“ਸਿਹਤ ਲਈ ਖੇਡਾਂ ਦੀ ਮਹੱਤਤਾ “
ਅੱਜ-ਕੱਲ੍ਹ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਏਨਾਂ ਜਿਆਦਾ ਰੁੱਝ ਗਿਆ ਹੈ ਕਿ ਉਹ ਆਪਣੀ ਸਿਹਤ ਲਈ ਵੀ ਸਮਾਂ ਨਹੀਂ ਕੱਢ ਰਿਹਾ । ਇਸ ਦਾ ਬਹੁਤ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਸ ਦੇ ਰੁਝੇਵੇਂ ਹੀ ਵੱਡੇ ਹਨ , ਪਰ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ । ਉਹ ਕੋਈ ਨਾ ਕੋਈ ਹਰਕਤ ਜ਼ਰੂਰ ਕਰਦਾ ਰਹਿੰਦਾ ਹੈ । ਜਿਸ ਵਿੱਚ ਤੁਰਨਾ , ਦੌੜਨਾ ,ਸੁੱਟਣਾ ਆਦਿ ਗਤੀਵਿਧੀਆਂ ਹੁੰਦੀਆਂ ਹਨ। ਜਿਹੜੀਆਂ ਸਾਡੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਲਈ ਸਿੱਧੇ ਤੌਰ ਤੇ ਪ੍ਰਭਾਵ ਪਾਉਂਦੀਆਂ ਹਨ। ਯੂਨਾਨ ਦੇ ਪ੍ਰਸਿੱਧ ਫ਼ਿਲਾਸਫ਼ਰ ਅਰਸਤੂ ਦਾ ਕਹਿਣਾ ਹੈ ਕਿ ਚੰਗੇ ਸਰੀਰ ਵਿੱਚ ਹੀ ਚੰਗੇ ਮਨ ਦਾ ਨਿਵਾਸ ਹੁੰਦਾ ਹੈ। ਖੇਡਾਂ ਸਾਨੂੰ ਤੰਦਰੁਸਤ ਹੀ ਨਹੀਂ ਬਣਾਉਂਦੀਆ, ਬਲਕਿ ਸਾਡਾ ਸਰੀਰਕ ਮਾਨਸਿਕ ਅਤੇ ਬੌਧਿਕ ਵਿਕਾਸ ਵੀ ਕਰਦੀਆਂ ਹਨ ।
ਰੋਜ਼ਾਨਾ ਸੈਰ ਕਰਨ ਨਾਲ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਦੂਜੇ ਜੇਕਰ ਅਸੀਂ ਰੋਜ਼ਾਨਾ ਦੌੜਦੇ ਹਾਂ ਤਾਂ ਅਸੀਂ ਆਪਣੇ ਸਰੀਰ ਤੇ ਸੂਝਵਾਨ ਕਾਰਜ ਵਿੱਚ ਵਧੀਆ ਕੁਸ਼ਲਤਾ ਦਾ ਨਿਰਮਾਣ ਕਰ ਸਕਦੇ ਹਾਂ । ਸਾਡੇ ਸਰੀਰ ਤੇ ਸਾਡੇ ਸਿਸਟਮਾਂ ਤੇ ਸਾਡੇ ਦੌੜਨ ਦਾ ਸਿੱਧਾ ਪ੍ਰਭਾਵ ਪੈਂਦਾ ਹੈ। ਅਸੀ ਤਾਜ਼ੀ ਹਵਾ ਆਕਸੀਜਨ ਲੈਂਦੇ ਹਾਂ ਤੇ ਕਾਰਬਨ ਡਾਈਅਕਸਾਈਡ ਬਾਹਰ ਕੱਢਦੇ ਹਾਂ , ਦੌੜਨ ਨਾਲ ਸਾਡੀ ਪਾਚਣ ਪ੍ਰਣਾਲੀ ਸਾਹ ਪ੍ਰਣਾਲੀ ਤੇ ਸਾਡੇ ਨਰਵਸ ਸਿਸਟਮ ਦਾ ਕਾਰਜ ਕਰਨ ਦਾ ਪ੍ਰਬੰਧ ਸਹੀ ਤਰ੍ਹਾਂ ਚਲਦਾ ਹੈ। ਸਾਨੂੰ ਕਿਸੇ ਵੀ ਤਰਾਂ ਦੀ ਬਿਮਾਰੀ ਨਹੀਂ ਲਗਦੀ , ਅਸੀਂ ਹਮੇਸ਼ਾ ਤਰੋ-ਤਾਜ਼ਾ ਰਹਿੰਦੇ ਹਾਂ । ਖੇਡਾਂ ਤੇ ਸਿਹਤ ਦਾ ਆਪਸੀ ਗੂੜ੍ਹਾ ਸਬੰਧ ਹੈ , ਕਿਉਂਕਿ ਖੇਡ ਉਹੀ ਸਕਦਾ। ਜਿਹੜਾ ਤੰਦਰੁਸਤ ਹੈ ਅਤੇ ਤੰਦਰੁਸਤ ਉਹ ਹੈ ਜਿਹੜਾ ਰੋਜ਼ਾਨਾ ਖੇਡਾਂ ਖੇਡਦਾ ਹੈ । ਆਪਣੇ ਆਪ ਨੂੰ ਦੇਖਦਾ ਹੈ ਤੇ ਆਉਣ ਵਾਲੇ ਸ਼ਰੀਰਕ ਵਿਕਾਰਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਨਿਰੰਤਰ ਲੱਗਿਆ ਰਹਿੰਦਾ ਹੈ । ਖੇਡਾਂ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਦਾ ਸਰਮਾਇਆ ਹਨ।
ਖੇਡਾਂ ਵਿਅਕਤੀ ਨੂੰ ਇਕ ਚੰਗਾ ਨਾਗਰਿਕ , ਦੇਸ਼ ਪ੍ਰੇਮੀ, ਸਮੇਂ ਦਾ ਪਾਬੰਦ ਅਤੇ ਅਨੁਸ਼ਾਸਨ ਦਾ ਧਾਰਨੀ ਬਣਾਉਂਦੀਆਂ ਹਨ । ਖੇਡਾਂ ਵਿਅਕਤੀ ਲਈ ਵਿਕਾਸ ਦਾ ਬਹੁਤ ਵਧੀਆ ਸਾਧਨ ਹਨ। ਖੇਡਾਂ ਵਿੱਚ ਜੁੜ ਕੇ ਵਿਆਕਤੀ ਆਪਣੇ ਸਰੀਰਕ ਹੀ ਨਹੀਂ ਬਲਕਿ ਸਮਾਜਿਕ ਵਿਕਾਸ ਵੀ ਕਰਦਾ ਹੈ। ਜਿਵੇਂ :-
ਖੇਡਾਂ ਖੇਡਾਂ ਹਰ ਕੋਈ ਕਰਦੈ ਖੇਡਣਾ ਸੌਖਾ ਨਹੀਂ,
ਸਵੇਰੇ ਸ਼ਾਮੀ ਉੱਠਣਾ ਪੈਂਦਾ ਬਹਿੰਦੇ ਉੱਥੇ ਹੀ ਨਹੀ,
ਖੇਡਾਂ ਨੇ ਸਰਮਾਇਆ ਸਾਡਾ ਖੇਡਾਂ ਨੇ ਜ਼ਿੰਦ ਬਚਾਉਣੀ ਏ
ਤੁਰਨਾ ਦੌੜਨਾ ਸੁੱਟਣਾ ਪੈਣਾ “ਨਾਜ਼” ਜੇਕਰ ਸਿਹਤ ਬਚਾਉਣੀ ਏ
ਜੇਕਰ ਸਿਹਤ ਬਚਾਉਣੀ ਏ ,,,,,,,
ਇਸ ਤੋਂ ਬਿਨਾਂ ਖੇਡਾਂ ਹਰੇਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਵੀ ਅਦਾ ਕਰਦੀਆਂ ਹਨ । ਖੇਡਾਂ ਵਿਅਕਤੀ ਨੂੰ ਤੰਦਰੁਸਤ ਰੱਖਣ ਵਾਸਤੇ ਬਹੁਤ ਹੀ ਖ਼ੂਬਸੂਰਤ ਉਪਰਾਲਾ ਕਰਦੀਆਂ ਹਨ । ਖੇਡਾਂ ਵਿਅਕਤੀ ਨੂੰ ਜ਼ਰੂਰ ਖੇਡਣੀਆਂ ਚਾਹੀਦੀਆ ਹਨ ਤਾਂ ਜੋਂ ਆਪਣੇ ਸਿਹਤ ਨੂੰ ਠੀਕ ਰੱਖਿਆ ਜਾ ਸਕੇ।
ਨਸ਼ਿਆ ਨੂੰ ਦੂਰ ਭਜਾਓ,
ਗਰਾਊਂਡ ਦੇ ਨਾਲ ਆੜੀ ਪਾਓ
ਬੱਚਿਆ ਨੂੰ ਤੁਸੀਂ ਸਮਝਾਓ ,
“ਨਾਜ਼” ਸੈਰ ਕਰਨ ਰੋਜ਼ਾਨਾ ਜਾਓ।
ਨਾਜ਼ਮਾਂ ਖਾਤੂਨ ਨਾਜ਼ਪਿੰਡ ਰੂੜ੍ਹੇਕੇ ਕਲਾਂ ਜ਼ਿਲ੍ਹਾ (ਬਰਨਾਲਾ)
ਸਪੋਰਟਸ ਸਾਇੰਸ ਵਿਭਾਗ ਪੰਜਾਬੀ ਯੂਨੀਵਰਸਿਟੀ (ਪਟਿਆਲਾ)