ਰਵੀ ਸੈਣ , ਬਰਨਾਲਾ, 28 ਅਪ੍ਰੈਲ 2023
ਡਾਇਰੈਕਟਰ ਸਮਾਜਿਕ ਸੁਰੱਖਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀਆਂ ਹਦਾਇਤਾਂ ‘ਤੇ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਤੇ ਦਫ਼ਤਰ ਸਿਵਲ ਸਰਜਨ ਵੱਲੋਂ ਪਵਨ ਸੇਵਾ ਸੰਮਤੀ ਸਕੂਲ ਬਰਨਾਲਾ ਵਿਖੇ ਬੱਚਿਆਂ ਵਿੱਚ ਹੋਣ ਵਾਲੇ ਮਾਨਸਿਕ ਰੋਗ (ਆਟਿਜ਼ਮ ਰੋਗ) ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ।
ਇਸ ਮੌਕੇ ਮਾਹਿਰ ਡਾ. ਅੰਕੁਸ਼ ਅਤੇ ਡਾ. ਗਗਨਦੀਪ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਵਿਅਕਤੀਆਂ ਨੂੰ ਮਾਨਸਿਕ ਰੋਗ (ਆਟਿਜ਼ਮ ਰੋਗ) ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਆਟਿਜ਼ਮ ਪੀੜਤ ਬੱਚਾ ਨਜ਼ਰ ਮਿਲਾਉਣ ਤੋਂ ਕਤਰਾਉਂਦਾ ਹੈ, ਇੱਕਲਾ ਰਹਿਣਾ ਪੰਸਦ ਕਰਦਾ ਹੈ, ਗੱਲ ਕਰਨ ਤੋਂ ਹਿਚਕਿਚਾਹਟ ਮਹਿਸੂਸ ਕਰਦਾ ਹੈ ਤੇ ਆਪਣੇ ਆਪ ਵਿੱਚ ਗੁੰਮ ਰਹਿੰਦਾ ਹੈ। ਜੇਕਰ ਬੱਚਾ 9 ਮਹੀਨੇ ਦਾ ਹੋਣ ਦੇ ਬਾਵਜੂਦ ਵੀ ਨਾ ਹੱਸਦਾ ਹੈ, ਨਾ ਹੀ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦਾ ਹੈ ਤਾਂ ਇਸ ਸਬੰਧੀ ਚੌਕਸੀ ਵਰਤਣ ਦੀ ਲੋੜ ਹੈ ਅਤੇ ਤੁਰੰਤ ਮਾਹਿਰ ਨਾਲ ਸਲਾਹ ਕਰਨ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਆਟਿਜ਼ਮ ਆਜੀਵਨ ਰਹਿਣ ਵਾਲੀ ਅਵਸਥਾ ਹੈ, ਇਸ ਦੀ ਜਲਦ ਤੋਂ ਜਲਦ ਪਹਿਚਾਣ ਕਰਦੇ ਹੋਏ ਮੁਢਲਾ ਇਲਾਜ ਕਰਵਾਉਣਾ ਚਾਹੀਦਾ ਹੈ। ਮਾਪਿਆਂ ਨੂੰ ਆਟਿਜ਼ਮ ਰੋਗ ਵਾਲੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨਾ ਜ਼ਰੂਰੀ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੀ ਸਹੀ ਦੇਖਭਾਲ ਕੀਤੀ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਅਵਾਸਪ੍ਰੀਤ ਕੌਰ, ਮੁਕੇਸ਼ ਬਾਂਸਲ, ਪ੍ਰਿੰਸੀਪਲ ਦਿਪਤੀ ਸ਼ਰਮਾ, ਸਕੂਲ ਪ੍ਰਬੰਧਕ ਰਾਜੇਸ਼ ਕਾਂਸਲ, ਵਰੁਣ ਬੱਤਾ ਤੇ ਹਿਮਾਂਸ਼ੂ ਕਾਂਸਲ ਮੌਜੂਦ ਸਨ।