ਡਰੰਮ ‘ਚ ਰੱਖੇ ਲੱਖਾਂ ਰੁਪਏ ਚੋਰੀ ਤੇ ਚੋਰ ਵੀ ਘਰਦੇ ਹੀ ਨਿੱਕਲੇ….

Advertisement
Spread information

ਭਰਾ, ਭਰਜਾਈ ਤੇ ਉਸ ਦੇ ਭਾਈਆਂ ਤੇ ਲੱਗਿਆ ਚੋਰੀ ਦਾ ਇਲਜ਼ਾਮ, ਪੁਲਿਸ ਨੇ ਕਰ ਲਿਆ ਪਰਚਾ ਦਰਜ਼

ਹਰਿੰਦਰ ਨਿੱਕਾ, ਪਟਿਆਲਾ 12 ਜੁਲਾਈ 2024

       ਇੱਕ ਘਰ ਦੇ ਕਮਰੇ ਅੰਦਰ ਡਰੰਮ ਵਿੱਚ ਲੁਕੋ ਕੇ ਰੱਖੇ ਲੱਖਾਂ ਰੁਪਏ, ਚੋਰੀ ਹੋ ਗਏ, ਚੋਰੀ ਦਾ ਇਲਜ਼ਾਮ ਕਿਸੇ ਹੋਰ ਤੇ ਨਹੀਂ, ਬਲਕਿ ਪਰਿਵਾਰ ਦੇ ਚਾਰ ਮੈਂਬਰਾਂ ਤੇ ਹੀ ਲੱਗਿਆ ਹੈ, ਪੁਲਿਸ ਨੇ ਨਾਮਜ਼ਦ ਦੋਸ਼ੀਆਂ ਖਿਲਾਫ ਚੋਰੀ ਦੇ ਜੁਰਮ ਵਿੱਚ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਅਰਬਟ ਅਸਟੇਟ ਦੇ ਇਲਾਕੇ ‘ਚ ਸਥਿਤ ਵਿਰਕ ਕਲੋਨੀ ਦੇ ਰਹਿਣ ਵਾਲੇ ਪਿੰਕੂ ਪੁੱਤਰ ਲਾਲ ਚੰਦ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਦੱਸਿਆ ਕਿ ਉਹ ਵਿਆਹ ਸ਼ਾਦੀਆਂ ਤੇ ਕੇਂਟਰਿੰਗ ਦੇ ਸਮਾਨ ਅਤੇ ਡਿਸਪਲੇ ਦੇ ਸਮਾਨ ਦਾ ਕੰਮ ਕਰਦਾ ਹੈ, ਉਸ ਨੇ ਆਪਣੇ ਕਾਊਂਟਰ ਅਤੇ ਇਕ ਗੱਡੀ ਵੇਚ ਕੇ ਹਾਸਿਲ ਕੀਤੀ ਲੱਖਾਂ ਰੁਪਏ ਦੀ ਰਾਸ਼ੀ ਆਪਣੇ ਘਰ ਦੇ ਇੱਕ ਕਮਰੇ ਵਿੱਚ ਰੱਖੇ ਡਰੰਮ ਵਿੱਚ ਸੰਭਾਲ ਕੇ ਰੱਖੀ ਸੀ। ਮੁਦਈ 5-06-2024 ਨੂੰ ਆਪਣੇ ਪਿੰਡ ਆਜਮਗੜ(ਯੂ ਪੀ) ਆਪਣੇ ਪਰਿਵਾਰ ਕੋਲ ਗਿਆ ਸੀ । ਜਦੋਂ ਉਹ 27-06-2024 ਨੂੰ ਘਰ ਵਾਪਿਸ ਆਇਆ ਤਾਂ ਉਸ ਦੇ ਕਮਰੇ ਦੇ ਤਾਲਾ ਖੋਲ੍ਹ ਕੇ ਪੈਸੇ ਚੋਰੀ ਹੋਣ ਦਾ ਉਸ ਨੂੰ ਪਤਾ ਲੱਗਿਆ। ਚੋਰੀ ਹੋਈ ਰਕਮ 9,50,000 ਹੈ । ਡਰੰਮ ਵਿੱਚ ਰਕਮ ਰੱਖੀ ਹੋਣ ਬਾਰੇ ਉਸ ਦੇ ਪਰਿਵਾਰਿਕ ਮੈਬਰਾਂ ਮੁਦਈ ਦੇ ਵੱਡਾ ਭਰਾ ਰਾਜੇਸ਼, ਉਸ ਦੀ ਪਤਨੀ ਰੇਖਾ ਅਤੇ ਰੇਖਾ ਦੇ ਦੋ ਭਰਾਵਾਂ ਉਮੇਸ਼ ਅਤੇ ਡਬਲੂ ਹੀ, ਉਸ ਦੇ ਜਾਣ ਤੋ ਬਾਅਦ ਘਰ ਵਿਚ ਮੌਜੂਦ ਸਨ। ਇਹਨਾਂ ਨੂੰ ਹੀ ਮੇਰੇ ਰੱਖੇ ਪੈਸਿਆਂ ਬਾਰੇ ਪਤਾ ਸੀ । ਮੁਦਈ ਅਨੁਸਾਰ ਉਸ ਦਾ ਵੱਡਾ ਭਰਾ ਰਾਜੇਸ਼ ਵੀ , ਉਸ ਕੋਲ ਹੀ ਕੇਂਟਰਿੰਗ ਦਾ ਕੰਮ ਕਰਦਾ ਹੈ , ਉਸ ਦੀ ਪਹਿਲਾਂ ਵੀ ਆਪਸ ਵਿੱਚ ਲਾਗ-ਡਾਟ ਹੁੰਦੀ ਰਹਿੰਦੀ ਸੀ। ਪੁਲਿਸ ਨੇ ਲੰਘੀ ਕੱਲ੍ਹ ਮੁਦਈ ਦੀ ਸ਼ਕਾਇਤ ਦੇ ਅਧਾਰ ਪਰ, ਉਕਤ ਨਾਮਜ਼ਦ ਦੋਸ਼ੀਆਂ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ ਕੇਸ ਦਰਜ ਕਰਕੇ, ਦੋਸ਼ੀਆਂ ਦੀ ਤਲਾਸ਼ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।  |

Advertisement
Advertisement
Advertisement
Advertisement
Advertisement
Advertisement
error: Content is protected !!