ਕਰਮਚਾਰੀਆਂ ਨੇ ਕੰਮ-ਕਾਜ ਪੂਰੀ ਤਰ੍ਹਾਂ ਠੱਪ ਰੱਖਦਿਆਂ ਸਰਕਾਰ ਵਿਰੁੱਧ ਰੱਜ ਕੇ ਕੀਤੀ ਨਾਅਰੇਬਾਜੀ

Advertisement
Spread information

ਬਿੱਟੂ ਜਲਾਲਾਲਬਾਦੀ, ਫਾਜ਼ਿਲਕਾ 20 ਨਵੰਬਰ 2023

         ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਲਏ ਗਏ ਹੜਤਾਲ ਦੇ ਫੈਸਲੇ ਦੇ ਮਦੇਨਜਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਫਾਜ਼ਿਲਕਾ ਵੱਲੋਂ ਵੀ ਸਮਰੱਥਨ ਦਿੰਦਿਆਂ ਕਲੈਰੀਕਲ ਕਾਮਿਆਂ ਵੱਲੋਂ ਕੰਮ ਕਾਜ ਪੂਰੀ ਤਰ੍ਹਾਂ ਠੱਪ ਰੱਖਦਿਆਂ ਸਰਕਾਰ ਵਿਰੁੱਧ ਰੱਜ ਕੇ ਨਾਅਰੇਬਾਜੀ ਕੀਤੀ ਗਈ।

Advertisement

      ਇਸ ਮੌਕੇ ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼, ਪ੍ਰਧਾਨ ਡੀ.ਸੀ. ਦਫਤਰ ਯੁਨੀਅਨ ਸ੍ਰੀ ਅਸ਼ੋਕ ਕੁਮਾਰ,  ਰਾਜ ਕੁਮਾਰ,ਮਨਤਿੰਦਰ, ਸੁਨੀਲ ਕੁਮਾਰ, ਕਰਮਜੀਤ ਕੌਰ,  ਸਮੇਤ ਯੁਨੀਅਨ ਦੇ ਹੋਰਨਾ ਆਗੂਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਦੇ ਅੜੀਅਲ ਵਤੀਰੇ ਕਰਕੇ ਹੀ ਮੁਲਾਜਮ ਵਰਗ ਸੰਘਰਸ਼ ਕਰਨ ਨੂੰ ਮਜਬੂਰ ਹੋਇਆ ਹੈ। ਸਰਕਾਰ ਦੀ ਇਸ ਗੰਦੀ ਨੀਤੀ ਤੋਂ ਜਾਪਦਾ ਹੈ ਕਿ ਸਰਕਾਰ ਮੁਲਾਜਮਾਂ ਨੂੰ ਅਣਦੇਖਿਆ ਕਰ ਰਹੀ ਹੈ ਤੇ ਮੰਗਾਂ ਮੰਨਣ ਤੋਂ ਭਜ ਰਹੀ ਹੈ।

      ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਸਮੇਂ ਤਾਂ ਇੰਨੇ ਇੰਨੇ ਵਾਅਦੇ ਕੀਤੇ ਜਾਂਦੇ ਹਨ ਕਿ ਪਰ ਬਾਅਦ ਵਿਚ ਵਾਅਦਿਆਂ ਨੂੰ ਪੂਰਾ ਕਰਨ ਤੋਂ ਵੀ ਭੱਜ ਜਾਂਦੀ ਹੈ। ਯੂਨੀਅਨ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਮੁਲਾਜਮਾਂ ਦੀਆਂ ਹੱਕੀ ਮੰਗਾਂ ਪੁਰਾਣੀ ਪੈਨਸ਼ਨ ਦੀ ਬਹਾਲੀ, 12 ਫੀਸਦੀ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਰਿਲੀਜ ਕਰਨੀਆਂ, ਨਵੇ ਭਰਤੀ ਮੁਲਾਜਮਾ ਨੂੰ ਪੰਜਾਬ ਦੇ ਸਕੇਲ ਮੁਤਾਬਲ ਤਨਖਾਹ ਦੇਣਾ, ਬਾਰਡਰ ਏਰੀਆ  ਭੱਤਾ ਲਾਗੂ ਕਰਨਾ,4,9,14 ਭੱਤਾ ਬਹਾਲ ਕਰਨਾ ਆਦਿ ਮੰਗਾਂ ਦੀ ਜਲਦ ਤੋਂ ਜਲਦ ਪੂਰਤੀ ਕੀਤੀ ਜਾਵੇ। ਹੜਤਾਲ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਕੰਮ-ਕਾਜ ਬੰਦ ਰੱਖਿਆ ਗਿਆ।

Advertisement
Advertisement
Advertisement
Advertisement
Advertisement
error: Content is protected !!