ਜੇਲ੍ਹ ਬੰਦੀ ਲੱਖੇ ਦੀ ਸਿਵਲ ਹਸਪਤਾਲ ਚ, ਮੌਤ, ਬੀਮਾਰ ਹੋਣ ਸਮੇਂ ਕਿਉਂ ਨੀ ਦੱਸਿਆ ਪਰਿਵਾਰ ਦਾ ਦੋਸ਼

Advertisement
Spread information

ਲਖਵਿੰਦਰ ਸਿੰਘ ਨੂੰ ਹਫਤਾ ਪਹਿਲਾਂ ਪਟਿਆਲਾ ਤੋਂ ਭੇਜਿਆ ਗਿਆ ਸੀ ਬਰਨਾਲਾ ਜੇਲ੍ਹ ਚ, 

ਪਰਿਵਾਰ ਵਾਲਿਆਂ ਨੇ ਕਿਹਾ, ਜੇਲ੍ਹ ਵਾਲਿਆਂ ਨੇ ਬੀਮਾਰ ਦੀ ਨਹੀਂ, ਮੌਤ ਦੀ ਦਿੱਤੀ ਜਾਣਕਾਰੀ 


ਅਜੀਤ ਸਿੰਘ ਕਲਸੀ ਬਰਨਾਲਾ 4 ਜੁਲਾਈ 2020

ਸੀਆਈਏ ਸਟਾਫ ਪਟਿਆਲਾ ਦੁਆਰਾ ਨਸ਼ੀਲੀਆਂ ਗੋਲੀਆਂ ਸਣੇ ਗਿਰਫਤਾਰ ਕੀਤੇ ਲਖਵਿੰਦਰ ਸਿੰਘ ਲੱਖਾ ਨਿਵਾਸੀ ਅਬਲੋਵਾਲ, ਜਿਲ੍ਹਾ ਪਟਿਆਲਾ ਦੀ ਸਿਵਲ ਹਸਪਤਾਲ ਬਰਨਾਲਾ ਚ, ਸ਼ੁਕਰਵਾਰ ਅੱਧੀ ਰਾਤ ਕਰੀਬ 12 ਵਜੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਲੱਖਾ ਉਮਰ ਕਰੀਬ 25 ਸਾਲ ਪੁੱਤਰ ਬਲਦੇਵ ਸਿੰਘ ਨਿਵਾਸੀ ਅਬਲੋਵਾਲ ਪਟਿਆਲਾ ਨੂੰ 27 ਜੂਨ ਨੂੰ ਪਟਿਆਲਾ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਲਈ ਬਰਨਾਲਾ ਜੇਲ੍ਹ ਚ, ਭੇਜਿਆ ਗਿਆ ਸੀ। ਜੇਲ ਕਰਮਚਾਰੀਆਂ ਮੁਤਾਬਿਕ ਲੱਖਾ ਪਹਿਲਾਂ 28 ਜੂਨ ਨੂੰ ਹੀ ਬੀਮਾਰ ਹੋ ਗਿਆ। ਜਿਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਦਵਾਈ ਦੁਆ ਕੇ ਉਸ ਨੂੰ ਫਿਰ ਜੇਲ੍ਹ ਲਿਜਾਇਆ ਗਿਆ। 3 ਜੁਲਾਈ ਦੀ ਦੁਪਿਹਰ ਕਰੀਬ 12 ਵਜੇ ਉਸ ਨੂੰ ਬੀਮਾਰ ਹੋਣ ਕਾਰਣ ਸਿਵਲ ਹਸਪਤਾਲ ਚ, ਦਾਖਿਲ ਕਰਵਾਇਆ ਗਿਆ। ਇਲਾਜ਼ ਦੇ ਦੌਰਾਨ ਹੀ ਲਖਵਿੰਦਰ ਸਿੰਘ ਨੇ ਰਾਤ ਕਰੀਬ 12 ਵਜੇ ਦਮ ਤੋੜ ਦਿੱਤਾ। ਜੇਲ੍ਹ ਪ੍ਰਬੰਧਕਾਂ ਅਨੁਸਾਰ ਲਖਵਿੰਦਰ ਸਿੰਘ ਦੀ ਮੌਤ ਬੀਮਾਰੀ ਕਾਰਣ ਹੋਈ ਹੈ। ਪਰੰਤੂ ਮ੍ਰਿਤਕ ਦਾ ਪਰਿਵਾਰ ਜੇਲ੍ਹ ਪ੍ਰਬੰਧਕਾਂ ਦੀ ਇਸ ਗੱਲ ਨਾਲ ਸਹਿਮਤ ਨਹੀ ਹੈ। ਉਨ੍ਹਾਂ ਕਿਹਾ ਕਿ ਲਖਵਿੰਦਰ ਸਿੰਘ ਦੀ ਮੌਤ ਸ਼ੱਕੀ ਹਾਲਤਾਂ ਚ, ਹੋਈ ਹੈ। ਕਿਉਂਕਿ ਲਖਵਿੰਦਰ ਸਿੰਘ ਪੂਰੀ ਤਰਾਂ ਤੰਦਰੁਸਤ ਸੀ, ਉਸ ਨੂੰ ਪੁਲਿਸ ਦੇ ਗਿਰਫਤਾਰ ਕਰਨ ਤੋਂ ਪਹਿਲਾਂ ਕੋਈ ਬੀਮਾਰੀ ਨਹੀਂ ਸੀ।

Advertisement

-ਬੀਮਾਰ ਹੋਣ ਵੇਲੇ ਪਰਿਵਾਰ ਨੂੰ ਸੂਚਨਾ ਨਾ ਦੇਣ ਤੇ ਇਤਰਾਜ਼

ਮ੍ਰਿਤਕ ਦੇ ਭਰਾ ਗੁਰਜੀਤ ਸਿੰਘ, ਕੁਲਦੀਪ ਸਿੰਘ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਖਵਿੰਦਰ ਸਿੰਘ ਲੱਖਾ ਫੋਟੋਗ੍ਰਾਫੀ ਕੇ ਵੀਡੀਉਗ੍ਰਾਫੀ ਦਾ ਕੰਮ ਕਰਦਾ ਸੀ। ਪਟਿਆਲਾ ਪੁਲਿਸ ਨੇ ਉਸ ਨੂੰ ਬੱਸ ਸਟੈਂਡ ਪਟਿਆਲਾ ਕੋਲੋ ਗਿਰਫਤਾਰ ਕਰਕੇ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦਾ ਕੇਸ ਦਰਜ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਨੇ ਗਿਰਫਤਾਰੀ ਤੋਂ ਬਾਅਦ ਮਾਤਾ ਕੌਸ਼ਲਿਆ ਹਸਪਤਾਲ ਤੋਂ ਲਖਵਿੰਦਰ ਦਾ ਕੋਰੋਨਾ ਟੈਸਟ ਵੀ ਕਰਵਾਇਆ ਸੀ। ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਬਰਨਾਲਾ ਜੇਲ੍ਹ ਚ, ਭੇਜਣ ਬਾਰੇ ਨਹੀਂ ਦੱਸਿਆ ਗਿਆ। ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਸਿਵਲ ਹਸਪਤਾਲ ਬਰਨਾਲਾ ਤੋਂ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਲਖਵਿੰਦਰ ਸਿੰਘ ਲੱਖਾ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਪਰਿਵਾਰ ਨੂੰ ਹਸਪਤਾਲ ਆਉਣ ਤੇ ਪਤਾ ਲੱਗਿਆ ਕਿ ਲਖਵਿੰਦਰ ਨੂੰ ਸ਼ੁਕਰਵਾਰ ਦੁਪਿਹਰ ਹਸਪਤਾਲ ਚ, ਲਿਆਂਦਾ ਗਿਆ ਸੀ। ਪਰੰਤੂ ਉਸ ਦੇ ਬੀਮਾਰ ਹੋਣ ਸਬੰਧੀ ਪਰਿਵਾਰ ਨੂੰ ਨਾ ਦੱਸਣਾ ਕਿਸੇ ਵੀ ਤਰਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਬੀਮਾਰ ਦੀ ਨਹੀਂ, ਸਿਰਫ ਮੌਤ ਦੀ ਹੀ ਜਾਣਕਾਰੀ ਦਿੱਤੀ ਗਈ। ਜੇਕਰ ਪਰਿਵਾਰ ਨੂੰ ਬੀਮਾਰ ਹੋਣ ਬਾਰੇ ਦੱਸਿਆ ਜਾਂਦਾ, ਤਾਂ ਉਹ ਕਿਸੇ ਵਧੀਆ ਹਸਪਤਾਲ ਚ, ਵੀ ਉਸ ਦਾ ਇਲਾਜ ਕਰਵਾ ਸਕਦੇ ਸਨ। ਉਨ੍ਹਾਂ ਕਿਹਾ ਕਿ ਲਖਵਿੰਦਰ ਦੀ ਮੌਤ ਕੁਦਰਤੀ ਮੌਤ ਨਹੀਂ ਹੈ। ਮੌਤ ਦਾ ਕਾਰਣ ਸਾਹਮਣੇ ਲਿਆਉਣ ਲਈ, ਪੋਸਟਮਾਰਟਮ ਲਈ ਮੈਡੀਕਲ ਬੋਰਡ ਕਾਇਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਬਿਲਕੁਲ ਤੰਦਰੁਸਤ ਲਖਵਿੰਦਰ ਦੀ ਅਚਾਣਕ ਮੌਤ ਕਿਵੇਂ ਹੋ ਗਈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੀਪਕ ਕੁਮਾਰ, ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਅਵਿਨਾਸ਼, ਬਲਜਿੰਦਰ ਸਿੰਘ, ਜਿੰਮੀ, ਧਰਮਪਾਲ, ਧਰਮਿੰਦਰ ਸਿੰਘ, ਰਾਮ ਸਿੰਘ, ਰਣਜੀਤ ਸਿੰਘ ਤੇ ਰਣਧੀਰ ਸਿੰਘ ਆਦਿ ਨੇ ਜੇਲ੍ਹ ਪ੍ਰਬੰਧਕਾਂ ਦੇ ਖਿਲਾਫ ਸਿਵਲ ਹਸਪਤਾਲ ਚ, ਨਾਰੇਬਾਜ਼ੀ ਵੀ ਕੀਤੀ। 

-ਬੀਮਾਰ ਹੋਣ ਤੇ ਤੁਰੰਤ ਲਿਜਾਇਆ ਗਿਆ ਹਸਪਤਾਲ- ਜੇਲ੍ਹ ਸੁਪਰਡੈਂਟ 

ਜਿਲ੍ਹਾ ਜੇਲ੍ਹ ਬਰਨਾਲਾ ਦੇ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਜਦੋਂ ਹੀ ਲਖਵਿੰਦਰ ਸਿੰਘ ਦੇ ਬੀਮਾਰ ਹੋਣ ਦਾ ਪਤਾ ਲੱਗਿਆ, ਤੁਰੰਤ ਹੀ ਉਸਨੂੰ ਇਲਾਜ਼ ਲਈ ਹਸਪਤਾਲ ਲਿਆਂਦਾ ਗਿਆ। ਜਿੱਥੇ ਇਲਾਜ਼ ਦੌਰਾਨ ਹੀ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਬੰਧਕਾਂ ਦੀ ਕੋਈ ਲਾਪਰਵਾਹੀ ਨਹੀਂ ਹੈ। 

Advertisement
Advertisement
Advertisement
Advertisement
Advertisement
error: Content is protected !!