ਰਿਚਾ ਨਾਗਪਾਲ, ਪਟਿਆਾਲਾ, 4 ਸਤੰਬਰ 2023
ਬੱਕਰੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਨੈਸ਼ਨਲ ਗੋਟ ਅਤੇ ਸ਼ੀਪ ਅਕੈਡਮੀ ਵੱਲੋਂ ਦੋ ਰੋਜਾ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਰਾਜਾਂ ਤੋਂ 60 ਦੇ ਕਰੀਬ ਬੱਕਰੀ ਪਾਲਕ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਡਾ. ਅਵਤਾਰ ਸਿੰਘ ਬੱਸੀ, ਡਾ. ਗੁਰਪ੍ਰੀਤ ਸਿੰਘ ਫੁਲੇਵਾਲ, ਬਰਜਿੰਦਰ ਸਿੰਘ ਕੰਗ ਅਤੇ ਰਾਜਬੀਰ ਸਿੰਘ ਨੰਬਰਦਾਰ ਨੇ ਕਿਸਾਨਾਂ ਨੂੰ ਬੱਕਰੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਅਤੇ ਬੱਕਰੀ ਪਾਲਕ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਪ੍ਰਤੀ ਜਾਗਰੂਕ ਕੀਤਾ। ਜਿਸ ਵਿੱਚ ਕਿਸਾਨਾਂ ਨੂੰ ਨਵਾਂ ਫਾਰਮ ਲਗਾਉਣ, ਪੁਰਾਣੇ ਫਾਰਮ ਵਿੱਚ ਸੁਧਾਰ ਅਤੇ ਬੱਕਰੀ ਦੀ ਨਸਲ ਸੁਧਾਰ ਦੇ ਸੁਝਾਅ ਸਾਂਝੇ ਕੀਤੇ ਗਏ। ਇਸ ਮੌਕੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਬੱਕਰੀ ਪਾਲਣ ਲੋਨ ਐਨ.ਐਲ.ਐਮ ਸਕੀਮ ਤੋਂ ਵੀ ਜਾਣੂੰ ਕਰਵਾਇਆ ਗਿਆ।