SDM ਦਫਤਰ ‘ਚ ਪਹੁੰਚਿਆ ਸੰਘੇੜਾ ਕਾਲਜ਼ ਦਾ ਰਿਕਾਰਡ,,,!

Advertisement
Spread information

ਹਰਿੰਦਰ ਨਿੱਕਾ , ਬਰਨਾਲਾ 5 ਸਤੰਬਰ 2023

     ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀਆਂ ਗਰਾਂਟਾਂ ਵਿੱਚ ਕਥਿਤ ਘਪਲਿਆਂ ਸਬੰਧੀ ਮਿਲੀ ਸ਼ਕਾਇਤ ਦੇ ਅਧਾਰ ਤੇ ਐਸ.ਡੀ.ਐਮ. ਗੋਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਹੋਈ ਪੜਤਾਲ ਹੁਣ ਕਾਰਵਾਈ ਦੇ ਅਗਲੇ ਪੜਾਅ ਵੱਲ ਵੱਧ ਗਈ ਹੈ। ਬੇਸ਼ੱਕ ਅੱਜ ਦੀ ਮੁਕਰਰ ਤਾਰੀਖ ਪੇਸ਼ੀ ਤੇ ਕਾਲਜ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭੋਲਾ ਸਿੰਘ ਵਿਰਕ ਅਤੇ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਹਾਜ਼ਿਰ ਨਹੀਂ ਹੋਏ। ਪਰੰਤੂ ਲੰਘੀ ਕੱਲ੍ਹ ਹੀ ਕਾਲਜ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਨੇ, ਸ਼ਕਾਇਤ ਸਬੰਧੀ ਤਲਬ ਕੀਤਾ ਗਿਆ ਰਿਕਾਰਡ ਐਸ.ਡੀ.ਐਮ. ਕੋਲ ਪੇਸ਼ ਕਰ ਦਿੱਤਾ। ਉੱਧਰ ਕਾਲਜ ਬਚਾਓ ਸੰਘਰਸ਼ ਕਮੇਟੀ ਦੇ ਨਮਾਇੰਦੇ ਤੈਅ ਸਮੇਂ ਉੱਤੇ ਹਾਜ਼ਿਰ ਰਹੇ। ਉਨ੍ਹਾਂ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਰਿਕਾਰਡ ਪੇਸ਼ ਕਰਨ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ, ਨਾਲ ਹੀ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਪੇਸ਼ੀ ਤੇ ਨਾ ਆਉਣ ਲਈ ਰੋਸ ਵੀ ਜਾਹਿਰ ਕੀਤਾ।                                               ਕਾਲਜ ਪ੍ਰਬੰਧਕ ਕੇਮਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਤੇ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਅਤੇ ਕਾਲਜ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਦੀ ਮਾਨਯੋਗ ਐਸ.ਡੀ.ਐਮ ਬਰਨਾਲਾ ਦੀ ਕੋਰਟ ਵਿਚ ਇਹ ਦੂਸਰੀ ਪੇਸ਼ੀ ਸੀ। ਐਸ.ਡੀ.ਐਮ. ਗੋਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਜ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੇਸ਼ੀ ਹੋਣ ਕਾਰਨ ਤਾਰੀਖ ਪੇਸ਼ੀ ਤੇ ਨਾ ਪਹੁੰਚ ਸਕਣ ਲਈ, ਲੰਘੀ ਕੱਲ੍ਹ ਹੀ ਦੁਰਖਾਸਤ ਪੇਸ਼ ਕੀਤੀ ਸੀ, ਪਰੰਤੂ ਉਨਾਂ ਮੰਗਿਆਂ ਗਿਆ ਰਿਕਾਰਡ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਕਾਇਤਕਰਤਾ ਧਿਰ ਨੇ ਵੀ, ਕੁੱਝ ਹੋਰ ਸਵਾਲ ਅਤੇ ਤੱਥ, ਲਿਖਤੀ ਰੂਪ ਵਿੱਚ ਪੇਸ਼ ਕੀਤੇ ਹਨ। ਜਿੰਨਾਂ ਬਾਰੇ ਕਾਲਜ ਪ੍ਰਬੰਧਕ ਕਮੇਟੀ ਤੋਂ ਪੁੱਛਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਕਾਲਜ ਪ੍ਰਬੰਧਕਾਂ ਵੱਲੋਂ ਪੇਸ਼ ਕੀਤੇ ਗਏ ਰਿਕਾਰਡ ਅਤੇ ਸ਼ਕਾਇਤ ਕਰਤਾ ਧਿਰ ਵੱਲੋਂ ਪੇਸ਼ ਤੱਥਾਂ ਦੀ ਡੁੰਘਾਈ ਨਾਲ ਘੋਖ ਪੜਤਾਲ ਕੀਤੀ ਜਾਵੇਗੀ। ਹਾਲੇ ਪੜਤਾਲ ਪੈਂਡਿੰਗ ਹੋਣ ਕਾਰਣ, ਜਿਆਦਾ ਕੁੱਝ ਕਹਿਣਾ ਠੀਕ ਨਹੀਂ। ਪੜਤਾਲ ਦੌਰਾਨ ਸਾਹਮਣੇ ਆਈ ਸਚਾਈ ਦੇ ਅਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

      ਕਾਲਜ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਕਾਲਜ ਪ੍ਰਬੰਧਕਾਂ ਦੀ ਟਾਲਮਟੋਲ ਤੋਂ ਸਾਫ ਹੁੰਦਾ ਹੈ ਕਿ ਪ੍ਰਧਾਨ ਸਿਰਫ ਇਸ ਮਸਲੇ ਨੂੰ ਲਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰੰਤੂ ਅਜਿਹਾ ਕਰਕੇ, ਸਮਾਂ ਤਾਂ ਲੰਘਾਇਆ ਜਾ ਸਕਦਾ ਹੈ, ਪਰੰਤੂ ਹਕੀਕਤ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਜਿਕਰਯੋਗ ਹੈ ਕਿ ਅੱਜ ਕਾਲਜ ਅੱਗੇ ਲੱਗਾ ਪੱਕਾ ਧਰਨਾ 19ਵੇਂ ਦਿਨ ਵੀ ਜ਼ਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਕਾਲਜ ਪ੍ਰਬੰਧਕਾਂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਫੈਸਲਾ ਲੈਂਦਿਆਂ ਆਉਂਦੇ ਦਿਨਾਂ ਵਿਚ ਵੱਡਾ ਐਕਸ਼ਨ ਕਰਨ ਦਾ ਇਸ਼ਾਰਾ ਵੀ ਕੀਤਾ ਹੈ। ਅੱਜ ਧਰਨੇ ਵਿਚ ਪ੍ਰੀਤਮ ਸਿੰਘ ਟੋਨੀ, ਮੁਖਤਿਆਰ ਸਿੰਘ ਤੱਲੂ ਪ੍ਰਧਾਨ ਗੁਰੂ ਘਰ ਸੰਘੇੜਾ, ਐਡਵੋਕੇਟ ਸਵਰਨ ਸਿੰਘ, ਸਵਰਨ ਸਿੰਘ ਭੰਗੂ, ਹਰਦੇਵ ਸਿੰਘ ਜੰਗੀਆਣਾ ਕਿਸਾਨ ਯੂਨੀਅਨ ਉਗਰਾਹਾਂ, ਗੁਰਪ੍ਰੀਤ ਸਿੰਘ ਸਰਪੰਚ ਆਦਿ ਨੇ ਇਕੱਠ ਨੂੰ ਸੰਬੋਧਨ ਕੀਤਾ।

Advertisement
Advertisement
Advertisement
Advertisement
error: Content is protected !!