‘ਤੇ Police ਨੇ ਦੱਸਿਆ Sukhpal Khaira ਨੂੰ ਕਿਉਂ ਕੀਤੈ ਗ੍ਰਿਫਤਾਰ,,,,,!

Advertisement
Spread information

ਅਨੁਭਵ ਦੂਬੇ , ਚੰਡੀਗੜ੍ਹ 28 ਸਤੰਬਰ 2023

    ਪੰਜਾਬ ਪੁਲਿਸ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਅੱਜ ਸਵੱਖਤੇ ਹੋਈ ਗ੍ਰਿਫਤਾਰੀ ਬਾਰੇ ਆਪਣੀ ਚੁੱਪ ਤੋੜਦਿਆਂ ਬੜੇ ਹੀ ਵਿਸਥਾਰ ਸਹਿਤ ਵੇਰਵੇ ਜਾਰੀ ਕਰਕੇ, ਸਥਿਤੀ ਨੂੰ ਸਾਫ ਕਰਨ ਦਾ ਯਤਨ ਕੀਤਾ ਹੈ। ਪੁਲਿਸ ਅਨੁਸਾਰ ਸੁਖਪਾਲ ਸਿੰਘ ਖਹਿਰਾ ਨੂੰ ਨਸ਼ਾ ਤਸਕਰੀ ਨੈਟਵਰਕ ਅਤੇ ਮਨੀ ਲਾਂਡਰਿੰਗ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਉਹ ਕੇਸ ਹੈ, ਜਿਸ ਦੀ ਸ਼ੁਰੂਆਤ ਸਾਲ 2015 ਵਿੱਚ ਪੰਜਾਬ ਦੇ ਫਾਜ਼ਿਲਕਾ ਵਿੱਚ ਇੱਕ ਸਰਹੱਦ ਪਾਰ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਦੇ ਨਾਲ ਦੋ ਮਾਮਲੇ ਸ਼ੁਰੂ ਹੋਏ ਹਨ। ਇੱਕ ਮਾਮਲੇ ਵਿੱਚ ਹੈਰੋਇਨ, ਸੋਨੇ ਦੇ ਬਿਸਕੁਟ, ਹਥਿਆਰ, ਕਾਰਤੂਸ ਅਤੇ ਪਾਕਿਸਤਾਨੀ ਸਿਮ ਕਾਰਡ ਜ਼ਬਤ ਕੀਤੇ ਗਏ ਸਨ ਅਤੇ ਦੂਜਾ ਮਾਮਲਾ ਦਿੱਲੀ ‘ਚ ਫਰਜ਼ੀ ਪਾਸਪੋਰਟ ਰੈਕੇਟ ਦਾ ਚੱਲ ਰਿਹਾ ਹੈ।

Advertisement

9 ਤਸਕਰਾਂ ਨੂੰ ਹੋ ਚੁੱਕੀ ਐ ਸਜ਼ਾ

 ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਫਾਜ਼ਿਲਕਾ ਕੇਸ ਦੇ ਸਬੰਧ ਵਿੱਚ ਅਕਤੂਬਰ 2017 ਵਿੱਚ ਗੁਰਦੇਵ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ ਅਤੇ ਸੁਭਾਸ਼ ਚੰਦਰ ਸਣੇ ਨੌਂ ਸਮੱਗਲਰਾਂ ਨੂੰ ਸਜ਼ਾ ਸੁਣਾਈ ਗਈ ਸੀ। ਚਾਰਜਸ਼ੀਟ ਅਨੁਸਾਰ ਖਹਿਰਾ ਫਾਜ਼ਿਲਕਾ ਦੇ ਡਰੱਗ ਤਸਕਰੀ ਰੈਕੇਟ ਦੇ ਮੁਖੀ ਗੁਰਦੇਵ ਸਿੰਘ ਨਾਲ ਨਜ਼ਦੀਕੀ ਸਬੰਧ ਰੱਖਦਾ ਸੀ ਅਤੇ ਉਸ ‘ਤੇ ਉਸ ਨੂੰ ਪਨਾਹ ਦੇਣ ਦਾ ਗੰਭੀਰ ਦੋਸ਼ ਹੈ।

    ਖਹਿਰਾ ਤੇ ਮੁੱਖ ਦੋਸ਼ :- ਸੁਖਪਾਲ ਸਿੰਘ ਖਹਿਰਾ ਵਿਰੁੱਧ ਮੁਢਲੇ ਦੋਸ਼ਾਂ ‘ਚ ਸਮੱਗਲਰਾਂ ਦੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਸਮਰਥਨ ਕਰਨਾ, ਉਸ ਨੂੰ ਪਨਾਹ ਦੇਣਾ , ਨਸ਼ਾ ਤਸਕਰਾਂ ਤੋਂ ਵਿੱਤੀ ਲਾਭ ਪ੍ਰਾਪਤ ਕਰਨਾ ਅਤੇ ਅਪਰਾਧ ਦੀ ਕਮਾਈ ਦਾ ਆਨੰਦ ਲੈਣਾ ਸ਼ਾਮਲ ਹੈ।

ਘੋਸ਼ਿਤ ਆਮਦਨ ਤੋਂ ਖਰਚ ਵਧੇਰੇ,,

ਪੁਲਿਸ ਵੱਲੋਂ ਪੇਸ਼ ਰਿਪੋਰਟ ਅਨੁਸਾਰ 2014 ਅਤੇ 2020 ਦੇ ਵਿਚਕਾਰ, ਖਹਿਰਾ ਨੇ ਕਥਿਤ ਤੌਰ ‘ਤੇ ਆਪਣੇ ਅਤੇ ਪਰਿਵਾਰ ਦੇ ਮੈਂਬਰਾਂ ‘ਤੇ 6.5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ । ਜੋ ਕਿ ਉਸ ਦੀ ਘੋਸ਼ਿਤ ਆਮਦਨ ਤੋਂ ਵੱਧ ਹਨ।

ਚਾਰਜਸ਼ੀਟ ਦਾਇਰ: ਜਾਂਚ ਏਜੰਸੀ ਨੇ ਖਹਿਰਾ ਖਿਲਾਫ 2017 ਫਾਜ਼ਿਲਕਾ ਡਰੱਗ ਤਸਕਰੀ ਰੈਕੇਟ ‘ਚ ਧਨ ਨੂੰ ਲਾਂਡਰਿੰਗ ਕਰਨ ਦੇ ਦੋਸ਼ ‘ਚ ਚਾਰਜਸ਼ੀਟ ਦਾਇਰ ਕੀਤੀ ਹੈ।

ਅਣਐਕਸਪਲੇਨ ਕੈਸ਼ ਡਿਪਾਜ਼ਿਟ :- ਜਾਂਚ ਤੋਂ ਪਤਾ ਚੱਲਦਾ ਹੈ ਕਿ ਖਹਿਰਾ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਬੈਂਕ ਖਾਤਿਆਂ ਵਿੱਚ ਸਾਲਾਂ ਦੌਰਾਨ ਕਾਫ਼ੀ ਅਣਪਛਾਤੀ ਨਕਦੀ ਜਮ੍ਹਾ ਹੋਈ ਹੈ।

ਤਸਕਰਾਂ ਨਾਲ ਸੰਪਰਕ ਦਾ ਦੋਸ਼: ਜਾਂਚ ਏਜੰਸੀ ਨੇ ਖਹਿਰਾ ‘ਤੇ ਨਸ਼ਾ ਤਸਕਰਾਂ ਨਾਲ ਸੰਪਰਕ ਬਣਾਏ ਰੱਖਣ ਅਤੇ ਉਨ੍ਹਾਂ ਤੋਂ ਫੰਡ ਪ੍ਰਾਪਤ ਕਰਨ ਦਾ ਦੋਸ਼ ਲਗਾਇਆ ਹੈ।  ਫੰਡਾਂ ਦੀ ਵਰਤੋਂ: ਚਾਰਜਸ਼ੀਟ ਦੇ ਅਨੁਸਾਰ, ਪ੍ਰਾਪਤ ਫੰਡਾਂ ਦੀ ਕਥਿਤ ਤੌਰ ‘ਤੇ ਜਾਇਦਾਦ ਖਰੀਦਣ ਲਈ ਵਰਤੀ ਗਈ ਸੀ।

Advertisement
Advertisement
Advertisement
Advertisement
Advertisement
error: Content is protected !!