ਰਘਵੀਰ ਹੈਪੀ, ਬਰਨਾਲਾ 28 ਸਤੰਬਰ 2023
ਜਿਲ੍ਹੇ ਅੰਦਰ ਖੁੰਬਾਂ ਵਾਗੂਂ ਰਾਤੋ-ਰਾਤ ਖੁੱਲ੍ਹ ਰਹੇ ਆਈਲੈਟਸ ਸੈਂਟਰ ਵਾਲਿਆਂ ਤੇ ਹੁਣ ਪ੍ਰਸ਼ਾਸ਼ਨ ਨੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੰਤੀ ਹੈ। ਇਸੇ ਮੁਹਿੰਮ ਤਹਿਤ ਅੱਜ ਜੀ.ਏ. ਟੂ ਡਿਪਟੀ ਕਮਿਸ਼ਨਰ ਨੇ ਆਪਣੇ ਅਮਲੇ ਫੈਲੇ ਤੋਂ ਇਲਾਵਾ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਆਈਲੈਟਸ ਸੈਂਟਰਾਂ ਦੇ ਗੜ੍ਹ ਬੱਸ ਸਟੈਂਡ ਦੀ ਬੈਕ ਸਾਈਡ ਸਪੈਸ਼ਲ ਚੈਕਿੰਗ ਕੀਤੀ। ਚੈਕਿੰਗ ਦੌਰਾਨ ਉਨ੍ਹਾਂ ਜੀਜੀਐਨ ਇੰਮੀਗ੍ਰੇਸ਼ਨ ਦੇ ਸੈਂਟਰ ਨੂੰ ਸੀਲ ਕਰ ਦਿੱਤਾ। ਪਤਾ ਲੱਗਿਆ ਹੈ ਕਿ ਇਸ ਸੈਂਟਰ ਵਾਲਿਆਂ ਕੋਲ ਸੈਂਟਰ ਚਲਾਉਣ ਲਈ ਕੋਈ ਪ੍ਰਸ਼ਾਸ਼ਨਿਕ ਮੰਜੂਰੀ ਜਾਂ ਲਾਈਸੈਂਸ ਨਹੀਂ ਨਿਕਲਿਆ। ਪ੍ਰਸ਼ਾਸ਼ਨਿਕ ਚੈਕਿੰਗ ਮੁਹਿੰਮ ਦੀ ਭਿਣਕ ਪੈਂਦਿਆਂ ਆਈਲੈਟਸ ਮਾਰਕਿਟ ਵਿੱਚ ਅਫਰਾ ਤਫਰੀ ਮੱਚ ਗਈ। ਜੀ.ਏ. ਟੂ ਡਿਪਟੀ ਕਮਿਸ਼ਨਰ ਸ੍ਰੀ ਸੁਖਪਾਲ ਸਿੰਘ ਤੋਂ ਹੋਰ ਵਧੇਰੇ ਜਾਦਕਾਰੀ ਲੈਣ ਲਈ ਫੋਨ ਕੀਤਾ,ਪਰੰਤੂ ਉਨ੍ਹਾਂ ਫੋਨ ਰਿਸੀਵ ਨਹੀਂ ਕੀਤਾ।