ਨਿਊਜ਼ ਨੈਟਵਰਕ, ਨਾਭਾ 8 ਮਈ 2024
ਜਲ ਸਰੋਤ ਵਿਭਾਗ ਦੇ ਇੱਕ ਗੇਜ ਰੀਡਰ ਵੱਲੋਂ ਆਪਣੇ ਹੀ ਮਹਿਕਮੇ ਦੀ ਸੇਵਾਦਰ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਥਾਣਾ ਸਦਰ ਨਾਭਾ ਵਿਖੇ ਦਰਜ ਕੀਤਾ ਗਿਆ ਹੈ। ਇਹ ਕੇਸ ਜਲ ਸਰੋਤ ਵਿਭਾਗ ਜਿਲੇਦਾਰੀ ਭਵਾਨੀਗੜ੍ਹ ਵਿਖੇ ਬਤੌਰ ਸੇਵਾਦਾਰ ਦੀ ਨੌਕਰੀ ਕਰਦੀ ਕਰਮਚਾਰੀ ਨੇ ਦਰਜ ਕਰਵਾਇਆ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਉਸ ਨੇ ਦੋਸ਼ ਲਾਇਆ ਹੈ ਕਿ ਕਰਮ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰੋਹਟੀ ਛੰਨਾ ਥਾਣਾ ਸਦਰ ਨਾਭਾ,ਬਤੌਰ ਗੇਜ ਰੀਡਰ ਜਲ ਸਰੋਤ ਵਿਭਾਗ ਉਪ ਮੰਡਲ ਰੋਹਟੀ ਵਿਖੇ ਨੌਕਰੀ ਕਰਦਾ ਹੈ। ਗੇਜ ਰੀਡਰ ਕਰਮ ਸਿੰਘ ਕਰੀਬ ਅੱਠ ਵਰ੍ਹਿਆਂ ਤੋਂ ਹੀ ਉਸ ਨੂੰ ਦਫਤਰੀ ਕੰਮ ਦੇ ਬਹਾਨੇ ਸ਼ਕਾਇਤਕਰਤਾ ਨੂੰ ਛੁੱਟੀ ਵਾਲੇ ਦਿਨ ਆਪਣੇ ਪਾਸ ਬੁਲਾ ਕੇ ਮਾਨਸਿਕ ਤੌਰ ਪਰ ਤੰਗ ਪ੍ਰੇਸ਼ਾਨ ਅਤੇ ਅਸ਼ਲੀਲ ਹਕਰਤਾ ਕਰਦਾ ਆ ਰਿਹਾ ਹੈ। ਜਦੋਂ ਉਸ ਨੇ ਇਸ ਦੀਆਂ ਅਜਿਹੀਆਂ ਹਰਕਤਾਂ ਦਾ ਵਿਰੋਧ ਕੀਤਾ ਤਾ ਦੋਸ਼ੀ ਨੇ ਮੁਦਈ ਦੇ ਚਰਿੱਤਰ ਸਬੰਧੀ ਬੁਰਾ ਪ੍ਰਚਾਰ ਕਰਨਾ ਸੁ਼ਰੂ ਕਰ ਦਿੱਤਾ। ਜਿਸ ਤੋਂ ਤੰਗ ਆ ਕੇ,ਆਖਿਰ ਉਸ ਨੇ ਪੁਲਿਸ ਨੂੰ ਸ਼ਕਾਇਤ ਦਿੱਤੀ। ਪੁਲਿਸ ਨੇ ਬਾਅਦ ਪੜਤਾਲ ਨਾਮਜ਼ਦ ਦੋਸ਼ੀ ਕਰਮ ਸਿੰਘ ਦੇ ਖਿਲਾਫ ਅਧੀਨ ਜੁਰਮ 354-A, 354-D IPC ਤਹਿਤ ਥਾਣਾ ਸਦਰ ਨਾਭਾ ਵਿਖੇ ਐਫ.ਆਈ.ਆਰ. ਦਰਜ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।