ਪਿਸਟਲ ਲੈ ਕੇ ਘੁੰਮਦੇ 2 ਜਣੇ ਚੜ੍ਹੇ ਪੁਲਿਸ ਦੇ ਹੱਥੇ…!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 25 ਜੂਨ 2024

       ਥਾਣਾ ਧਨੌਲਾ ਦੀ ਪੁਲਿਸ ਨੇ ਭੀਖੀ ਰੋਡ ਧਨੌਲਾ ਤੇ ਸਥਿਤ ਪਿੰਡ ਕਾਲਕੇ ਨੇੜਿਉਂ ਪਿਸਟਲ ਸਣੇ ਘੁੰਮਦੇ-ਫਿਰਦੇ ਦੋ ਜਣਿਆਂ ਨੂੰ ਅਸਲੇ ਤੇ ਜਿੰਦਾ ਕਾਰਤੂਸ ਸਣੇ ਫੜ੍ਹ ਲਿਆ । ਦੋਵਾਂ ਜਣਿਆਂ ਖਿਲਾਫ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ,ਉਨਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੇ ਤਫਤੀਸ਼ ਅਧਿਕਾਰੀ ਹੌਲਦਾਰ ਰਣਜੀਤ ਸਿੰਘ ਨੂੰ ਮੁਖਬਰ ਤੋਂ ਇਤਲਾਹ ਮਿਲੀ ਕਿ ਰਣਜੀਤ ਸਿੰਘ ਉਰਫ ਰਾਜੂ ਪੁੱਤਰ ਜਰਨੈਲ ਸਿੰਘ ਵਾਸੀ ਕਾਲੇਕੇ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਵੀਰ ਸਿੰਘ ਵਾਸੀ ਕੋਟਦੁੱਨਾ ਪਾਸ ਨਜਾਇਜ਼ ਅਸਲਾ ਰੱਖਿਆ ਹੋਇਆ ਹੈ। ਉਸ ਨੇ ਓਹ ਦੋਵਾਂ ਜਣਿਆਂ ਨੂੰ ਭੀਖੀ ਰੋਡ ਧਨੌਲਾ ਬਾਹੱਦ ਪਿੰਡ ਕਾਲੇਕੇ ਪਾਸ ਤੁਰੇ ਫਿਰਦੇ ਦੇਖਿਆ ਹੈ। ਇਤਲਾਹ ਸੱਚੀ ਤੇ ਭਰੋਸੇਮੰਦ ਹੋਣ ਤੇ ਪੁਲਿਸ ਨੇ ਦੋਵੇਂ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 25/54/59 Arms Act  ਤਹਿਤ ਥਾਣਾ ਧਨੌਲਾ ਵਿਖੇ ਮੁਕੱਦਮਾ ਦਰਜ ਕਰਕੇ,ਉਨਾਂ ਨੂੰ 32 ਬੋਰ ਦੇ ਨਜਾਇਜ ਪਿਸਟਲ ਅਤੇ 3 ਜਿੰਦਾ ਕਾਰਤੂਸਾਂ ਸਣੇ ਗਿਰਫਤਾਰ ਕਰ ਲਿਆ।

Advertisement
Advertisement
Advertisement
Advertisement
Advertisement
Advertisement
error: Content is protected !!