Meet ਹੇਅਰ ਦੀ ਕੋਠੀ ਮੂਹਰੇ ਅੱਜ ਫੂਕੇ ਜਾਣਗੇ ਪੁਤਲੇ..

Advertisement
Spread information

ਰਘਬੀਰ ਹੈਪੀ , ਬਰਨਾਲਾ 29 ਅਕਤੂਬਰ 2024

  ਕਿਸ਼ਾਨਾਂ ਮਜ਼ਦੂਰਾਂ ਨਾਲ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਜਿਆਦਤੀਆਂ ਦਾ ਮੂੰਹ ਮੋੜਨ ਲਈ ਅੱਜ ਮੀਤ ਹੇਅਰ ਦੀ ਕੋਠੀ ਅੱਗੇ W,T,O, ਅਤੇ ਨਰਿੰਦਰ ਮੋਦੀ ਦੇ ਦਿਉਂ ਕੱਦ ਪੁੱਤਲੇ ਫੁਕੇ ਜਾਣਗੇ। 

Advertisement

      ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾ ਪੱਧਰੀ ਸੱਦੇ ਕਿਸਾਨਾਂ ਮਜ਼ਦੂਰਾਂ ਬਣਦੀਆਂ ਹੱਕੀਂ ਮਨਵਾਉਣ ਲਈ ਟੋਲ ਪਲਾਜੇ ਬਡਬਰ ਤੇ ਮੱਲੀਆਂ ਪਰਚੀ ਫ੍ਰੀ ਤੇ M,P, ਮੀਤ ਹੇਅਰ ਦੀ ਕੋਠੀ ਅੱਗੇ ਦਿਨ ਰਾਤ ਦੇ ਮੋਰਚੇ ਅੱਜ ਗਿਆਰਵੇਂ ਦਿਨ ਵਿੱਚ ਪਹੁੰਚ ਗਏ ਹਨ। ਸਰਕਾਰ ਵੱਲੋ ਜੋ ਬਾਰਦਾਨਾਂ ਮੰਡੀਆਂ ਵਿੱਚ ਭੇਜਿਆ ਜਾ ਰਿਹਾ ਹੈ।ਉਹ 50%ਹੀ ਹੈ। ਜਦੋਂ ਇਹ ਮੁੱਕ ਤਾਂ ਮੰਡੀਆਂ ਵਿੱਚ ਝੋਨਾ ਫ਼ਸ ਜਾਂਣਾਂ ਹੈ।ਪਰ ਇਨੀਂ ਸਾਰਾਂ ਸਰਕਾਰੀ ਤੰਤਰ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਮਗਰ ਪਿਆ ਹੋਇਆ ਹੈ। ਉਹ ਕਹਿੰਦੇ ਹਨ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਹਨ।ਪਰ ਗ੍ਰੀਨ ਟ੍ਰਿਬਿਊਨਲ ਨੇ ਤਾਂ ਇਹ ਵੀ ਸਿਫ਼ਾਰਸ਼ਾਂ ਕੀਤੀਆਂ ਹੋਈਆਂ ਹਨ।               

   ਹਰ ਰਾਜ਼ ਸਰਕਾਰ ਕਿਸਾਨਾਂ ਨੂੰ ਪਰਾਲੀ ਇਕੱਠੀ ਕਰਨ ਅਤੇ ਸਟੋਰ ਕਰਨ ਲਈ ਜਗ੍ਹਾ, ਮਸੀਨਰੀ ਅਤੇ ਅਜਿਹੇ ਸੰਦ ਜਾਂ ਇਸ ਦੀ ਕੀਮਤ ਮੁੱਹਈਆ ਕਰਵਾਏਗੀ।2 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਨੂੰ ਹੈਪੀ ਸੀਡਰ ਬਿਨਾਂ ਸ਼ਰਤ ਕਰਾਇਆ ਮੁਫ਼ਤ ਦਿੱਤੇ ਜਾਣਗੇ।12ਏਕੜ ਤੋਂ 5 ਏਕੜ ਤੱਕ ਵਾਲੇ ਕਿਸਾਨਾਂ ਨੂੰ ਹੈਪੀ ਸੀਡਰ 5000ਰੂਪੈ ਦੇ ਕਿਰਾਏ ਵਿੱਚ ਦਿੱਤੇ ਜਾਣਗੇ।5 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨ ਨੂੰ ਹੈਪੀ ਸੀਡਰ 15,000 ਰੂਪੈ ਤੇ ਕਿਰਾਏ ਵਿੱਚ ਦਿੱਤੇ ਜਾਣਗੇ। ਜਦੋਂ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਮਸੀਨਰੀ ਮੁੱਹਈਆ ਨਹੀਂ ਕਾਰਵਾਈ ਗਈ ਤਾਂ ਸਾਡੇ ਕੋਲ ਪਰਾਲੀ ਸਾੜਨ ਤੋਂ ਇਲਾਵਾ ਕੀ ਹੱਲ ਹੈ       ਇਹ ਸ਼ਾਡੀ ਮਜਬੂਰੀ ਹੈ। ਸਰਕਾਰ ਕਿਸਾਨ ਵਿਰੋਧੀ ਹਦਾਇਤਾ ਨੂੰ ਲਾਗੂ ਕਰ ਰਹੀ ਪਰ ਕਿਸਾਨਾਂ ਦੇ ਪੱਖ ਵਾਲੀਆਂ ਹਦਾਇਤਾਂ ਕਿਉ ਲਾਗੂ ਨਹੀਂ ਕੀਤੀਆਂ ਗਈਆਂ। ਗ੍ਰੀਨ ਟ੍ਰਿਬਿਊਨਲ ਦੇ ਅੰਕੜਿਆਂ ਅਨੁਸਾਰ ਕਾਰਖਾਨਿਆਂ ਦਾ51% ਵਾਹਨਾਂ ਵਿੱਚੋਂ ਨਿਕਲ ਰਹੇ ਧੂਏਦਾ25% ਘਰੇਲੂ ਵਰਤੋਂ ਦੌਰਾਂਨ 11%ਹੋਰ ਕਾਰਨ ਕਰਕੇ 4% ਖੇਤੀਬਾੜੀ ਦਾ ਸਿਰਫ 8%ਹੀ ਹੈ। ਜੇਕਰ ਕਿਸ਼ਾਨਾਂ ਮਜ਼ਦੂਰਾਂ ਨਾਲ ਕੇਂਦਰ ਤੇ ਪੰਜਾਬ ਸਰਕਾਰ ਕਿੱਡਾ ਵੱਡਾ ਕਰਦੀ ਹੈ। 

     ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ
ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਕ੍ਰਿਸ਼ਨ ਸਿੰਘ ਬਲੌਰ ਸਿੰਘ ਛੰਨਾ ਜਰਨੈਲ ਸਿੰਘ ਜਵੰਧਾ ਪਿੰਡੀ ਨਿਰਪਜੀਤ ਸਿੰਘ ਬਡਬਰ ਗਗਨਦੀਪ ਸਿੰਘ ਧਾਲੀਵਾਲ ਗੁਰਮੀਤ ਸਿੰਘ ਈਸ਼ਰ ਸਿੰਘ ਵਾਲਾ ਗੁਰਚਰਨ ਸਿੰਘ ਭਦੌੜ ਬਲਵਿੰਦਰ ਸਿੰਘ ਕਾਲਾ ਬੁਲਾਂ ਨਿਸ਼ਾਨ ਸਿੰਘ ਮਾਨ ਸਿੰਘ ਗੁਰਮ ਕੁਲਜੀਤ ਸਿੰਘ ਵਜੀਦਕੇ । ਲਖਵੀਰ ਕੌਰ ਕੁਲਵੰਤ ਕੌਰ ਧਨੌਲਾ ਅਮਰਜੀਤ ਕੌਰ ਬਿੰਦਰ ਪਾਲ ਕੌਰ ਭਦੌੜ ਕਰਮਜੀਤ ਕੌਰ ਮਹਿੰਦਰ ਕੌਰ ਸਰਬਜੀਤ ਕੌਰ

Advertisement
Advertisement
Advertisement
Advertisement
Advertisement
error: Content is protected !!