Barnala ਤੋਂ ਅਗਵਾ ਬੱਚੇ ਦੇ ਕਿਡਨੈਪਰ ਚੜ੍ਹੇ ਪੁਲਿਸ ਦੇ ਹੱਥੇ ..! ਪੁਲਿਸ ਜਲਦ ਕਰ ਸਕਦੀ ਹੈ ਖੁਲਾਸਾ

Advertisement
Spread information

2 ਵਰ੍ਹਿਆਂ ਦੇ ਬੱਚੇ ਨੂੰ ਅਗਵਾ ਕਰਨ ਵਾਲਿਆਂ ਸਮੇਤ ਘਟਨਾ ਦਾ ਮਾਸਟਰ ਮਾਇੰਡ ਵੀ ਕਾਬੂ ?

ਹਰਿੰਦਰ ਨਿੱਕਾ, ਬਰਨਾਲਾ 7 ਅਪ੍ਰੈਲ 2025

   ਸ਼ਹਿਰ ਦੀ ਅਨਾਜ ਮੰਡੀ ਵਿੱਚੋਂ ਸੜਕ ਤੇ ਖੇਡ ਰਹੇ ਸਿਰਫ ਦੋ ਵਰ੍ਹਿਆਂ ਦੇ ਬੱਚੇ ਅਰਿਹਾਂਤ ਨੂੰ ਚਾਰ ਅਪ੍ਰੈਲ ਨੂੰ ਅਗਵਾ ਕਰਨ ਵਾਲੇ ਦੋਵੇਂ ਮੋਟਰਸਾਈਕਲ ਸਵਾਰ ਅਤੇ ਵਾਰਦਾਤ ਦੇ ਕਥਿਤ ਮਾਸਟਰ ਮਾਇੰਡ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ , ਅਗਵਾ ਬੱਚੇ ਨੂੰ ਵੀ ਅਗਵਾਕਾਰਾਂ ਤੋਂ ਬਰਾਮਦ ਕਰਵਾ ਲਿਆ ਹੈ। ਦੋਸ਼ੀਆਂ ਵਿਚੋਂ ਇੱਕ ਅਗਵਾਕਾਰ ਬਰਨਾਲਾ ਸ਼ਹਿਰ ਦੇ ਇੱਕ ਕਾਫੀ ਨਾਮੀ ਟੇਲਰ ਮਾਸਟਰ ਦਾ ਭਤੀਜਾ ਹੈ। ਪਰੰਤੂ ਪੁਲਿਸ ਨੇ ਹਾਲੇ ਇਸ ਦੀ ਅਧਿਕਾਰਿਤ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ। ਪੁਲਿਸ ਅਧਿਕਾਰੀ ਜਲਦ ਹੀ ਦੋਸ਼ੀਆਂ ਨੂੰ ਫੜ੍ਹ ਲੈਣ ਅਤੇ ਬੱਚੇ ਨੂੰ ਸੁਰੱਖਿਅਤ ਛੁਡਾ ਲੈਣ ਸਬੰਧੀ ਪ੍ਰੈਸ ਕਾਨਫਰੰਸ ਕਰ ਸਕਦੇ ਹਨ। ਪੁਲਿਸ ਦੋਸ਼ੀਆਂ ਵੱਲੋਂ ਬੱਚੇ ਨੂੰ ਅਗਵਾ ਕਰਨ ਦੀ ਮੰਸ਼ਾ ਦਾ ਗੁੱਝਾ ਭੇਦ ਵੀ ਖੋਲ੍ਹੇਗੀ।     

   ਪ੍ਰਾਪਤ ਵੇਰਵਿਆਂ ਅਨੁਸਾਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਬੱਚੇ ਨੂੰ ਅਗਵਾ ਕਰਕੇ ਲ਼ੈ ਜਾਂਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਅਗਵਾਕਾਰਾਂ ਦੀ ਪਹਿਚਾਣ ਕਰ ਲਈ ਸੀ। ਦਲਿਤ ਵਰਗ ਨਾਲ ਸਬੰਧਿਤ ਦੋ ਦੋਸ਼ੀ ਜੰਡਾਂ ਵਾਲਾ ਰੋਡ, ਘੁਮਿਆਰਾਂ ਵਾਲੀ ਗਲੀ ਦੇ ਰਹਿਣ ਵਾਲੇ ਹਨ, ਜਿੰਨ੍ਹਾਂ ਵਿੱਚੋਂ ਇੱਕ ਦਾ ਨਾਂ ਦਮਨਪ੍ਰੀਤ @ ਦਮਨ ਹੈ। ਜਦਕਿ ਘਟਨਾ ਦਾ ਮਾਸਟਰ ਮਾਇੰਡ ਸਮਝਿਆ ਜਾ ਰਿਹਾ ਨੌਜਵਾਨ ਮਾਨਵ, ਮਹਾਜਨ ਪਰਿਵਾਰ ਨਾਲ ਸਬੰਧਿਤ ਹੈ। ਪਤਾ ਲੱਗਿਆ ਹੈ ਕਿ ਪੁਲਿਸ ਨੇ ਦੋਸ਼ੀਆਂ ਦੀ ਪਛਾਣ ਹੋਣ ਉਪਰੰਤ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਦਬਾਅ ਬਣਾਇਆ। ਜਿਸ ਦੀ ਬਦੌਲਤ ਪੁਲਿਸ ਬੱਚੇ ਨੂੰ ਸੁਰੱਖਿਅਤ ਛੁਡਾ ਲੈਣ ਵਿੱਚ ਸਫਲ ਹੋ ਗਈ। ਵਰਨਣਯੋਗ ਹੈ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ 4 ਅਪ੍ਰੈਲ ਦੀ ਬਾਅਦ ਦੁਪਹਿਰ ਕਰੀਬ ਢਾਈ ਕੁ ਵਜੇ ਦਾਣਾ ਮੰਡੀ ਦੀਆਂ ਝੁੱਗੀਆਂ ਵਿੱਚ ਰਹਿੰਦੇ ਇਕ ਗਰੀਬ ਪਰਿਵਾਰ ਦੇ ਘਰ ਤੋਂ ਬਾਹਰ ਸੜਕ ਪਰ ਖੇਡ ਰਹੇ ਬੱਚੇ ਅਰਿਹਾਂਤ (2) ਨੂੰ ਅਗਵਾ ਕਰਕੇ ਲੈ ਗਏ ਸਨ। ਘਟਨਾ ਤੋਂ ਬਾਅਦ ਸਾਹਮਣੇ ਆਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਪੁਲਿਸ ਨੇ ਕਾਫੀ ਮੁਸ਼ਤੈਦੀ ਨਾਲ ਹਾਸਿਲ ਕਰਕੇ, ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਈ, ਜਿਸ ਕਾਰਣ, ਦੋਸ਼ੀਆਂ ਦੀ ਪਛਾਣ ਕਰਨ ਵਿੱਚ ਪੁਲਿਸ ਨੂੰ ਕਾਫੀ ਸ਼ੌਖ ਹੋਈ, ਦੋਸ਼ੀਆਂ ਦੀ ਸ਼ਨਾਖ਼ਤ ਹੋ ਜਾਣ ਤੋਂ ਬਾਅਦ ਪੁਲਿਸ ਦੀ ਵੱਡੀ ਚੁਣੌਤੀ ਬੱਚੇ ਨੂੰ ਸੁਰੱਖਿਅਤ ਛੁਡਾ ਕੇ, ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਾ ਬਣ ਗਈ ਸੀ। ਆਖਿਰ ਪੁਲਿਸ ਨੇ ਆਪਣੇ ਦੋਵੇਂ ਟਾਸਕ , ਵਗੈਰ ਕਿਸੇ ਨੁਕਸਾਨ ਤੇ ਪੂਰੇ ਕਰ ਲਏ।

Advertisement
Advertisement
Advertisement
Advertisement
error: Content is protected !!