ਭਾਜਪਾ ਦੇ 1 ਲੋਕਲ ਨੇਤਾ ਸਣੇ 9 ਦੀ ਰਿਪੋਰਟ ਹੋਰ ਆਈ ਪੌਜੇਟਿਵ
ਹਰਿੰਦਰ ਨਿੱਕਾ / ਸੋਨੀ ਪਨੇਸਰ ਬਰਨਾਲਾ 29 ਜੂਨ 2020
ਜ਼ਿਲ੍ਹੇ ‘ਚ ਕੋਰੋਨਾ ਪੌਜੇਟਿਵ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇੱਕੋ ਦਿਨ ਚ, 9 ਹੋਰ ਨਵੇਂ ਕੋਰੋਨਾ ਪੌਜੇਟਿਵ ਮਰੀਜ਼ ਆਉਣ ਨਾਲ ਲੋਕਾਂ ਚ, ਸਹਿਮ ਵੀ ਵੱਧਦਾ ਹੀ ਜਾ ਰਿਹਾ ਹੈ। 9 ਨਵੇਂ ਮਰੀਜ਼ਾਂ ਵਿੱਚ ਭਾਜਪਾ ਦਾ ਇੱਕ ਨੇਤਾ ਵੀ ਸ਼ਾਮਿਲ ਹੈੇ। ਪ੍ਰਾਪਤ ਸੂਚਨਾ ਅਨੁਸਾਰ ਪਿਛਲੇ ਦਿਨੀਂ ਸ਼ਹਿਰ ਦੀ ਕੱਚਾ ਕਾਲਜ ਰੋਡ ਦੀ ਗਲੀ ਨੰਬਰ 1 ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰ ਕੋਰੋਨਾ ਪਾਜ਼ੇਟਿਵ ਆਏ ਸਨ। ਸੋਮਵਾਰ ਨੂੰ ਪ੍ਰਾਪਤ ਰਿਪੋਰਟ ਚ, ਇਸੇ ਪਰਿਵਾਰ ਦੇ 6 ਜੀਅ ਸ਼ਾਮਿਲ ਹਨ। ਜਦੋਂ ਕਿ 2,ਛੋਟੇ ਬੱਚੇ ਬਰਨਾਲਾ ਸ਼ਹਿਰ ਦੇ ਹੀ ਇੰਕ ਹੋਰ ਪਰਿਵਾਰ ਦੇ ਹਨ। ਬਰਨਾਲਾ ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਦੇ ਕੁੱਲ 59 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 28 ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦੋਂ ਕਿ 2 ਦੀ ਮੌਤ ਹੋ ਚੁੱਕੀ ਹੈ। ਹੁਣ ਬਰਨਾਲਾ ਜ਼ਿਲ੍ਹੇ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 29 ਹੋ ਗਈ ਹੈ। ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਸ਼ਹਿਰ ਦੇ ਧੌਲੇ ਵਾਲਿਆਂ ਦੇ ਪਰਿਵਾਰ ਦੇ 9 ਜੀਅ ਪੌਜੇਟਿਵ ਆਉਣ ਸਬੰਧੀ ਪੁੱਛਣ ਤੇ ਦੱਸਿਆ ਕਿ ਹੁਣ ਤੱਕ ਸਾਹਮਣੇ ਆਈ ਇਸ ਪਰਿਵਾਰ ਦੀ ਕੇਸ ਹਿਸਟਰੀ ਦਾ ਸਬੰਧ ਧੂਰੀ ਦੇ ਇੱਕ ਡਾਕਟਰ ਨਾਲ ਜੁੜਿਆ ਹੈ। ਜੋ ਪਹਿਲਾਂ ਹੀ ਕੋਰੋਨਾ ਪੌਜੇਟਿਵ ਹੈ। ਉਸ ਡਾਕਟਰ ਕੋਲ ਇਹ ਪਰਿਵਾਰ ਸਮਾਨ ਸਪਲਾਈ ਕਰਨ ਕਰਕੇ ਜੁੜਿਆ ਹੋਇਆ ਸੀ।
—