ਰਘਬੀਰ ਹੈਪੀ, ਮਹਿਲ ਕਲਾਂ, 7 ਸਤੰਬਰ 2023
ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2023’ ਤਹਿਤ ਅੱਜ ਮਹਿਲ ਕਲਾਂ ਦੇ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋ ਗਏ ਹਨ। ਇਹ ਤਹਿਤ ਅੱਜ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਅਥਲੈਟਿਕਸ, ਰੱਸਾਕਸ਼ੀ ਤੇ ਖੋ-ਖੋ ਅਤੇ ਸ਼ਹੀਦ ਬੀਬੀ ਕਿਰਨਜੀਤ ਕੌਰ ਸ ਸ ਸ ਮਹਿਲ ਕਲਾਂ ਵਿਖੇ ਫੁੱਟਬਾਲ, ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ਵਿਖੇ ਵਾਲੀਬਾਲ, ਪੱਕਾ ਬਾਗ ਸਟੇਡੀਅਮ ਧਨੋਲਾ ਵਿਖੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ।
ਐਥਲੈਟਿਕਸ ਵਿੱਚ ਲਗਭਗ 400 ਖਿਡਾਰੀਆਂ ਨੇ ਭਾਗ ਲਿਆ। ਲੰਬੀ ਛਾਲ ਵਿੱਚ ਅੰਡਰ 21 ਲੜਕੀਆਂ ਵਿੱਚ ਹੁਸਨਪ੍ਰੀਤ ਕੌਰ ਪਹਿਲੇ ਸਥਾਨ ‘ਤੇ, ਗੁਰਲੀਨ ਕੌਰ ਦੂਜੇ ਅਤੇ ਅਰਸ਼ਦੀਪ ਕੌਰ ਤੀਜੇ ਸਥਾਨ ‘ਤੇ ਰਹੇ। ਇਸੇ ਗਰੁੱਪ ਵਿੱਚ 800 ਮੀਟਰ ਰੇਸ ਵਿੱਚ ਗਗਨਪ੍ਰੀਤ ਕੌਰ ਪਹਿਲੇ ਸਥਾਨ ‘ਤੇ , ਤਰਨਪ੍ਰੀਤ ਕੌਰ ਦੂਜੇ ‘ਤੇ ਅਤੇ ਵੀਰਪਾਲ ਕੌਰ ਤੀਜੇ ਸਥਾਨ ‘ਤੇ ਰਹੀ।
1500 ਮੀ: ਰੇਸ ਵਿੱਚ ਅੰਡਰ 21 ਲੜਕੇ ਵਿੱਚ ਹਰਪ੍ਰੀਤ ਸਿੰਘ, ਮਨਪੀਰ ਸਿੰਘ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹੇ ਅਤੇ ਗੋਲਾ ਸੁੱਟਣ ਵਿੱਚ ਅੰਡਰ 21 ਵਿੱਚ ਸੁਖਮਨਜੋਤ ਸਿੰਘ, ਕਰਨਵੀਰ ਸਿੰਘ ਅਤੇ ਮਹਿਕਦੀਪ ਸਿੰਘ ਨੇ ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਗਰੁੱਪ ਵਿੱਚ 400 ਮੀਟਰ ਰੇਸ ਵਿੱਚ ਲਵਪ੍ਰੀਤ ਸਿੰਘ, ਜਸਕੀਰਤ ਸਿੰਘ, ਸ਼ੁਭਮ ਬਾਵਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਫੁੱਟਬਾਲ ਵਿੱਚ ਕੁੱਲ 200 ਖਿਡਾਰੀਆਂ ਨੇ ਭਾਗ ਲਿਆ। ਫੁੱਟਬਾਲ ਦੇ ਮਕਾਬਲੇ ਵਿੱਚ ਅੰਡਰ 14 ਲੜਕੇ ਵਿੱਚ ਪਹਿਲਾ ਸੈਮਫਾਈਨਲ ਸ ਪ ਸ ਧਨੇਰ ਅਤੇ ਸਸਸਸ ਕਲਾਲ ਮਾਜਰਾ ਦਾ ਮੁਕਾਬਲਾ ਹੋਇਆ। ਅੰਡਰ 17 ਲੜਕੇ ਵਿੱਚ ਦੂਜੇ ਸੈਮਫਾਈਨਲ ਹੋਲੀ ਹਾਰਟ ਸਕੂਲ, ਮਹਿਲ ਕਲਾਂ ਅਤੇ ਬਰਾਡ ਵੇ, ਮਨਾਲ ਵਿੱਚ ਮੁਕਾਬਲਾ ਹੋਇਆ।
ਕਬੱਡੀ ਨੈਸ਼ਨਲ ਸਟਾਈਲ ਵਿੱਚ ਲਗਭਗ 12 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ ਅੰਡਰ 14 ਸਾਲ ਗਰੁੱਪ ਲੜਕੇ ਵਿੱਚ ਪਿੰਡ ਪੰਡੋਰੀ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ। ਕਬੱਡੀ ਸਰਕਲ ਸਟਾਈਲ ਵਿੱਚ ਲਗਭਗ 40 ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਅੰਡਰ 14 ਸਾਲ ਲੜਕੇ ਗਰੁੱਪ ਵਿੱਚ ਪਿੰਡ ਮਹਿਲ ਕਲਾਂ ਅਤੇ ਪਿੰਡ ਛਾਪਾ, ਪਿੰਡ ਸੰਘੇੜਾ ਦੀ ਟੀਮ ਵਿੱਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੀ।