ਲੱਗ ਗਿਆ ਪਤਾ, ਕੌਣ ਕਰਦਾ ਰਿਹਾ ਓਹਦੇ ਨਾਲ RAPE …..!

Advertisement
Spread information
ਹਰਿੰਦਰ ਨਿੱਕਾ , ਬਰਨਾਲਾ 30 ਦਸੰਬਰ 2023 
    ਕਈ ਦਿਨਾਂ ਦੀ ਟਾਲਮਟੋਲ ਤੋਂ ਬਾਅਦ ਹੀ ਸਹੀ ,ਪੁਲਿਸ ਨੇ ” ਦੇਰ ਆਏ ਦਰੁਸਤ ਆਏ” ਦੀ ਤਰਜ਼ ਤੇ ਉਹ ਦੋਸ਼ੀ ਨੂੰ ਲੱਭ ਹੀ ਲਿਆ,ਜਿਹੜਾ ਗਿਆਰਾਂ ਵਰ੍ਹਿਆਂ ਦੀ ਬੱਚੀ ਨਾਲ ਬਲਾਤਕਾਰ ਕਰਦਾ ਰਿਹਾ ਸੀ। ‘ਤੇ ਉਸ ਤੋਂ ਹੀ ਉਹ pregnant ਗਰਭਵਤੀ ਹੋਈ ਸੀ। ਪੁਲਿਸ ਨੇ ਘਟਨਾ ਸਾਹਮਣੇ ਆਉਣ ਤੋਂ  ਬਾਅਦ ਤੀਜੇ ਦਿਨ ਪੀੜਤ ਬੱਚੀ ਦੀ ਮਾਂ ਦੇ ਬਿਆਨ ਪਰ, ਦੋਸ਼ੀ ਲੱਕੀ ਦੇ ਖਿਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤ ਬੱਚੀ ਦੀ ਮਾਂ ਨੇ ਖੁਲਾਸਾ ਕੀਤਾ ਕਿ ਅਸੀਂ ਯੂਪੀ ਦੇ ਰਹਿਣ ਵਾਲੇ ਹਾਂ ਅਤੇ ਇਸ ਵਕਤ ਬਰਨਾਲਾ ਸ਼ਹਿਰ ਵਿੱਚ ਪਰਿਵਾਰ ਸਣੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਾਂ। ਉਸ ਦੀ ਬੇਟੀ ਆਪਣੇ ਭਰਾ ਸਮੇਤ ਸ਼ਹਿਰ ਅੰਦਰ ਸਵੇਰ ਆਂਡਿਆਂ ਦੀ ਰੇਹੜੀ ਲਾਉਂਦੇ ਸਨ ‘ਤੇ ਸ਼ਾਮ ਨੂੰ ਘਰ ਆਉਂਦੇ ਸਨ ।ਪਰੰਤੂ ਕੁਝ ਦਿਨਾਂ ਤੋ ਉਸ ਦੀ ਲੜਕੀ ਦੀ ਸਿਹਤ ਠੀਕ ਨਹੀ ਸੀ। ਪੁੱਛਣ ਤੇ ਉਸ ਦੀ ਬੇਟੀ ਨੇ ਦੱਸਿਆ ਕਿ ਬਰਨਾਲਾ ਵਾਸੀ ਲੱਕੀ ਨਾਮ ਦਾ ਵਿਅਕਤੀ ਜੋ ਹਰ ਰੋਜ ਆਂਡਿਆਂ ਵਾਲੀ ਰੇਹੜੀ ਤੇ ਆਉਂਦਾ ਸੀ ਅਤੇ ਵਰਗਲਾ ਕੇ ਕਿਸੇ ਅਣਜਾਣ ਜਗਾ ਤੇ ਲਿਜਾ ਕੇ ਉਸ ਨਾਲ ਜਬਰ ਦਸਤੀ ਕਰਦਾ ਸੀ । ਜਿਸ ਕਾਰਨ ਉਹ ਗਰਭਵਤੀ ਹੋ ਗਈ ਤੇ ਪੇਟ ਵਿੱਚ ਦਰਦ ਹੋ ਰਿਹਾ ਸੀ। ਲੜਕੀ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ । ਜਿੱਥੇ ਉਸ ਦਾ ਕੁਦਰਤੀ ਗਰਭਪਾਤ ਹੋ ਗਿਆ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਮਨਪ੍ਰੀਤ ਕੌਰ ਨੇ ਪੀੜਤ ਲੜਕੀ ਦੀ ਮਾਂ ਦਾ ਬਿਆਨ ਲਿਖਿਆ ਤੇ ਦੋਸ਼ੀ ਲੱਕੀ ਦੇ ਖਿਲਾਫ ਅਧੀਨ ਜ਼ੁਰਮ 376/363/366 ਆਈਪੀਸੀ & ਸੈਕਸਨ 6 ਪੋਕਸੋ ਐਕਟ ਤਹਿਤ ਥਾਣਾ ਸਿਟੀ-1 ਬਰਨਾਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ। ਬੇਸ਼ੱਕ ਪੁਲਿਸ ਨੇ ਦੋਸ਼ੀ ਲੱਕੀ ਦੇ ਖਿਲਾਫ ਕੇਸ ਦਰਜ ਕਰਕੇ, ਆਪਣੀ ਹੋ ਰਹੀ ਕਿਰਕਿਰੀ ਤੋਂ ਫਿਲਹਾਲ ਬਚਾਅ ਕਰ ਲਿਆ। ਪਰੰਤੂ ਹੁਣ ਲੱਖਾਂ ਦੀ ਆਬਾਦੀ ਵਾਲੇ ਬਰਨਾਲਾ ਸ਼ਹਿਰ ‘ਚੋਂ ਉਹ ਲੱਕੀ ਦੀ ਤਲਾਸ਼ ਕਰਨੀ, ਪੁਲਿਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਕਿਉਂਕਿ ਦਰਜ ਐਫ.ਆਈ.ਆਰ. ਅਨੁਸਾਰ ਪੁਲਿਸ ਨੇ ਲੱਕੀ ਦਾ ਕੋਈ ਐਡਰੈਸ ਪਤਾ ਨਹੀਂ ਲਿਖਿਆ। ਜਿਸ ਤੋਂ ਉਹ ਦੋਸ਼ੀ ਦੀ ਸ਼ਨਾਖਤ ਕਰਕੇ,ਉਸ ਦੀ ਪਹਿਚਾਣ ਕਰ ਸਕੇ। ਵਰਨਣਯੋਗ ਹੈ ਕਿ ਪੀੜਤ ਗਰਭਵਤੀ ਬੱਚੀ ਨੂੰ 27 ਦਸੰਬਰ ਦੀ ਤੜਕੇ 5:50 ਵਜੇ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਸੀ। ਹਸਪਤਾਲ ‘ਚ ਪਹੁੰਚਦਿਆਂ ਹੀ ਬੱਚੀ ਦਾ ਭਰੂਣ ਗਿਰ ਗਿਆ ਸੀ। ਜਿਸ ਨੂੰ ਪੋਸਟਮਾਰਟਮ ਲਈ ਮੌਰਚਰੀ ਵਿੱਚ ਸੰਭਾਲਿਆ ਗਿਆ ਸੀ। ਇਹ ਮਾਮਲਾ ( ‘ਤੇ  11 ਵਰ੍ਹਿਆਂ ਦੀ ਬੱਚੀ ਦੇ ਪੇਟ ‘ਚ ਬੱਚਾ,) ਟਾਈਟਲ ਤਹਿਤ ਬਰਨਾਲਾ ਟੂਡੇ ਨੇ ਪ੍ਰਮੁੱਖਤਾ ਨਾਲ ਉਭਾਰਿਆ ਸੀ । ਜਿਸ ਤੋਂ ਬਾਅਦ ਹੀ ਪੁਲਿਸ ਕੇਸ ਦਰਜ ਕਰਨ ਵੱਲ ਅੱਗੇ ਵਧੀ,ਜਦੋਂਕਿ ਪਹਿਲਾਂ ਪੁਲਿਸ ਅਧਿਕਾਰੀ, ਇਹ ਕਹਿ ਕੇ, ਚੁੱਪ ਵੱਟੀ ਬੈਠੇ ਸਨ ਕਿ ਪੀੜਤ ਬੱਚੀ ਦਾ ਪਰਿਵਾਰ ਕਿਸੇ ਖਿਲਾਫ ਕੋਈ ਕਾਰਵਾਈ ਕਰਵਾਉਣ ਲਈ ਬਿਆਨ ਦਰਜ ਹੀ ਨਹੀਂ ਕਰਵਾ ਰਿਹਾ। 
ਉਮਰ ਕਿਉਂ ਛੁਪਾਈ ਜਾ ਰਹੀ ਐ,,,!
     ਦਰਜ ਐਫ.ਆਈ.ਆਰ. ਨੰਬਰ 600 ਅਤੇ ਸਿਵਲ ਹਸਪਤਾਲ ਵਿੱਚ ਪੀੜਤ ਬੱਚੀ ਨੂੰ ਦਾਖਿਲ ਕਰਵਾਉਣ ਸਮੇਂ ਲਿਖਾਈ ਹੋਈ ਉਮਰ ਵਿੱਚ 2/3 ਸਾਲ ਦਾ ਅੰਤਰ ਆ ਗਿਆ ਹੈ । ਹਸਪਤਾਲ ਵਿੱਚ ਬੱਚੀ ਦੀ ਉਮਰ 11 ਸਾਲ ਅਤੇ ਹੁਣ ਬੱਚੀ ਦੀ ਮਾਂ ਨੇ ਉਸ ਦੀ ਉਮਰ 13/14 ਸਾਲ ਲਿਖਵਾਈ ਹੈ। ਬੱਚੀ ਨੂੰ ਦਾਖਿਲ ਕਰਵਾਉਣ ਵਾਲਾ ਪੁਰਸ਼ ਸੀ ਤੇ ਹੁਣ ਕੇਸ ਦਰਜ ਕਰਵਾਉਣ ਲਈ ਬੱਚੀ ਦੀ ਮਾਂ ਅੱਗੇ ਆਈ ਹੈ। 
Advertisement
Advertisement
Advertisement
Advertisement
Advertisement
error: Content is protected !!