ਐਸਐਚਉ ਸਰਬਜੀਤ ਚੀਮਾ ਨੇ ਕੇਸ ਦਰਜ਼ ਹੋਣ ਦੀ ਜਾਣਕਾਰੀ ਮਿਲ ਜਾਣ ਤੋਂ ਬਾਅਦ ਵੀ ਕੀਤਾ ਰਿਹਾ,,,
ਹੈਲੋ- ਚੀਮਾ ਸਾਹਿਬ,ਮੈਂ ਐਡਵੋਕੇਟ ਰਵੀ ਜੋਸ਼ੀ ਬੋਲਦੈਂ, ਹਾਈਕੋਰਟ ਤੋਂ, ਸਿੱਧੂ ਨੂੰ ਛੱਡ ਨਾ ਦਿਉ, ਇਹਦੇ ਖਿਲਾਫ ਐਫਆਈਆਰ ਦਰਜ਼ ਐ,
-ਦੇਖੋ ਅੱਜ 5911 ਗੜ ਗਿਆ,ਅੱਜ ਮਿੰਨਤਾ ਕਰਦੈ ਫਿਰਦੈ ਨਾਭਾ ਪੁਲਿਸ ਦੀਆਂ,,,
ਹਰਿੰਦਰ ਨਿੱਕਾ / ਲੋਕੇਸ਼ ਕੌਸ਼ਲ ਪਟਿਆਲਾ 6 ਜੂਨ 2020
ਬਰਨਾਲਾ ਅਤੇ ਸੰਗਰੂਰ ਪੁਲਿਸ ਨੂੰ 2 ਵੱਖ ਵੱਖ ਅਪਰਾਧਿਕ ਕੇਸਾਂ ਚ, ਲੋੜੀਂਦਾ ਅਤੇ ਪੁਲਿਸ ਦੀ ਗਿਰਫਤਾਰੀ ਦੇ ਡਰੋਂ ਘਰ ਤੋਂ ਟਲਿਆ ਹੋਇਆ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਅੱਜ ਨਾਭਾ ਸ਼ਹਿਰ ਦੇ ਬੌੜਾਂ ਗੇਟ ਕੋਲ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਪਰੰਤੂ ਐਸਐਚਉ ਸਰਬਜੀਤ ਸਿੰਘ ਚੀਮਾਂ ਨੇ ਗੈਰ ਜਮਾਨਤਯੋਗ ਜੁਰਮ ਅਧੀਨ ਕੇਸ ਦਰਜ਼ ਹੋਣ ਦੀ ਜਾਣਕਾਰੀ ਹਾਈਕੋਰਟ ਚ, ਪੀਆਈਐਲ ਦਾਇਰ ਕਰਨ ਵਾਲੇ ਐਡਵੇਕੇਟ ਰਵੀ ਜੋਸ਼ੀ ਦੁਆਰਾ ਦਿੱਤੇ ਜਾਣ ਦੇ ਬਾਵਜੂਦ ਵੀ ਸਿਰਫ ਗੱਡੀ ਦੇ ਕਾਲੇ ਸ਼ੀਸ਼ਿਆ ਦਾ ਚਲਾਨ ਕੱਟ ਕੇ ਹੀ ਰਿਹਾ ਕਰ ਦਿੱਤਾ। ਸਿੱਧੂ ਮੂਸੇਵਾਲਾ ਦਾ ਚਲਾਨ ਕੱਟਣ ਦੀ ਵੀਡੀਉ ਅਤੇ ਐਡਵੇਕੇਟ ਰਵੀ ਜੋਸ਼ੀ ਤੇ ਐਸਐਚਉ ਨਾਭਾ ਸਰਬਜੀਤ ਸਿੰਘ ਚੀਮਾਂ ਦਰਮਿਆਨ ਹੋਈ ਗੱਲਬਾਤ ਦੀ ਆਡਿਉ ਵੀ ਵਾਇਰਲ ਹੋ ਗਈ। ਐਸਐਚਉ ਦੀ ਘੋਰ ਲਾਪਰਵਾਹੀ ਅਤੇ ਪੰਜਾਬ ਪੁਲਿਸ ਦੀ ਦੋਸ਼ੀ ਨੂੰ ਰਿੲਾਇਤ ਪ੍ਰਾਪਤ ਹੋਣ ਨੂੰ ਦਰਸਾਉਂਦੀ ਇਸ ਘਟਨਾ ਨਾਲ ਪੰਜਾਬ ਪੁਲਿਸ ਦੇ ਸਿੱਧੂ ਮੂਸੇਵਾਲਾ ਨਾਲ ਨਜ਼ਦੀਕੀ ਸਬੰਧਾ ਨੂੰ ਜੱਗਜਾਹਿਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਸ਼ਨੀਵਾਰ ਨੂੰ ਨਾਭਾ ਸ਼ਹਿਰ ਦੇ ਬੌੜਾਂ ਗੇਟ ਖੇਤਰ ਚੋਂ ਆਪਣੀ ਕਾਲੇ ਰੰਗ ਦੀ ਰੇਂਜ ਰੋਵਰ ਗੱਡੀ ਚ, ਕਾਲੇ ਸ਼ੀਸ਼ੇ ਲਾ ਕੇ ਲੰਘ ਰਿਹਾ ਸੀ। ਕਾਲੇ ਸ਼ੀਸ਼ਿਆਂ ਕਾਰਣ ਨਾਕੇ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਰੋਕ ਲਿਆ। ਐਸਐਚਉ ਨੇ ਉਸਤੋਂ ਕਾਲੇ ਸ਼ੀਸ਼ਿਆਂ ਦੀ ਸਰਕਾਰ ਤੋਂ ਮਿਲੀ ਮੰਜੂਰੀ ਦਿਖਾਉਣ ਲਈ ਕਿਹਾ। ਪਰੰਤੂ ਸਿੱਧੂ ਕੋਲ ਕੋਈ ਮੰਜੂਰੀ ਨਾ ਹੋਣ ਕਾਰਣ ਪੁਲਿਸ ਨੇ ਉਸ ਦਾ ਚਲਾਨ ਕੱਟ ਦਿੱਤਾ। ਸਿੱਧੂ ਨੂੰ ਦੇਖਦਿਆਂ ਹੀ ਆਮ ਲੋਕ ਅਤੇ ਮੀਡੀਆ ਵਾਲੇ ਵੀ ਮੌਕੇ ਤੇ ਪਹੁੰਚ ਗਏ। ਸਿੱਧੂ ਨੂੰ ਰੋਕ ਲੈਣ ਦੀ ਘਟਨਾ ਦੀ ਵੀਡੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।
-ਪੁਲਿਸ ਸਿੱਧੂ ਮੂਸੇਵਾਲਾ ਤੇ ਹੋਈ ਮਿਹਰਬਾਨ,,
ਸਿੱਧੂ ਨੂੰ ਨਾਭਾ ਪੁਲਿਸ ਦੁਆਰਾ ਰੋਕ ਲੈਣ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਪ੍ਰਸਿੱਧ ਐਡਵੋਕੇਟ ਅਤੇ ਹਾਈਕੋਰਟ ਚ, ਸਿੱਧੂ ਦੇ ਵਿਰੁੱਧ ਥਾਣਾ ਧਨੌਲਾ ਅਤੇ ਥਾਣਾ ਸਦਰ ਧੂਰੀ ਵਿਖੇ ਦਰਜ਼ ਕੇਸਾਂ ਚ, ਅਸਲਾ ਐਕਟ ਤੇ ਹੋਰ ਜੁਰਮ ਲਗਾਉਣ ਲਈ ਹਾਈਕੋਰਟ ਚ, ਪੀਆਈਐਲ ਦਾਇਰ ਕਰਨ ਵਾਲੇ ਐਡਵੋਕੇਟ ਰਵੀ ਜੋਸ਼ੀ ਨੇ ਤੁਰੰਤ ਹੀ ਐਸਐਚਉ ਨਾਭਾ ਨੂੰ ਫੋਨ ਕੀਤਾ ਕਿ ਮੂਸੇਵਾਲਾ ਦੇ ਖਿਲਾਫ ਸੰਗੀਨ ਜੁਰਮ ਦੇ ਤਹਿਤ ਦੋ਼ ਕੇਸ ਦਰਜ਼ ਹਨ। ਜਿਨਾਂ ਚ, ਸਿੱਧੂ ਨੂੰ ਦੋਵਾਂ ਜਿਲ੍ਹਿਆਂ ਦੀ ਪੁਲਿਸ ਭਾਲਦੀ ਫਿਰਦੀ ਹੈ। ਇਸ ਲਈ ਇਸ ਦਾ ਚਲਾਨ ਕੱਟ ਦੇ ਛੱਡਣ ਦੀ ਬਜਾਏ ਇਸਨੂੰ ਗਿਰਫਤਾਰ ਕਰਕੇ ਸਬੰਧਿਤ ਥਾਣਿਆਂ ਦੀ ਪੁਲਿਸ ਨੂੰ ਸੌਪ ਦਿੱਤਾ ਜਾਵੇ। ਦੋਵਾਂ ਦਰਮਿਆਨ ਫੋਨ ਦੇ ਹੋਈ ਗੱਲਬਾਤ ਦੀ ਆਡੀਉ ਵੀ ਬਰਨਾਲਾ ਟੂਡੇ ਕੋਲ ਮੌਜੂਦ ਹੈ। ਐਸਐਚਉ ਆਡੀਉ ਚ, ਸਾਫ ਕਹਿ ਰਿਹਾ ਹੈ ਕਿ ਉਸਨੂੰ ਕੇਸ ਸਬੰਧੀ ਦਸਤਾਵੇਜ ਭੇਜ ਦਿਉਂ। ਮੈਂ ਬਿਨਾਂ ਆਲਾ ਅਧਿਕਾਰੀਆਂ ਦੇ ਹੁਕਮ ਅਤੇ ਕੇਸਾਂ ਸਬੰਧੀ ਕਨਫਰਮੇਸ਼ਨ ਹੋਣ ਤੋਂ ਸਿੱਧੂ ਨੂੰ ਨਹੀ ਭੇਜਾਂਗਾ। ਬਾਅਦ ਵਿੱਚ ਐਸਐਚਉ ਨੂੰ ਕਿਸ ਅਧਿਕਾਰੀ ਨੇ ਸਿੱਧੂ ਨੂੰ ਰਿਹਾ ਕਰ ਦੇਣ ਦਾ ਹੁਕਮ ਦਿੱਤਾ, ਇਹ ਘਟਨਾਕ੍ਰਮ ਵੀ ਵੱਖਰੀ ਜਾਂਚ ਦੀ ਮੰਗ ਕਰਦਾ ਹੈ। ਐਡਵੇਕੇਟ ਰਵੀ ਜੋਸ਼ੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਗਰੂਰ ਜਾਂ ਬਰਨਾਲਾ ਪੁਲਿਸ ਹੀ ਨਹੀਂ, ਸਗੋਂ ਪੂਰੀ ਪੰਜਾਬ ਪੁਲਿਸ ਹੀ ਸਿੱਧੂ ਤੇ ਮਿਹਰਬਾਨ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਨਾਲ ਉਸਨੂੰ ਅਸਾਲਟ ਚਲਾਉਣ ਦੀ ਟ੍ਰੇਨਿੰਗ ਦੇ ਰਹੇ ਪੁਲਿਸ ਕਰਮਚਾਰੀਆਂ ਦੀਆਂ ਐਂਟੀਸਪੇਟਰੀ ਜਮਾਨਤ ਲਈ ਦਾਇਰ ਕੀਤੀਆਂ ਅਰਜੀਆਂ ਬਰਨਾਲਾ ਅਦਾਲਤ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਜਦੋਂ ਕਿ ਖੁਦ ਸਿੱਧੂ ਨੇ ਦੋਵਾਂ ਕੇਸਾਂ ਚ, ਅਗਾਊਂ ਜਮਾਨਤ ਦੀਆਂ ਅਰਜੀਆਂ ਵੀ ਅਦਾਲਤ ਚ, ਨਹੀਂ ਲਗਾਈਆਂ। ਉਨ੍ਹਾਂ ਕਿਹਾ ਕਿ ਦੋਸ਼ੀ ਸਿੱਧੂ ਨੂੰ ਕਾਬੂ ਆ ਜਾਣ ਤੋਂ ਬਾਅਦ ਚਲਾਨ ਕੱਟ ਕੇ ਹੀ ਭੇਜ਼ ਦੇਣ ਦੇ ਘਟਨਾਕ੍ਰਮ ਸਬੰਧੀ ਵੀ ਉਹ ਹਾਈਕੋਰਟ ਚ, ਵੱਖਰੀ ਅਰਜੀ ਦੇਣਗੇ। ਵਰਨਣਯੋਗ ਹੈ ਕਿ ਸੰਗਰੂਰ ਜਿਲ੍ਹੇ ਦੀ ਲੱਡਾ ਕੋਠੀ ਰਾਈਫਲ ਰੇਂਜ ਅਤੇ ਬਰਨਾਲਾ ਜਿਲ੍ਹੇ ਦੇ ਪਿੰਡ ਬਡਬਰ ਦੇ ਟਿੱਬਿਆ ਤੇ ਏ.ਕੇ. 47 ਅਸਾਲਟ ਨਾਲ ਫਾਇਰਿੰਗ ਕਰਨ ਦੀਆਂ ਘਟਨਾਵਾਂ ਸਬੰਧੀ ਪੁਲਿਸ ਨੇ ਥਾਣਾ ਸਦਰ ਧੂਰੀ ਅਤੇ ਥਾਣਾ ਧਨੌਲਾ ਵਿਖੇ ਕੇਸ ਦਰਜ਼ ਹਨ। ਇੱਨਾਂ ਦੋਵਾਂ ਕੇਸਾਂ ਚ, ਗਿਰਫਤਾਰੀ ਤੋਂ ਬਚਦਾ ਹੋਇਆ ਸਿੱਧੂ ਮੂਸੇਵਾਲਾ ਆਪਣੇ ਘਰ ਤੋਂ ਕੇਸ ਦਰਜ਼ ਹੋਣ ਤੋਂ ਬਾਅਦ ਹੁਣ ਤੱਕ ਟਲਿਆ ਹੋਇਆ ਹੈ।
-ਮੌਕੇ ਦੀ ਵਾਇਰਲ ਹੋਈ ਵੀਡੀਉ ਚ, ਇੱਕ ਬੰਦਾ ਸਿੱਧੂ ਮੂਸੇਵਾਲਾ ਦੇ ਮਕਬੂਲ ਗੀਤ, 5911 ਤੇ ਵਿਅੰਗ ਕਸਦਾ ਕਹਿ ਰਿਹਾ, ਆਹ ਦੇਖੋ, ਅੱਜ 5911 ਗੜ ਗਿਆ, ਮਿੰਨਤਾ ਕਰਦੈ ਫਿਰਦੈ, ਨਾਭਾ ਪੁਲਿਸ ਦੀਆਂ।
-ਜਾਣਕਾਰੀ ਲੈ ਕੇ ਹੋਵੇਗੀ ਉਚਿਤ ਕਾਰਵਾਈ- ਐਸਐਸਪੀ ਸਿੱਧੂ
ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪੁੱਛਣ ਤੇ ਕਿਹਾ ਕਿ ਛੁੱਟੀ ਤੇ ਹੋਣ ਕਾਰਣ ਬੇਸ਼ੱਕ ਉਨਾਂ ਦੇ ਧਿਆਨ ਚ, ਅਜਿਹਾ ਮਾਮਲਾ ਨਹੀਂ ਆਇਆ। ਹੁਣ ਉਹ ਇਸ ਘਟਨਾਕ੍ਰਮ ਦੀ ਜਾਂਚ ਉਪਰੰਤ ਲਾਪਰਵਾਹੀ ਕਰਨ ਲਈ ਜਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਐਕਸ਼ਨ ਜਰੂਰ ਲੈਣਗੇ।