ਇੱਕ ਨਾਲ ਦੋਸਤੀ ਕਰਕੇ, ਲੁੱਟੀ ਇੱਜਤ ਤੇ ਮਾਰੀ ਠੱਗੀ. ‘ਤੇ ਦੂਜੀ ਨੂੰ….
ਹਰਿੰਦਰ ਨਿੱਕਾ, ਪਟਿਆਲਾ 8 ਮਈ 2024
ਘਰ ਦੀ ਚਾਰਦੀਵਾਰੀ ਅੰਦਰ ਰਹਿੰਦੀਆਂ ਔਰਤਾਂ ਦੀ ਆਬਰੂ ਹੁਣ ਆਪਣਿਆਂ ਤੋਂ ਹੀ ਮਹਿਫੂਜ ਨਹੀਂ ਰਹੀ । ਅਜਿਹਾ ਹੀ ਇੱਕ ਘਿਣਾਉਣਾ ਕਾਂਡ ਥਾਣਾ ਘਨੌਰ ਦੇ ਇੱਕ ਪਿੰਡ ‘ਚ ਉਦੋਂ ਵਾਪਿਰਆ ,ਜਦੋਂ ਔਰਤ ਦੇ ਪਤੀ ਦੀ ਗੈਰਹਾਜ਼ਰੀ ਵਿੱਚ ਆਏ ਉਸ ਦੇ ਨਣਦੋਈਏ ਨੇ ਹੀ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਧਰਿਆ। ਅਜਿਹਾ ਸਿਰਫ ਇੱਕ ਵਾਰ ਨਹੀਂ, ਕਈ ਵਾਰ ਡਰਾ ਧਮਕਾ ਕੇ ਪੀੜਤਾ ਨਾਲ ਜਬਰ ਜਿਨਾਹ ਦਾ ਸਿਲਸਿਲਾ ਜ਼ਾਰੀ ਰਿਹਾ। ਆਖਿਰ ਅੱਤਿਆਚਾਰ ਤੋਂ ਤੰਗ ਆਈ ਔਰਤ ਨੇ ਆਪਣੇ ਪੇਕੇ ਘਰ ਦਾ ਸਹਾਰਾ ਲਿਆ ਤੇ,ਦੋਸ਼ੀ ਖਿਲਾਫ ਕੇਸ ਦਰਜ ਕਰਵਾ ਕੇ,ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਦਾ ਰਾਹ ਪੱਧਰਾ ਕਰ ਦਿੱਤਾ। ਪੁਲਿਸ ਨੇ ਪਹਿਲਾਂ ਤਾਂ ਜ਼ੀਰੋ ਐਫ.ਆਈ.ਆਰ. ਦਰਜ ਕੀਤੇ ਤੇ ਫਿਰ ਥਾਣਾ ਘਨੌਰ ਵਿਖੇ ਪਰਚਾ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁਦਈ ਨੇ ਦੋਸ਼ ਲਾਇਆ ਕਿ ਉਸ ਦਾ ਨਣਦੋਈਆ ਦਸੰਬਰ 2023 ਵਿੱਚ, ਉਸ ਦੇ ਪਤੀ ਦੀ ਗੈਰਹਾਜਰੀ ਵਿੱਚ ਘਰ ਆਇਆ ਤੇ ਉਸਦੀ ਮਰਜੀ ਦੇ ਖਿਲਾਫ ਉਸ ਨਾਲ ਬਲਾਤਕਾਰ ਕੀਤਾ। ਬਾਅਦ ਵਿੱਚ ਵੀ ਦੋਸ਼ੀ, ਮੁਦਈ ਨੂੰ ਡਰਾ ਧਮਕਾ ਕੇ ਫਿਰ ਕਈ ਵਾਰ ਉਸ ਨਾਲ ਬਲਾਤਕਾਰ ਕਰਦਾ ਰਿਹਾ। ਦੋਸ਼ੀ ਤੋਂ ਤੰਗ ਆ ਕੇ ਉਸ ਨੇ ਆਪਣੇ ਪੇਕੇ ਪਰਿਵਾਰ ਕੋਲ ਪਹੁੰਚ ਕੇ ਖੁਦ ਪਰ ਹੋ ਰਹੇ ਅੱਤਿਆਚਾਰ ਦੀ ਗੱਲ ਦੱਸੀ। ਜਿਸ ਉਪਰੰਤ ਮਾਮਲਾ ਜ਼ੀਰਕਪੁਰ (ਮੋਹਾਲੀ) ਪੁਲਿਸ ਕੋਲ ਪਹੁੰਚਿਆ, ਜਿੰਨ੍ਹਾਂ ਮੁਦਈ ਦੇ ਬਿਆਨ ਦੇ ਅਧਾਰ ਪਰ,ਦੋਸ਼ੀ ਸੁੱਚਾ ਸਿੰਘ ਦੇ ਖਿਲਾਫ ਅਧੀਨ ਜੁਰਮ 376/506 ਆਈਪੀਸੀ ਤਹਿਤ Zero FIR ਦਰਜ ਕਰਕੇ, ਵਕੂਆ ਵਾਰਦਾਤ ਵਾਲੇ ਥਾਣਾ ਖੇਤਰ ਵਿੱਚ ਭੇਜ ਦਿੱਤੀ। ਆਖਿਰ ਥਾਣਾ ਘਨੌਰ ਪੁਲਿਸ ਵਿਖੇ ਦੋਸ਼ੀ ਦੇ ਵਿਰੁੱਧ FIR No. 33 DTD 07-05-2024 U/S 376,506 IPC ਦਰਜ ਕਰਕੇ,ਦੋਸ਼ੀ ਦੀ ਤਲਾਸ਼ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ।
ਸਕੂਲ ਪੜ੍ਹਦਿਆਂ ਹੋਈ ਦੋਸਤੀ ਦੀ ਆੜ ਹੇਠ, ਇੱਕ ਵਿਅਕਤੀ ਨੇ ਪਹਿਲਾਂ ਵਿਆਹ ਬਾਰੇ ਗੱਲਬਾਤ ਕਰਨ ਲਈ ਇੱਕ ਹੋਟਲ ਵਿੱਚ ਬੁਲਾਇਆ ਅਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕੀਤਾ। ਗੱਲ ਇੱਥੇ ਹੀ ਬੱਸ ਨਹੀਂ ਹੋਈ, ਲੜਕੀ ਤੋਂ ਬਹਾਨੇ ਨਾਲ 1 ਲੱਖ 20 ਹਜ਼ਾਰ ਰੁਪਏ ਵੀ ਉਧਾਰ ਲੈ ਲਏ,ਜਦੋਂ ਪੈਸੇ ਮੰਗੇ ਤਾਂ ਦੋਸ਼ੀ ਨੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਥਾਣਾ ਤ੍ਰਿਪੜੀ ਵਿਖੇ ਦਰਜ ਐਫ.ਆਈ.ਆਰ. ਵਿੱਚ ਮੁਦਈ ਨੇ ਲਿਖਾਇਆ ਕਿ ਸਿਧਾਰਥ ਪੁੱਤਰ ਸੋਹਣ ਲਾਲ ਵਾਸੀ ਏਕਤਾ ਨਗਰ ਪਟਿਆਲਾ ਦੀ ਸਕੂਲ ਸਮੇਂ ਮੁਦਈ ਦੀ ਲੜਕੀ ਨਾਲ ਦੋਸਤੀ ਹੋ ਗਈ ਸੀ। ਮਿਤੀ 23/24 ਫਰਵਰੀ 2022 ਨੂੰ ਦੋਸ਼ੀ, ਮੁਦਈ ਦੀ ਲੜਕੀ ਨੂੰ ਸਰਹੰਦ ਰੋਡ ਪਟਿਆਲਾ ਪਰ ਸਥਿਤ SEA ਹੋਟਲ ਵਿੱਚ ਲੈ ਗਿਆ ਅਤੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ । ਉਸ ਤੋਂ ਬਾਅਦ ਦੋਸ਼ੀ ਨੇ ਆਪਣੇ ਪਿਤਾ ਦੇ ਪੈਰਲਰ ਅਟੈਕ ਦਾ ਬਹਾਨਾ ਲਗਾ ਕੇ ਮੁਦਈ ਦੀ ਲੜਕੀ ਤੋਂ 1,20,000 ਰੁਪਏ ਉਧਾਰ ਲੈ ਲਏ। ਜਦੋਂ ਉਸ ਨੇ ਦਿੱਤੇ ਹੋਈ ਰਕਮ ਵਾਪਿਸ ਮੰਗੀ ਤਾਂ ਦੋਸ਼ੀ ਨੇ ਮੁਦਈ ਦੀ ਲੜਕੀ ਨੂੰ ਬਲੈਕਮੈਲ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਸ਼ਕਾਇਤ ਦੀ ਪੜਤਾਲ ਉਪਰੰਤ ਨਾਮਜ਼ਦ ਦੋਸ਼ੀ ਸੁੱਚਾ ਸਿੰਘ ਦੇ ਖਿਲਾਫ ਅਧੀਨ ਜੁਰਮ 376/ 420 IPC ਤਹਿਤ ਥਾਣਾ ਤ੍ਰਿਪੜੀ ਵਿਖੇ ਕੇਸ ਦਰਜ ਕਰਕੇ,ਉਸਦੀ ਤਲਾਸ਼ ਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।