ਗਗਨ ਹਰਗੁਣ , ਬਰਨਾਲਾ, 29 ਦਸੰਬਰ 2023
ਲੋਹੜੇ ਦੀ ਸਰਦੀ ਅਤੇ ਧੁੰਦ ਕਾਰਣ, ਲੋਕਾਂ ਨੂੰ ਆਉਣ-ਜਾਣ ਸਮੇਂ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਧਿਆਨ ‘ਚ ਰੱਖਦਿਆਂ ਹੁਣ, ਜਿਲ੍ਹੇ ਦੇ ਸੇਵਾ ਕੇਂਦਰਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ ਫੈਸਲਾ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਕੀਤਾ ਹੈ।
ਡੀਸੀ ਪੂਨਮਦੀਪ ਕੌਰ ਨੇ ਮੀਡੀਆ ਨੂੰ ਜ਼ਾਰੀ ਪ੍ਰੈਸ ਰਿਲੀਜ ‘ਚ ਦੱਸਿਆ ਹੈ ਕਿ ਸਰਦ ਰੁੱਤ ਅਤੇ ਧੁੰਦ ਜਿਆਦਾ ਹੋਣ ਕਾਰਨ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਦਾ ਸਮਾਂ ਮਿਤੀ 01 ਜਨਵਰੀ 2024 ਤੋਂ 31 ਜਨਵਰੀ 2024 ਤੱਕ ਸਵੇਰ 9:30 ਤੋਂ ਸ਼ਾਮ 4:30 ਵਜੇ ਤੱਕ ਕੀਤਾ ਜਾਂਦਾ ਹੈ।