ਭਾਕਿਯੂ ਡਕੌਂਦਾ ਵੱਲੋ ਮੁੱਖ ਖੇਤੀਬਾੜੀ ਅਫ਼ਸਰ ਦਾ ਘਿਰਾਓ ਜਾਰੀ
ਰਘਬੀਰ ਹੈਪੀ , ਬਰਨਾਲਾ 6 ਅਪ੍ਰੈਲ 2023
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋ ਜਿਲ੍ਹਾ ਬਰਨਾਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਦਾ ਘਿਰਾਓ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਵਿੱਚ ਲਗਾਤਾਰ ਜਾਰੀ ਹੈ। ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਇੰਦਰ ਪਾਲ ਸਿੰਘ ਬਰਨਾਲਾ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਸੂਬਾ ਕਮੇਟੀ ਦੇ ਸੱਦੇ ਤੇ ਕੀਤੇ ਘਿਰਾਓ ਵਿੱਚ ਵੱਖ ਵੱਖ ਬੁਲਾਰਿਆਂ ਨੇ ਬੋਲਦੇ ਦਸਿਆ ਕਿ ਮੁੱਖ ਖੇਤੀਬਾੜੀ ਅਫਸਰ ਫਸਲਾਂ ਦੇ ਖਰਾਬੇ ਦਾ ਸਰਵਾ ਪਾਰਦਰਸ਼ੀ ਢੰਗ ਨਾਲ ਨੀ ਕਰ ਰਿਹਾ ਅਤੇ ਨਾਹੀ ਸਰਕਾਰ ਕਿਸਾਨਾਂ ਪ੍ਰਤੀ ਸੁਹਿਰਦ ਹੈ। ਬਰਨਾਲਾ ਜ਼ਿਲ੍ਹੇ ਵਿੱਚ ਪਟਵਾਰੀਆ ਦੀਆਂ 120 ਵਿੱਚੋ 80 ਅਸਾਮੀਆਂ ਖਾਲੀ ਪਈਆ ਹਨ ਇਹਨਾਂ ਹਾਲਾਤਾਂ ਵਿੱਚ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਵੈਸਾਖੀ ਤੱਕ ਮੁਆਵਜਾ ਕਿਵੇਂ ਤਕਸੀਮ ਕਰੁ ਇਹ ਸਿਰਫ ਸਰਕਾਰ ਦੀਆ ਹਵਾ ਚ ਗੱਲਾ ਕਰਦੀ ਆ ਰਹੀ ਆ। ਖੇਤੀਬਾੜੀ ਵਿਭਾਗ ਦੇ ਬਣਾਏ ਨਿਯਮਾਂ ਅਨੁਸਾਰ ਅਗਰ ਬਲਾਕ ਚ 50 ਫੀਸਦੀ ਨੁਕਸਾਨ ਹੁੰਦਾ ਤਾਂ ਸਰਵੇ ਕਰਵਾਕੇ ਮੁਆਵਜਾ ਦਿੱਤਾ ਜਾਂਦਾ ਜਿਸ ਨੂੰ ਕਿਸਾਨ ਆਗੂਆ ਨੇ ਸਿਰੇ ਤੋ ਨਕਾਰਦੇ ਹੋਏ ਕਿਹਾ ਕਿ ਮੁਆਵਜੇ ਦੇ ਮਾਪਦੰਡਾਂ ਚ ਬਲਾਕ ਦੀ ਜਗਾ ਇੱਕ ਪਿੰਡ ਨੂੰ ਇਕਾਈ ਮੰਨਿਆ ਜਾਵੇ। ਇਹਦੇ ਨਾਲ ਹੀ ਫ਼ਸਲੀ ਵਿਭਿੰਨਤਾ ਦਾ ਫੋਕਾ ਨਾਹਰਾ ਮਾਰਨ ਵਾਲੀ ਸਰਕਾਰ ਨੂੰ ਕਿਸਾਨਾਂ ਵੱਲੋ ਨਵੀਂ ਬੀਜੀ ਗਈ ਮੂੰਗੀ,ਮੱਕੀ ਅਤੇ ਸਬਜ਼ੀਆਂ ਦਾ ਨੁਕਸਾਨ ਨਹੀਂ ਦਿਸ ਰਿਹਾ। ਕਿਸਾਨ ਆਗੂਆ ਨੇ ਗੜੇਮਾਰੀ ਨਾਲ ਮਰੀ ਫ਼ਸਲ ਦੇ ਨਾਲ ਨਾਲ ਜਿਆਦਾ ਪਾਣੀ ਨਾਲ ਸੁੱਕ ਰਹੀ ਕਣਕ ਦੀ ਫ਼ਸਲ ਦੇ ਮੁਆਵਜੇ ਦੀ ਮੰਗ ਵੀ ਪੂਰੀ ਜ਼ੋਰ ਸ਼ੋਰ ਨਾਲ ਉਠਾਉਂਦੇ ਸਰਕਾਰ ਤੇ ਖੇਤੀਬਾੜੀ ਵਿਭਾਗ ਨੂੰ ਕਰੜੇ ਹੱਥੀਂ ਲੈਂਦਿਆਂ ਆਉਣਾ ਵਾਲੇ ਸਮੇਂ ਮੁਆਵਜੇ ਪ੍ਰਤੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਪ੍ਰਣ ਦੋਹਰਾਇਆ। ਖ਼ਬਰ ਲਿਖੇ ਜਾਣ ਤੱਕ ਘਿਰਾਓ ਜਾਰੀ ਸੀ। ਇਸ ਸਮੇਂ ਜਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਈਨਾ, ਹਰਚਰਨ ਸਿੰਘ ਸੁਖਪੁਰ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਹੰਡਿਆਇਆ, ਦਰਸ਼ਨ ਸਿੰਘ ਮਹਿਤਾ, ਬਲਾਕ ਪ੍ਰਧਾਨ ਸਹਿਣਾ ਜਗਸੀਰ ਸਿੰਘ ਸੀਰਾ, ਭਿੰਦਾ ਢਿਲਵਾ, ਸਿਕੰਦਰ ਸਿੰਘ ਭੁਰੇ, ਮੇਲਾ ਸਿੰਘ ਖੁੱਡੀ ਕਲਾਂ, ਕਮਲ ਅਲਕੜਾ, ਵਜ਼ੀਰ ਸਿੰਘ ਭਦੌੜ, ਮਹਿੰਦਰ ਸਿੰਘ ਅਸਪਾਲ ਕਲਾਂ, ਗੁਰਮੇਲ ਸ਼ਰਮਾ, ਵਿਸ਼ਾਖਾ ਸਿੰਘ ਭਦੌੜ, ਮਾਸਟਰ ਅਮਰਜੀਤ ਸਿੰਘ ਮਹਿਲ ਖੁਰਦ, ਸੁਖਦੇਵ ਸਿੰਘ ਆਦਿ ਆਗੂ ਹਾਜਰ ਸਨ।