City ਹਸਪਤਾਲ ‘ਚ ਲਾਇਆ ਮੈਡੀਕਲ ਚੈੱਕਅਪ ਕੈਂਪ, 200 ਮਰੀਜਾਂ ਦੀ ਕੀਤੀ ਜਾਂਚ ‘ਤੇ ਦਿੱਤੀ ਦਵਾਈ

Advertisement
Spread information

ਰਘਵੀਰ ਹੈਪੀ, ਬਰਨਾਲਾ 22 ਫਰਵਰੀ 2024 
    ਸ਼ਹਿਰ ਦੇ ਅਗਰਸੈਨ ਚੌਂਕ ਦੇ ਨਜਦੀਕ ਸਥਿਤ ਪ੍ਰਸਿੱਧ ਅਲਾਲ ਕਰਿਆਨਾ ਮਾਰਟ ਨੇੜੇ ਸਿਟੀ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਵੱਲੋਂ ਅੱਜ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ । ਇਸ ਮੌਕੇ ਡਾਕਟਰ ਅਮਿਤ ਬਾਂਸਲ ਅਤੇ ਡਾਕਟਰ ਵਰੁਣ ਮਿੱਤਲ ਨੇ ਹਸਪਤਾਲ ਵਿੱਚ ਪਹੁੰਚੇ 200 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਟੈਸਟ ਵੀ ਕੀਤੇ । ਇਸ ਮੌਕੇ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਹੈਪੇਟਾਈਟਸ ਬੀ ਅਤੇ ਸੀ, ਯੂਰਿਨ ਟੈਸਟ, ਗਦੂਦਾਂ ਦੇ ਕੈਂਸਰ ਦੇ ਟੈਸਟ, ਅਲਟਰਾਸਾਊਂਡ ਆਦਿ ਟੈਸਟ ਕੀਤੇ ਗਏ । ਕਈ ਟੈਸਟਾਂ ‘ਤੇ ਮਰੀਜਾਂ ਨੂੰ 50 ਫੀਸਦੀ ਤੱਕ ਦੀ ਛੋਟ ਵੀ ਦਿੱਤੀ ਗਈ ਸੀ।        ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਅਮਿਤ ਬਾਂਸਲ ਨੇ ਦੱਸਿਆ ਕਿ ਸਿਟੀ ਹਸਪਤਾਲ ਵੱਲੋਂ ਸਮੇਂ-ਸਮੇਂ ‘ਤੇ ਅਜਿਹੇ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਵਧੀਆ ਸਿਹਤ ਸਹੂਲਤਾਂ ਉਪਲੱਭਧ ਹੋ ਸਕਣ।                                 ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਜਿੱਥੇ ਮਰੀਜਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ, ਉੱਥੇ ਹੀ ਉਨ੍ਹਾਂ ਨੂੰ ਸਿਹਤਮੰਦ ਰਹਿਣ ਲਈ ਅਹਿਮ ਨੁਕਤੇ ਵੀ ਸਮਝਾਏ ਗਏ।

Advertisement
Advertisement
Advertisement
Advertisement
Advertisement
error: Content is protected !!