਾਸੀਆਂ ਨਾਲ ਕੀਤੇ ਵਾਅਦੇ ਅਨੁਸਾਰ ਮੇਰੇ ਵਲੋਂ ਹਸਪਤਾਲ ਲਈ ਯਤਨ ਕੀਤੇ ਗਏ। ਜਿਸਤੋਂ ਬਾਅਦ ਹੀ 100 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਪਾਸ ਕਰਵਾਇਆ ਸੀ। ਇਸ ਉਪਰ ਦਾਅਵਾ ਕਰਨ ਵਾਲੇ ਬਲਵੀਰ ਸਿੱਧੂ ਉਸ ਸਮੇਂ ਸਿਹਤ ਮੰਤਰੀ ਵੀ ਨਹੀਂ ਸਨ। ਉਹਨਾਂ ਕਿਹਾ ਕਿ ਜੇਕਰ ਬਰਨਾਲਾ ਦੇ ਲੋਕਾਂ ਨੇ ਚੋਣਾਂ ਵਿੱਚ ਮੇਰਾ ਸਾਥ ਦਿੱਤਾ ਤਾਂ ਇਹ ਹਸਪਤਾਲ ਦਾ ਪ੍ਰੋਜੈਕਟ ਹਰ ਹਾਲਤ ਸਿਰੇ ਚਾੜ੍ਹਿਆ ਜਾਵੇਗਾ ਅਤੇ ਬਰਨਾਲਾ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਜ਼ਰੂਰ ਮਿਲਣਗੀਆਂ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਇੱਕ ਹੋਰ ਪ੍ਰੋਜੈਕਟ ਬਰਨਾਲਾ ਨੂੰ ਲੁਧਿਆਣਾ ਨਾਲ ਰੇਲਵੇ ਮਾਰਗ ਰਾਹੀਂ ਜੋੜਨ ਦਾ ਕੀਤਾ ਹੈ, ਜਿਸ ਤਹਿਤ ਬਰਨਾਲਾ ਤੋਂ ਮੁਲਾਂਪੁਰ ਤੱਕ ਰੇਲਵੇ ਲਾਈਨ ਪਵੇਗੀ, ਜਿਸ ਲਈ ਬਾਕਾਇਦਾ ਪ੍ਰਸੈਸ ਸ਼ੁਰੂ ਹੋ ਗਿਆ ਹੈ। ਇਸਦਾ ਬਰਨਾਲਾ ਦੇ ਲੋਕਾਂ ਨੁੰ ਫ਼ਾਇਦਾ ਹੋਵੇਗਾ।                                              ਉਥੇ ਉਹਨਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਬਰਨਾਲਾ ਦੇ ਲੋਕਾਂ ਵਲੋਂ ਬਹੁਤ ਸਾਥ ਮਿਲਿਆ ਹੈ। ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਦੇ ਪਿਆਰ ਸਦਕਾ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਅਤੇ ਬਰਨਾਲਾ ਤੋਂ ਕਮਲ ਦਾ ਫ਼ੁੱਲ ਖਿੜੇਗਾ, ਜੋ 2027 ਵਿੱਚ ਪੰਜਾਬ ਵਿੱਚ ਭਾਜਪਾ ਸਰਕਾਰ ਦਾ ਮੁੱਢ ਬੰਨ੍ਹੇਗੀ। ਉਥੇ ਇਸ ਮੌਕੇ ਭਾਜਪਾ ਦੀ ਸੂਬਾ ਮਹਿਲਾ ਵਿੰਗ ਦੀ ਪ੍ਰਧਾਨ ਜੈਇੰਦਰ ਕੌਰ ਨੇ ਕਿਹਾ ਕਿ ਬਰਨਾਲਾ ਦੇ ਲੋਕਾਂ ਤੋਂ ਮਿਲ ਰਹੇ ਹੁੰਗਾਰੇ ਤੋਂ ਕੇਵਲ ਸਿੰਘ ਢਿੱਲੋਂ ਦੀ ਜਿੱਤ ਸਪੱਸ਼ਟ ਦਿਖਾਈ ਦੇ ਰਹੀ ਹੈ। ਉਥੇ ਉਹਨਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਔਰਤਾਂ ਪ੍ਰਤੀ ਕੀਤੀ ਟਿੱਪਣੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾ ਕਿਹਾ ਕਿ ਇਸ ਤਰ੍ਹਾਂ ਦੀ ਟਿੱਪਣੀ ਬਹੁਤ ਨਿੰਦਣਯੋਗ ਹੈ। ਇਸ ਲਈ ਕੇਂਦਰ ਦੀ ਮਹਿਲਾ ਕਮਿਸ਼ਨ ਨੁੰ ਚੰਨੀ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। 

Advertisement
Advertisement
Advertisement
Advertisement
Advertisement
error: Content is protected !!