ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 18 ਸਤੰਬਰ 2023
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਅਤੇ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਦੀ ਅਗਵਾਈ ਹੇਠ ਫਾਜ਼ਿਲਕਾ ਜ਼ਿਲ੍ਹੇ ਵਿਚ ਸਿਹਤ ਵਿਭਾਗ ਵਲੋ ਆਯੁਸ਼ਮਾਨ ਭਾਵ ਪ੍ਰੋਗਰਾਮ ਤਹਿਤ ਗਤੀਵਿਧੀਆ ਸ਼ੁਰੂ ਹੋ ਗਈਆਂ ਹਨ । ਜਿਲਾ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਨੇ ਦੱਸਿਆ ਕਿ ਆਯੁਸ਼ਮਾਨ ਭਵ ਕੰਪੇਨ ਜੋ ਕਿ 02 ਅਕਤੂਬਰ 2023 ਤੱਕ ਚਲਾਈ ਜਾਣੀ ਹੈ ਜਿਸ ਵਿਚ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਹੋਰ ਸੁਖਾਵੇਂ ਮਾਹੌਲ ਵਿਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ—ਵੱਖ ਗਤੀਵਿਧੀਆਂ ਉਲੀਕੀਆਂ ਜਾਣਗੀਆਂ ਜਿਸ ਦੀ ਸ਼ੁਰੂਆਤ ਹੋ ਗਈ ਹੈ। ਪਿੰਡਾਂ ਵਿਚ ਹੈਲਥ ਮੇਲੇ ਅਤੇ ਆਯੁਸ਼ਮਾਨ ਹੈਲਥ ਕਾਰਡ ਬਣਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 02 ਅਕਤੂਬਰ 2023 ਤੱਕ ਗਤੀਵਿਧੀਆਂ ਦੀ ਲੜੀ ਤਹਿਤ ਆਯੂਸ਼ਮਾਨ ਆਪਕੇ ਦੁਆਰ ਤਹਿਤ ਯੋਗ ਲਾਭਪਾਤਰੀਆਂ ਦੇ ਆਯੂਸ਼ਮਾਨ ਕਾਰਡ ਬਣਾਏ ਜਾ ਰਹੇ ਹੈ ਜ਼ੋ ਕਿ ਆਸ਼ਾ ਵਰਕਰਾਂ ਵੱਲੋਂ ਘਰ—ਘਰ ਜਾ ਕੇ ਲਾਭਪਾਤਰੀਆਂ ਨੂੰ ਦਿੱਤੇ ਜਾਣਗੇ। ਇਹਨਾ ਕਾਰਡ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿਹਨਾਂ ਵਿਚ ਲੋਕਾਂ ਨੂੰ ਮੁਫ਼ਤ ਸਹੂਲਤ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਹੈਲਥ ਵੈਲਨੈਸ ਸੈਂਟਰ ਤੇ ਸੀ.ਐਚ.ਸੀ. ਸੈਂਟਰਾਂ ਵਿਖੇ ਹਫਤਾਵਾਰ ਸਿਹਤ ਮੇਲਾ ਲਗਾਇਆ ਜਾਵੇਗਾ ਜਿਸ ਵਿਚ ਲੋਕਾਂ ਦੇ ਬੀ.ਪੀ. ਸ਼ੁਗਰ, ਟੀ.ਬੀ., ਹਾਈਪਰਟੈਂਸ਼ਨ ਆਦਿ ਬਿਮਾਰੀਆ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਕਵਿਤਾ ਨੇ ਦੱਸਿਆ ਕਿ ਹਫਤਾਵਾਰੀ ਮੇਲਿਆਂ ਦੀ ਲੜੀ ਤਹਿਤ 18 ਸਤੰਬਰ 2023 ਨੂੰ, ਸੀ.ਐਚ.ਸੀ. ਖੂਈ ਖੇੜਾ ਦੇ ਹੈਲਥ ਵੈਲਨੈਸ ਸੈਂਟਰ ਗੁਮਜਾਲ, ਸੀ.ਐਚ.ਸੀ. ਡਬਵਾਲਾ ਕਲਾਂ ਦੇ ਨਾਲ-ਨਾਲ ਹੈਲਥ ਵੈਲਨੈਸ ਸੈਂਟਰ ਮੁਲਿਆਂ ਵਾਲੀ, ਪੀ.ਐਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਘੁਬਾਇਆ ਵਿਖੇ ਲਗਾਇਆ ਗਿਆ । ਇਸ ਤੋਂ ਇਲਾਵਾ 20 ਸਤੰਬਰ 2023 ਨੂੰ ਸੀ.ਐਚ.ਸੀ. ਸੀਤੋ ਗੁਨੌ ਅਧੀਨ ਪੈਂਦੇ ਅਮਰਪੁਰਾ ਵਿਖੇ ਹਫਤਾਵਾਰੀ ਸਿਹਤ ਮੇਲਾ ਲਗਾਇਆ ਜਾ ਰਿਹਾ ਹੈ ਜਿਸ ਵਿਚ ਲੋਕਾਂ ਦੇ ਬੀ.ਪੀ. ਸ਼ੁਗਰ, ਟੀ.ਬੀ., ਹਾਈਪਰਟੈਂਸ਼ਨ ਆਦਿ ਬਿਮਾਰੀਆ ਦੀ ਸਕਰੀਨਿੰਗ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹੈ। ਉਹਨਾਂ ਦਸਿਆ ਕਿ ਜਿੰਨਾ ਪਿੰਡਾਂ ਵਿਚ ਕੈਂਪ ਲਗਾਏ ਜਾ ਰਹੇ ਹੈ ਉਸ ਵਿੱਚ ਆਸ਼ਾ ਵਰਕਰਾਂ ਰਾਹੀ ਪਿੰਡ ਵਿਚ ਮੁਨਿਆਦੀ ਕਾਰਵਾਈ ਜਾ ਰਹਿ ਹੈ ਤਾਕਿ ਜਿਆਦਾ ਤੋਂ ਜਿਆਦਾ ਲੋਕਾਂ ਤਕ ਕੈਂਪ ਦਾ ਫਾਇਦਾ ਮਿਲ ਸਕੇ । ਉਹਨਾਂ ਕਿਹਾ ਕਿ 30 ਸਾਲ ਤੋਂ ਉਪਰ ਹੈ ਆਦਮੀ ਅਤੇ ਔਰਤ ਨੂੰ ਆਪਣੀ ਸਿਹਤ ਦੀ ਜਾਂਚ ਜਰੂਰ ਕਾਰਵਾਈ ਚਾਹੀਦੀ ਹੈ। ।