ਓਹਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਤਾਂ ਲੈ ਲਿਆ ਫਾਹਾ….!

Advertisement
Spread information

ਹਰਿੰਦਰ ਨਿੱਕਾ,  ਪਟਿਆਲਾ 3 ਜਨਵਰੀ 2024

      ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਸਕਰਾਲੀ ਵਿੱਚ ਚੜ੍ਹਦੇ ਸਾਲ ਹੀ ਇੱਕ ਲੜਕੇ ਨਾਲ ਅਜਿਹਾ ਘਿਨਾਉਣਾ ਕਾਰਾ ਹੋਇਆ ਕਿ ਉਸ ਨੇ  ਗਲ ਫਾਹਾ ਲੈ ਲਿਆ। ਪੁਲਿਸ ਨੇ ਮ੍ਰਿਤਕ ਲੜਕੇ ਦੀ ਮਾਂ ਦੇ ਬਿਆਨ ਪਰ, ਦੋਸ਼ੀ ਪਿਉ- ਪੁੱਤ ਦੇ ਖਿਲਾਫ ਕੇਸ ਦਰਜ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਪ੍ਰਵੀਨ ਬੇਗਮ ਪਤਨੀ ਦਿਲਬਰ ਖਾਂ ਵਾਸੀ ਪਿੰਡ ਸਕਰਾਲੀ ਥਾਣਾ , ਭਾਦਸੋਂ ਨੇ ਦੱਸਿਆ ਕਿ ਉਹ ਜਦੋਂ ਆਪਣੇ ਘਰ ਆਈ ਤਾਂ ਉਸਦੇ ਲੜਕ। ਦਿਲਸ਼ਾਦ ਖਾਂ ਨੇ ਗਲ ਫਾਹਾ ਲਿਆ ਹੋਇਆ ਸੀ, ਤੇ ਉਸ ਦੀ ਮੌਤ ਹੋ ਚੁੱਕੀ ਸੀ। ਜਦੋਂ ਪਰਿਵਾਰ ਨੇ ਦਿਲਸ਼ਾਦ ਖਾਂ ਦਾ ਮੋਬਾਇਲ ਦੇਖਿਆਂ ਤਾਂ ਮੋਬਾਇਲ ਵਿੱਚੋਂ ਇੱਕ ਵੀਡੀਓ ਮਿਲੀ। ਵੀਡੀਓ ‘ਚ ਦਿਲਸ਼ਾਦ ਕਹਿ ਰਿਹਾ ਹੈ ਕਿ ਦੋਸ਼ੀ ਸੁਖਵੀਰ ਸਿੰਘ ਨੇ ਉਸ ਨਾਲ ਬਦਫੈਲੀ ਕੀਤੀ ਹੈ ਅਤੇ ਸੁਖਵੀਰ ਸਿੰਘ ਦੇ ਪਿਤਾ ਹਰਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਸਕਰਾਲੀ ਨੇ ਉਸ ਨੂੰ ਥੱਪੜ ਵੀ ਮਾਰੇ। ਦਿਲਸ਼ਾਦ ਦੇ ਮੋਬਾਇਲ ਵਿੱਚੋਂ ਕੁੱਝ ਚੈਟ ਵੀ ਬਰਾਮਦ ਹੋਈ। ਸ਼ਕਾਇਤਕਰਤਾ ਅਨੁਸਾਰ ਦੋਵੇਂਂ ਦੋਸ਼ੀਆਂ ਤੋ ਤੰਗ ਆ ਕੇ ਹੀ ਦਿਲਸ਼ਾਦ ਨੇ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਮ੍ਰਿਤਕ ਲੜਕੇ ਦੀ ਮਾਂ ਦੇ ਬਿਆਨ ਪਰ, ਦੋਵੇੱ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਦਿਲਸ਼ਾਦ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਅਤੇ ਬਦਫੈਲੀ ਦੇ ਜੁਰਮ ਵਿੱਚ ਅਧੀਨ ਜੁਰਮ 306,377,34 IPC ਤਹਿਤ ਥਾਣਾ ਭਾਦਸੋਂ ਵਿਖੇ ਕੇਸ ਦਰਜ ਕਰਕੇ,ਅਗਲੀ ਤਫਤੀਸ਼ ਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

Advertisement
Advertisement
Advertisement
Advertisement
Advertisement
Advertisement
error: Content is protected !!