6 ਸਤੰਬਰ ਦਿਨ ਬੁੱਧਵਾਰ ਨੂੰ ਐਲ.ਆਈ.ਸੀ. ਏਜੰਟ ਦੇ ਸਪੈਸ਼ਲ ਬੈਚ ਲਈ ਰੋਜਗਾਰ ਮੇਲੇ ਦਾ ਆਯੋਜਨ

Advertisement
Spread information

ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 4 ਸਤੰਬਰ 2023


     ਨੌਜਵਾਨਾ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵੱਲੋਂ ਲਗਾਤਾਰ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਇਸੇ ਤਹਿਤ ਐਲ.ਆਈ.ਸੀ. ਏਜੰਟ ਦੇ ਸਪੈਸ਼ਲ ਬੈਚ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ ਜਿਸ ਤਹਿਤ ਚਾਹਵਾਨ ਉਮੀਦਵਾਰ 6 ਸਤੰਬਰ ਦਿਨ ਬੁੱਧਵਾਰ ਨੂੰ ਲਗਾਏ ਜਾ ਰਹੇ ਰੋਜਗਾਰ ਮੇਲੇ ਵਿਚ ਸ਼ਿਰਕਤ ਕਰ ਸਕਦੇ ਹਨ। ਇਹ ਜਾਣਕਾਰੀ ਪਲੈਸਮਟ ਅਫਸਰ ਸ੍ਰੀ ਰਾਜ ਸਿੰਘ  ਨੇ ਦਿੱਤੀ।

    ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਮੇਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਰੋਜਗਾਰ ਦਫਤਰ ਦੇ ਕਮਰਾ ਨੰਬਰ 502, ਚੌਥੀ ਮੰਜਲ, ਏ ਬਲਾਕ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਰੋਜਗਾਰ ਮੇਲਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ।

     ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਲ.ਆਈ.ਸੀ. ਅਧਿਕਾਰੀ ਸ. ਲਖਵਿੰਦਰ ਸਿੰਘ ਸੈਨੀ ਨੇ ਦੱਸਿਆ ਕਿ ਰੋਜਗਾਰ ਮੇਲੇ ਦੌਰਾਨ ਪੜ੍ਹੇ ਲਿਖੇ ਨੌਜਵਾਨਾਂ, ਸੇਵਾ ਮੁਕਤ ਅਧਿਆਪਕਾਂ, ਸੈਨਿਕਾਂ ਤੇ ਅਧਿਕਾਰੀਆਂ ਲਈ ਭਾਰਤੀ ਜੀਵਨ ਬੀਮਾ ਨਿਗਮ ਫਾਜ਼ਿਲਕਾ ਵੱਲੋਂ ਏਜੰਟਾਂ ਵਾਸਤੇ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਬੀਮਾ ਦੇ ਖੇਤਰ ਵਿਚ ਰੋਜਗਾਰ ਪ੍ਰਦਾਨ ਕਰਨ ਦੇ ਮੌਕੇ ਤਹਿਤ ਇਹ ਮੇਲਾ ਲਗਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਰੋਜਗਾਰ ਮੇਲੇ ਵਿਚ 21 ਤੋਂ 35 ਸਾਲ ਤੱਕ ਦੀ ਲੜਕੀਆਂ ਤੇ ਲੜਕੇ ਅਪਲਾਈ ਕਰ ਸਕਦੇ ਹਨ ਜਦਕਿ ਐਸ.ਸੀ./ਐਸ.ਟੀ. ਜਾਤ ਨਾਲ ਸਬੰਧ ਰੱਖਣ ਵਾਲਿਆਂ ਦੀ ਉਮਰ 21 ਤੋਂ 40 ਸਾਲ ਹੈ। ਇਸ ਤੋਂ ਇਲਾਵਾ ਸੇਵਾ ਮੁਕਤ ਅਧਿਆਪਕਾਂ, ਸੈਨਿਕਾਂ ਤੇ ਅਧਿਕਾਰੀਆਂ ਲਈ ਉਮਰ ਦੀ ਕੋਈ ਸੀਮਾ ਨਹੀ ਹੈ।

    ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਵਿਕਾਸ ਅਫਸਰ ਲਖਵਿੰਦਰ ਸਿੰਘ ਸੈਨੀ ਨਾਲ ਮੋਬਾਇਲ ਨੰਬਰ 81462—08800 ਅਤੇ 8906022220 ਨਾਲ ਸਪੰਰਕ ਕੀਤਾ ਜਾ ਸਕਦਾ ਹੈ।

Advertisement
Advertisement
Advertisement
Advertisement
error: Content is protected !!