ਰਘਵੀਰ ਹੈਪੀ , ਬਰਨਾਲਾ, 28 ਅਪ੍ਰੈਲ 2023
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਦੀ ਯੋਗ ਅਗਵਾਈ ਵਿਚ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਵਿਖੇ ਨੁੱਕੜ ਨਾਟਕ ਕੀਤਾ ਗਿਆ। ਮੈਡਮ ਰੁਪਿੰਦਰਜੀਤ ਕੌਰ ਨੇ ਬੱਚਿਆਂ ਨੂੰ ਪਾਣੀ ਬਚਾਉਣ ਅਤੇ ਸਹੀ ਵਰਤੋਂ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਣੀ ਤੋਂ ਬਿਨਾ ਧਰਤੀ ਉਪਰ ਜੀਵਨ ਅਸੰਭਵ ਹੈ। ਆਰਥਿਕ ਵਿਕਾਸ ਦੀ ਅੰਨ੍ਹੀ ਦੌੜ ਤੇ ਮਨੁੱਖੀ ਦੁਰਵਰਤੋਂ ਨੇ ਪਾਣੀ ਦੇ ਸੰਕਟ ਨੂੰ ਸੰਸਾਰ ਪੱਧਰ ਤੇ ਡੂੰਘਾ ਕੀਤਾ ਹੈ। ਹੁਣ ਭਾਰਤ ਵੀ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਧਰਤੀ ਦਾ 71 ਫੀਸਦੀ ਹਿਸਾ ਪਾਣੀ ਨਾਲ ਢਕਿਆ ਹੋਇਆ ਹੈ। ਇਸ ਵਿੱਚੋ ਸਿਰਫ 2.5 ਫੀਸਦੀ ਪਾਣੀ ਹੀ ਪੀਣਯੋਗ ਹੈ। ਪੀਣਯੋਗ ਪਾਣੀ ਦੇ ਇੱਕ ਤਿਹਾਈ ਹਿਸੇ ਵਿਚ ਨਦੀਆਂ, ਦਰਿਆਵਾਂ, ਝੀਲਾਂ ਤੇ ਧਰਤੀ ਹੇਠਲਾ ਪਾਣੀ ਆਉਂਦਾ ਹੈ ਜਿਸਨੂੰ ਕਿ ਮਨੁੱਖ ਆਪਣੀਆਂ ਲੋੜਾਂ ਲਈ ਵਰਤਦਾ ਹੈ। ਵੀਹਵੀਂ ਸਦੀ ਦੌਰਾਨ ਵਿਸ਼ਵ ਪੱਧਰ ਤੇ ਆਬਾਦੀ ਦਰ ਵਿਚ ਵਾਧਾ ਦੁਗਣਾ ਸੀ ਜਦੋ ਕਿ ਪਾਣੀ ਦੀ ਮੰਗ ਵਿਚ ਛੇ ਗੁਣਾ ਵਾਧਾ ਹੋਇਆ। ਪੰਜਾਬ ਨੂੰ ਇਸ ਮੌਕੇ ਅਜਿਹੇ ਵਿਗਿਆਨੀਆਂ, ਵਾਤਾਵਰਨ ਪ੍ਰੇਮੀਆਂ ਦੀ ਲੋੜ ਹੈ ਜਿਹੜੇ ਇਸ ਨੂੰ ਬਚਾ ਸਕਣ। ਇਸ ਕਾਰਜ ਲਈ ਮੀਡਿਆ ਮੁਖ ਭੂਮਿਕਾ ਨਿਭਾ ਸਕਦਾ ਹੈ। ਇਸ ਸੰਬੰਧੀ ਆਮ ਲੋਕਾਂ ਵਿਚ ਵਿਗਿਆਨਿਕ ਚੇਤਨਾ ਲਈ ਸੰਭਵ ਯਤਨ ਕਰਨੇ ਪੈਣਗੇ। ਬੂੰਦ ਬੂੰਦ ਪਾਣੀ ਬਚਾਉਣਾ ਸਮੇਂ ਦੀ ਲੋੜ ਬਣ ਗਈ ਹੈ। ਹੁਣ ‘ਪਾਣੀ ਬਚਾਓ ਦੇਸ਼ ਬਚਾਓ ‘ ਦਾ ਨਾਹਰਾ ਸੁੱਕ ਰਹੇ ਪੰਜਾਬ ਦੇ ਪਾਣੀਆਂ ਨੂੰ ਮੁੜ ਹਰ ਕਰਨ ਦੀ ਆਸ ਬਣ ਸਕਦਾ ਹੈ। ਇਸ ਸਮੇਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਰਾਸ਼ਟਰੀ ਯੁਵਾ ਵਲੰਟੀਅਰ ਜਗਦੀਸ਼ ਸਿੰਘ ਅਤੇ ਮੈਡਮ ਰੁਪਿੰਦਰਜੀਤ ਕੌਰ ਦੀ ਪੂਰੀ ਟੀਮ ਨੇ ਬੱਚਿਆਂ ਨੂੰ ਇਸ ਸੰਬੰਧੀ ਪ੍ਰੇਰਿਤ ਕੀਤਾ।