ਹੁਣ ਐਸ.ਆਈ. ਇਕਬਾਲ ਸਿੰਘ ਨੇ ਸੰਭਾਲਿਆ ਐਸਐਚਉ ਦਾ ਅਹੁਦਾ
2 ਦਿਨ ਦੇ ਮਹਿਮਾਨ ਹੀ ਰਹੇ ਐਸਐਚਉ ਸਬ ਇੰਸਪੈਕਟਰ ਪਵਨ
ਮਨੀ ਗਰਗ ਬਰਨਾਲਾ 5 ਜੂਨ 2020
ਪਿਛਲੇ 3 ਦਿਨਾਂ ਦੇ ਅੰਦਰ ਅੰਦਰ ਹੀ ਥਾਣਾ ਸਿਟੀ – 2 ਬਰਨਾਲਾ ਦੇ 2 ਐਸਐਚਉ ਬਦਲ ਦਿੱਤੇ ਗਏ ਹਨ । ਹੁਣ ਬੇਹੱਦ ਸ਼ਰੀਫ ,ਕੰਮ ਦੇ ਕਰਿੰਦੇ ਅਤੇ ਹਮੇਸ਼ਾ ਹੀ ਚੰਗੇ ਅਫਸਰਾਂ ਦੀ ਪੈੜ ਚ, ਪੈੜ ਰੱਖਣ ਲਈ ਪ੍ਰਸਿੱਧ ਸਬ ਇੰਸਪੈਕਟਰ ਇਕਬਾਲ ਸਿੰਘ ਨੂੰ ਐਸਐਚਉ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ। ਸਬ ਇੰਸਪੈਕਟਰ ਇਕਬਾਲ ਸਿੰਘ ਨੇ ਵੀਰਵਾਰ ਦੀ ਦੇਰ ਸ਼ਾਮ ਨੂੰ ਹੀ ਆਪਣਾ ਅਹੁਦਾ ਸੰਭਾਲ ਲਿਆ ਹੈ। ਸਬ ਇਸੰਪਕੈਟਰ ਇਕਬਾਲ ਸਿੰਘ ਜਿਲ੍ਹੇ ਦੀਆਂ ਵੱਖ ਵੱਖ ਪੁਲਿਸ ਚੌਂਕੀਆਂ ਤੋਂ ਇਲਾਵਾ ਥਾਣਾ ਸ਼ਹਿਣਾ ਦੇ ਐਸਐਚਉ ਅਤੇ ਤਤਕਾਲੀਨ ਐਸਐਸਪੀ ਅਮਿਤ ਪ੍ਰਸ਼ਾਦ ਦੇ ਰੀਡਰ ਦੇ ਤੌਰ ਤੇ ਵੀ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਅਹੁਦਾ ਸੰਭਾਲਣ ਤੋਂ ਬਾਅਦ ਐਸਐਚਉ ਇਕਬਾਲ ਸਿੰਘ ਨੇ ਕਿਹਾ ਕਿ ਉਹ ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਦਾ ਤਹਿ ਦਿਲ ਤੋਂ ਸ਼ੁਕਰੀਆਂ ਅਦਾ ਕਰਦੇ ਹਨ, ਜਿਨ੍ਹਾਂ ਨੇ ਮੈਨੂੰ ਬਰਨਾਲਾ ਸ਼ਹਿਰ ਦੇ ਇਸ ਅਹਿਮ ਥਾਣੇ ਦੀ ਜਿੰਮੇਵਾਰੀ ਸੰਭਾਲੀ ਹੈ। ਉਨ੍ਹਾਂ ਕਿਹਾ ਉਹ ਐਸਐਸਪੀ ਸ੍ਰੀ ਗੋਇਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਨੂੰ ਅਤੇ ਅਪਰਾਧੀਆਂ ਨੂੰ ਨਕੇਲ ਪਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਨਾਲ ਲੋਕਾਂ ਨੂੰ ਇਨਸਾਫ ਦੇਣ ਦਾ ਯਤਨ ਕਰਨਗੇ ਅਤੇ ਐਸਐਸਪੀ ਸਾਹਿਬ ਦੀਆਂ ਉਮੀਦਾਂ ਤੇ ਖਰਾ ਉਤਰਨ ਚ, ਕੋਈ ਕਸਰ ਬਾਕੀ ਨਹੀਂ ਛੱਡਣਗੇ। ਵਰਣਨਯੋਗ ਹੈ ਕਿ 2 ਜੂਨ ਤੋਂ ਲੈ ਕੇ 4 ਜੂਨ ਦੀ ਸ਼ਾਮ ਤੱਕ ਹੀ ਜਿਲ੍ਹਾ ਪੁਲਿਸ ਮੁਖੀ ਨੇ ਵੱਖ ਵੱਖ ਕਾਰਣਾਂ ਕਰਕੇ ਐਸਐਚਉ ਹਰਸਿਮਰਨਜੀਤ ਸਿੰਘ ਅਤੇ ਇੰਸਪੈਕਟਰ ਪਵਨ ਨੂੰ ਬਦਲ ਦਿੱਤਾ ਹੈ।