ਨਸ਼ਿਆਂ ਦੇ ਖਾਤਮੇ ਲਈ ਸਮਾਜ ਦਾ ਸਹਿਯੋਗ ਬਹੁਤ ਜਰੂਰੀ : ਸ਼ਿਵ ਸਿੰਗਲਾ

Advertisement
Spread information

ਗਗਨ ਹਰਗੁਣ,ਬਰਨਾਲ਼ਾ, 19 ਸਤੰਬਰ 2023


        ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਨੂੰ ਤੋੜਨ ਦੇ ਲਈ ਲਾਇਨਜ਼ ਕਲੱਬ ਬਰਨਾਲ਼ਾ (ਸੁਪਰੀਮ) ਵੱਲੋੰ ਪੁਲਸ ਦੇ ਸਹਿਯੋਗ ਨਾਲ ਐੱਸ.ਐੱਸ.ਡੀ ਕਾਲਜ ਬਰਨਾਲ਼ਾ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਲਜ ਦੇ ਸੈਂਕੜੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡੀ ਐਸ ਪੀ (C.A.W) ਸ੍ਰ: ਕੁਲਵੰਤ ਸਿੰਘ ਸਦਿਓੜਾ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਪੁਲਸ ਲਈ ਨਸ਼ੇ ਦੇ ਖਿਲਾਫ ਲੜਾਈ ਲੜਨੀ ਬਹੁਤ ਔਖੀ ਹੈ। ਇਸ ਲਈ ਨੌਜਵਾਨ ਵਰਗ ਨੂੰ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਕਈ ਟੋਲ ਫਰੀ ਨੰਬਰ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਵੀ ਤੁਹਾਨੂੰ ਆਪਣੇ ਆਲੇ ਦੁਆਲੇ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਲੱਗੇ ਕਿਸੇ ਵਿਅਕਤੀ ਬਾਰੇ ਪਤਾ ਲੱਗੇ ਤਾਂ ਤੁਸੀਂ ਇਹਨਾਂ ਟੋਲ ਫਰੀ ਨੰਬਰਾਂ ‘ਤੇ ਉਸ ਦੀ ਪੁਲਸ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਸਕਦੇ ਹੋ।                                         

Advertisement

      ਇਹ ਜਾਣਕਾਰੀ ਪੂਰੀ ਤਰਾਂ ਗੁਪਤ ਰੱਖੀ ਜਾਵੇਗੀ ਅਤੇ ਤੁਹਾਡਾ ਨਾਮ ਕਿਸੇ ਨੂੰ ਵੀ ਨਹੀਂ ਦੱਸਿਆ ਜਾਵੇਗਾ। ਉਹਨਾਂ ਇਸ ਮੌਕੇ ਲੜਕੀ ਲਈ ਜਾਰੀ ਕੀਤੀ ਵਿਸ਼ੇਸ਼ ਐਪ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਉਹ ਔਖੇ ਸਮੇਂ ਕਿਵੇਂ ਇਸ ਦੀ ਵਰਤੋਂ ਕਰ ਸਕਦੀਆਂ ਹਨ। ਡੀ.ਐੱਸ.ਪੀ ਬਰਨਾਲਾ ਗੁਰਬਚਨ ਸਿੰਘ ਨੇ ਇਸ ਮੌਕੇ ਦੱਸਿਆ ਕਿ ਹੁਣ ਨਸ਼ੇ ਦੇ ਸਮਗਲਰ ਬਖਸ਼ੇ ਨਹੀਂ ਜਾਣਗੇ। ਉਹਨਾਂ ਦੱਸਿਆ ਕਿ ਹੁਣ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਜਿਥੇ ਕਾਨੂੰਨ ਮੁਤਾਬਿਕ ਅਪਰਾਧਿਕ ਧਰਾਵਾਂ ਤਹਿਤ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ, ਉਥੇ ਹੁਣ ਇਹਨਾਂ ਨਸ਼ੇ ਦੇ ਸੌਦਾਗਰਾਂ ਦੀਆਂ ਜਾਇਦਾਦਾਂ ਵੀ ਇਹਨਾਂ ਦੇ ਕੇਸਾਂ ਨਾਲ ਅਟੈਚ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਬਰਨਾਲ਼ਾ ਵਿੱਚ ਨਸ਼ੇ ਦੀ ਸੌਦਾਗਰਾਂ ਦੀ 2 ਕਰੋੜ ਦੀ ਜਾਇਦਾਦ ਜਬਤ ਕੀਤੀ ਜਾ ਚੁੱਕੀ ਹੈ।     

       ਉਹਨਾਂ ਬਰਨਾਲ਼ਾ ਪੁਲਸ ਵੱਲੋਂ ਜਾਰੀ ਮੋਬਾਇਲ ਨੰਬਰ 7508080280 ‘ਤੇ ਨਸ਼ੇ ਦੇ ਵਪਾਰੀਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਬਰਨਾਲ਼ਾ (ਸੁਪਰੀਮ) ਦੇ ਪੀ.ਆਰ.ਓ ਅਤੇ ਐੱਸ.ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਮਾੜੀ ਸੰਗਤ ਹੀ ਨਸ਼ੇ ਦੀ ਦਲਦਲ ਵਿੱਚ ਧੱਕ ਰਹੀ ਹੈ, ਇਸ ਲਈ ਕੋਸ਼ਿਸ਼ ਕਰੋ ਕਿ ਨਸ਼ੇ ਕਰਨ ਵਾਲਿਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ।         

     ਉਹਨਾਂ ਕਿਹਾ ਕਿ ਇਹ ਸੱਚ ਹੈ ਕਿ ਕੋਈ ਦੂਸਰਾ ਵਿਅਕਤੀ ਸਾਨੂੰ ਕੋਈ ਵੀ ਚੀਜ ਜਬਰਦਸਤੀ ਨਹੀਂ ਖਵਾ ਸਕਦਾ, ਇਸ ਲਈ ਆਪਣੇ ਆਪ ਨੂੰ ਮਜਬੂਤ ਰੱਖਣ ਅਤੇ ਗਲਤ ਨੂੰ ਗਲਤ ਕਹਿਣ ਦੀ ਜਰੂਰਤ ਹੈ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਲਗਦੈ ਹੈ ਕਿ ਤੁਹਾਡਾ ਕੋਈ ਸਾਥੀ ਜਾਂ ਦੋਸਤ ਨਸ਼ੇ ਦੀ ਦਲਦਲ ਵੱਲ ਵੱਧ ਰਿਹਾ ਤਾਂ ਉਸਦੀ ਜਾਣਕਾਰੀ ਉਸਦੇ ਮਾਪਿਆਂ ਜਾਂ ਉਸ ਦੇ ਅਧਿਆਪਕਾਂ ਨੂੰ ਜਰੂਰ ਦਿਓ। ਉਹਨਾਂ ਕਿਹਾ ਕਿ ਨਸ਼ੇ ਇਕੱਲੇ ਪੁਲਸ ਪ੍ਰਸ਼ਾਸਨ ਦੀ ਸਖਤੀ ਨਾਲ ਖਤਮ ਨਹੀਂ ਹੋਣੇ, ਇਸ ਲਈ ਸਮਾਜ ਨੂੰ ਵੀ ਆਪਣੀ ਜਿੰਮੇਵਾਰ ਨਿਭਾਉਣੀ ਪਵੇਗੀ।

     ਇਸ ਮੌਕੇ ਜਾਗਰੂਕਤਾ ਕੈਂਪ ਵਿੱਚ ਹਾਜਰ ਸਾਰੇ ਵਿਦਿਆਰਥੀਆਂ ਨੇ ਕਦੇ ਵੀ ਨਸ਼ੇ ਨਾ ਕਰਨ ਬਾਰੇ ਸਮੂਹਿਕ ਕਸਮ ਖਾਧੀ। ਇਸ ਮੌਕੇ ਸਟੇਜ ਸੰਚਾਲਨ ਦਾ ਫਰਜ ਪ੍ਰੋਫੈਸਰ ਹਰਪ੍ਰੀਤਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਲਾਇਨਜ਼ ਕਲੱਬ ਬਰਨਾਲ਼ਾ ਸੁਪਰੀਮ ਦੇ ਪ੍ਰਧਾਨ ਰਵਿੰਦਰ ਬਾਂਸਲ, ਜੋਨ ਚੇਅਰਮੈਨ ਸੁਦਰਸ਼ਨ ਸਿੰਘ ਸਦਿਓੜਾ, ਪੀਆਰਓ ਸ਼ਿਵ ਸਿੰਗਲਾ, ਪ੍ਰੋਜੈਕਟ ਚੇਅਰਮੈਨ ਜਤਿੰਦਰ ਗੋਇਲ, ਪਵਨ ਬਾਂਸਲ ਅਤੇ ਹੀਰਾ ਲਾਲ ਆਦਿ ਵੀ ਹਾਜਰ ਸਨ। ਕੈਂਪ ਦੇ ਅੰਤ ਵਿੱਚ ਐੱਸ.ਐੱਸ ਡੀ ਕਾਲਜ ਦੇ ਪ੍ਰਿੰਸੀਪਲ ਭਾਰਤ ਭੂਸ਼ਣ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Advertisement
Advertisement
Advertisement
Advertisement
Advertisement
error: Content is protected !!