ਵਰਕਸ਼ਾਪ ਵਿੱਚ ਖੜ੍ਹੀ 12 ਲੱਖ ਦੀ J C B ਚੋਰੀ

Advertisement
Spread information

ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ਼ , ਤਲਾਸ਼ ਸ਼ੁਰੂ-ਏਐਸਆਈ


ਹਰਿੰਦਰ ਨਿੱਕਾ ਬਰਨਾਲਾ 27 ਜੂਨ 2020

ਸ਼ਹਿਰ ਦੇ ਪੱਤੀ ਰੋਡ ਖੇਤਰ ਵਿੱਚ ਮਿਸਤਰੀ ਚਮਕੌਰ ਸਿੰਘ ਚਾਉਕੇ ਦੀ ਵਰਕਸ਼ਾਪ ਤੇ ਰਿਪੇਅਰ ਲਈ ਖੜ੍ਹੀ ਕੀਤੀ ਜੇ.ਸੀ.ਬੀ. ਮਸ਼ੀਨ ਚੋਰੀ ਹੋ ਗਈ। ਪੁਲਿਸ ਨੇ ਜੇ.ਸੀ.ਬੀ. ਮਾਲਿਕ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਲਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਸਿਰੀਆ ਪੱਤੀ ਕਾਲੇਕੇ ਨੇ ਦੱਸਿਆ ਕਿ ਉਸ ਦੀ ਜੇ.ਸੀ.ਬੀ. ਮਸ਼ੀਨ ਨੰਬਰੀ- ਪੀਬੀ 03 ਏ.ਜੇ 8815 ਖਰਾਬ ਹੋਣ ਕਰਕੇ ਉਸਨੇ ਰਿਪੇਅਰ ਲਈ ਮਿਸਤਰੀ ਚਮਕੌਰ ਸਿੰਘ ਚਾਉਕੇ ,ਜਿਲ੍ਹਾ ਬਠਿੰਡਾ ਦੀ ਬਰਨਾਲਾ ਦੇ ਪੱਤੀ ਰੋਡ ਤੇ ਸਥਿਤ ਵਰਕਸ਼ਾਪ ਚ, ਖੜ੍ਹੀ ਕੀਤੀ ਸੀ। 25/26 ਜੂਨ ਦੀ ਦਰਮਿਆਨੀ ਰਾਤ ਨੂੰ ਵਰਕਸ਼ਾਪ ਦਾ ਗੇਟ ਤੋੜ ਕੇ ਅਣਪਛਾਤੇ ਚੋਰ ਜੇ.ਸੀ.ਬੀ. ਚੋਰੀ ਕਰਕੇ ਲੈ ਗਏ। ਜੇ.ਸੀ.ਬੀ. ਦੀ ਬਜ਼ਾਰੀ ਕੀਮਤ 12 ਲੱਖ ਰੁਪਏ ਬਣਦੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ਦੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ਼ ਕਰਕੇ ਉਨ੍ਹਾਂ ਦੀ ਸ਼ਿਨਾਖਤ ਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement

Advertisement
Advertisement
Advertisement
Advertisement
Advertisement
error: Content is protected !!