ਰਘਵੀਰ ਹੈਪੀ , ਬਰਨਾਲਾ 4 ਅਪ੍ਰੈਲ 2023
ਸਥਾਨਕ ਐਸ.ਐਸ ਡੀ ਕਾਲਜ ਬਰਨਾਲਾ ਵਿਖੇ ਉੱਘੇ ਸਮਾਜ ਸੇਵੀ ਸਤਨਾਮ ਸਿੰਘ ਲੁਧਿਆਣਾ ਵੱਲੋਂ ਇਕ ਰੋਜ਼ਾ ਸਖਸ਼ੀਅਤ ਵਿਕਾਸ ਸੈਮੀਨਾਰ ਲਗਾਇਆ ਗਿਆ । ਸੈਮੀਨਾਰ ਵਿਚ ਹੁਨਰ ਵਿਕਾਸ,ਨੈਤਿਕ ਕਦਰਾਂ-ਕੀਮਤਾਂ,ਅਨੁਸ਼ਾਸਨਤਾ,ਰਿਸ਼ਤਿਆਂ ਦੀ ਸਾਂਭ-ਸੰਭਾਲ ਆਦਿ ਚਲੰਤ ਮੁਦਿਆ ਉਪਰ ਵਿਚਾਰ ਚਰਚਾ ਕੀਤੀ ਗਈ।ਸਤਨਾਮ ਸਿੰਘ ਲੁਧਿਆਣਾ ਵੱਲੋਂ ਪ੍ਰੋਫੈਸਰਾਂ ਨਾਲ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ ਗਏ ਅਤੇ ਦੱਸਿਆ ਕਿ ਅਜੌਕੇ ਸਮੇਂ ਵਿੱਚ ਜਰੂਰਤ ਹੈ। ਵਿਅਕਤੀ ਨੂੰ ਸਖਸ਼ੀਅਤ ਨਿਖਾਰਨ ਦੀ ਤਾਂ ਜੋ ਸਮੇਂ ਦਾ ਹਾਣ ਬਣ ਸਕੇ।
ਐਸ.ਡੀ ਸਭਾ ਰਜਿ ਬਰਨਾਲਾ ਦੇ ਚੇਅਰਮੈਨ ਅਤੇ ਸੀਨੀਅਰ ਐਡਵੋਕੇਟ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਾਲਜ ਵਿਖੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਭਵਿੱਖ ਵਿੱਚ ਵੀ ਅਜਿਹੇ ਸੈਮੀਨਰ ਲੱਗਦੇ ਰਹਿਣਗੇ ਤਾਂ ਜੋ ਵਿਦਿਆਰਥੀਆਂ ਦੀ ਸਖਸ਼ੀਅਤ ਵਧੇਰੇ ਉੱਭਰ ਕੇ ਸਾਹਮਣੇ ਆਵੇ ।ਸੈਮੀਨਾਰ ਦਾ ਮੰਤਵ ਹੈ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣੀ ਤਾਂ ਜੋ ਭਵਿੱਖ ਵਿੱਚ ਆਪਣੇ ਮੁਕਾਮ ਪ੍ਰਾਪਤ ਕਰ ਸਕਣ।
ਐਸ.ਡੀ ਸਭਾ ਰਜਿ ਦੇ ਜਨਰਲ ਸੱਕਤਰ ਸ਼੍ਰੀ ਸ਼ਿਵ ਸਿੰਗਲਾ ਵੱਲੋਂ ਸਤਨਾਮ ਸਿੰਘ ਲੁਧਿਆਣਾ ,ਗੁਰਜੀਤ ਸਿੰਘ ਲੁਧਿਆਣਾ,ਸੁਖਵਿੰਦਰ ਸਿੰਘ ਲੋਹਾ ਖੇੜਾ ਦਾ ਸੁਆਗਤ ਕੀਤਾ ਗਿਆ।ਉਹਨਾਂ ਦੁਆਰਾ ਦੱਸਿਆ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ।ਸਾਨੂੰ ਲੋੜ ਹੈ ਇਸ ਸਰਮਾਏ ਨੂੰ ਸੰਭਾਲਣ ਦੀ ਅਤੇ ਸਹੀ ਦਿਸ਼ਾ ਦੇਣ ਦੀ ਇਸ ਨਾਲ ਹੀ ਸਮਾਜ ਦੀ ਨੁਹਾਰ ਬਦਲੇਗੀ।ਇਸ ਕੈਂਪ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਕਾਲਜ ਦੇ ਪ੍ਰਿੰਸੀਪਲ ਭਾਰਤ ਭੂਸਣ ਨੇ ਸੈਮੀਨਾਰ ਵਿੱਚ ਸ਼ਾਮਲ ਹੋਏ ਅਤੇ ਉੱਘੇ ਸਮਾਜ ਸੇਵੀ ਸਤਨਾਮ ਸਿੰਘ ਲੁਧਿਆਣਾ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ।ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੰ ਸੰਬੋਧਨ ਕਰਦੇ ਹੋਏ ਕਿਹਾ ਆਓ ਆਪਣੀ ਸਖਸ਼ੀਅਤ ਨੂੰ ਪਹਿਚਾਨੀਏ,ਵਿਦਿਆ ਪ੍ਰਾਪਤ ਕਰਨ ਦੇ ਨਾਲ-ਨਾਲ ਨੈਤਿਕ ਕਦਰ ਕੀਮਤਾਂ ਆਪਣੇ ਅੰਦਰ ਵੱਧ ਤੋਂ ਵੱਧ ਭਰ ਲਈਏ।ਸੈਮੀਨਾਰ ਦੀ ਪੂਰੀ ਟੀਮ ਦੁਆਰਾ ਭਵਿੱਖ ਵਿੱਚ ਅਜਿਹੇ ਸੈਮੀਨਾਰ ਕਰਵਾਉਣ ਦਾ ਟੀਚਾ ਮਿਥਿਆ ਗਿਆ ਤਾਂ ਜੋ ਸਮੇਂ -ਸਮੇਂ ਤੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕੀਤਾ ਜਾਵੇ।ਇਸ ਮੌਕੇ ਕਾਲਜ ਦੇ ਕੋ ਆਰਡੀਨੇਟਰ ਪ੍ਰੋ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ, ਡਾ.ਬੀ.ਐਸ ਪੁਰਬਾ,ਪ੍ਰੋ ਬਲਵਿੰਦਰ ਸਿੰਘ,ਪ੍ਰੋ ਸੁਨੀਤਾ ਗੋਇਲ, ਪ੍ਰੋ ਅਮਨਦੀਪ ਕੌਰ, ਪ੍ਰੋ ਸੀਮਾ ਰਾਣੀ,ਪ੍ਰੋ ਰਾਹੁਲ ਗੁਪਤਾ,ਪ੍ਰੋ ਤਾਨੀਆਂ,ਪ੍ਰੋ ਹਿਮਾਂਸ਼ੂ ਪ੍ਰੋ ਸ਼ਸ਼ੀ ਬਾਲਾ ਅਤੇ ਪ੍ਰੋ ਹਰਪ੍ਰੀਤ ਕੌਰ, ਪ੍ਰੋ ਬੀਰਪਾਲ ਕੌਰ,ਪ੍ਰੋ ਵੀਰਪਾਲ ਕੌਰ,ਪ੍ਰੋ ਪੁਸ਼ਪਿੰਦਰ ਸਿੰਘ ਉੱਪਲ,ਸੁਪਰਡੈਂਟ ਜਗਤਾਰ ਸਿੰਘ ਆਦਿ ਹਾਜ਼ਰ ਸਨ।