ਪਾਵਰਕੌਮ ਕਾਮਿਆਂ ਨੇ ਦਿਖਾਈ POWER~ਸਹਾਇਕ ਲਾਈਨਮੈਨਾਂ ਤੇ ਕੇਸ ਦਰਜ ਕਰਨ ਤੋਂ ਫੈਲਿਆ ਰੋਹ

Advertisement
Spread information

ਪਾਵਰਕੌਮ ਕਾਮਿਆਂ ਵੱਲੋਂ ਰੋਸ ਰੈਲੀਆਂ ਦਾ ਸਿਲਸਿਲਾ ਜਾਰੀ, ਭਰਪੂਰ ਹੁੰਗਾਰਾ

ਪੁਲਿਸ ਵੱਲੋਂ ਸਹਾਇਕ ਲਾਈਨ ਮੈਨਾਂ ਉੱਪਰ ਦਰਜ ਕੀਤੇ ਪੁਲਿਸ ਕੇਸ ਵਾਪਸ ਲੈਣ ਦੀ ਮੰਗ


ਰਘਵੀਰ ਹੈਪੀ , ਬਰਨਾਲਾ 16 ਮਾਰਚ 2023

    ਪਾਵਰਕੌਮ ਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਸੂਬਾ ਕਮੇਟੀਆਂ ਦੇ ਸੱਦੇ ‘ਤੇ ਪਾਵਰਕੌਮ ਦੇ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪਾਵਰਕੌਮ ਦੇ ਕਾਮਿਆਂ ਨੇ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਗੁਰਪ੍ਰੀਤ ਸਿੰਘ,ਗੁਰਲਾਭ ਸਿੰਘ, ਕੁਲਵੀਰ ਸਿੰਘ‌ ਔਲਖ, ਜਗਤਾਰ ਸਿੰਘ ਖੇੜੀ,ਮੇਲਾ ਸਿੰਘ ਕੱਟੂ, ਸੁਖਜੰਟ ਸਿੰਘ, ਹਰਦੇਵ ਸਿੰਘ ਪੰਡੋਰੀ, ਕਮਲਜੀਤ ਸਿੰਘ, ਦਰਸ਼ਨ ਸਿੰਘ ਸੰਘੇੜਾ, ਜਸਵਿੰਦਰ ਸਿੰਘ, ਰਜੇਸ਼ ਕੁਮਾਰ ਨੇ ਕਿਹਾ ਕਿ CRA 295/19 ਰਾਹੀਂ ਭਰਤੀ ਸਹਾਇਕ ਲਾਈਨ ਮੈਨਾਂ ਤੇ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਤਾਜ਼ਾ ਮੁਕੱਦਮਿਆਂ ਦੇ ਵਿਰੋਧ ਵਿੱਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ।‌ ਆਗੂਆਂ ਕਿਹਾ ਕਿ 9 ਮਾਰਚ ਤੋਂ ਇਹ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਆਗੂਆਂ ਨੇ ਪੰਜਾਬ ਹਰਿਆਣਾ ਹਾਈਕੋਰਟ ਨੇ ਲੰਗੜੇ ਬਹਾਨੇ ਹੇਠ 2019 ਵਿੱਚ ਭਰਤੀ ਕੀਤੇ ਮੁਲਾਜਮਾਂ ‘ਤੇ ਸਖ਼ਤ ਧਰਾਵਾਂ ਦਰਜ ਕਰਨ ਦੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਦਰਜ ਝੂਠੇ ਮੁਕੱਦਮੇ ਰੱਦ ਕੀਤੇ ਜਾਣ ਨਹੀਂ ਤਾਂ ਜਥੇਬੰਦੀਆਂ ਹੋਰਨਾਂ ਕਿਸਾਨ-ਮਜਦੂਰ-ਮੁਲਾਜਮ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਵੇਗੀ। ਆਗੂਆਂ ਨਰਾਇਣ ਦੱਤ, ਕਰਮਜੀਤ ਸਿੰਘ ਚੰਨਣਵਾਲ, ਦਰਸ਼ਨ ਸਿੰਘ ਰਾਜੀਆ,ਪ੍ਰਗਟ ਸਿੰਘ, ਸੁਖਦੇਵ ਸਿੰਘ ਜ਼ਰੂਰ ਆਦਿ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਪਾਵਰਕਾਮ ਕੰਪਨੀਆਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਨਵੀਂ ਭਰਤੀ ਨਹੀਂ ਕਰ ਰਹੀ ਹੈ, ਆਊਟਸੋਰਸਿੰਗ ਅਤੇ ਠੇਕੇਦਾਰੀ ਸਿਸਟਮ ਦੀ ਨੀਤੀ ਨੂੰ ਲਾਗੂ ਕਰਦਿਆਂ ਕੱਚੇ ਕਾਮਿਆਂ ਦਾ ਸ਼ੋਸ਼ਣ ਕਰ ਰਹੀ ਹੈ, ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਥਾਂ ਉਨ੍ਹਾਂ ਦੀ ਛਾਂਟੀ ਕਰ ਰਹੀ ਹੈ। ਇਸੇ ਨੀਤੀ ਤਹਿਤ CRA 295/19 ਤਹਿਤ ਭਰਤੀ ਕਾਮਿਆਂ ਦੇ ਰੁਜ਼ਗਾਰ ਦਾ ਉਜਾੜਾ ਕੀਤਾ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਘਰ ਘਰ ਰੁਜ਼ਗਾਰ ਦੇਣ ਦੇ ਨਾਂ ਹੇਠ ਸਾਲ 2019 ਵਿੱਚ ਭਰਤੀ ਕੀਤੇ ਗਏ 1800 ਤੋ ਵੱਧ ਸਹਾਇਕ ਲਾਈਨਮੈਨ ਨਾਲ ਜੋ ਬਿਜਲੀ ਬੋਰਡ ਮਹਿਕਮੇ ਵਿੱਚ ਦੋ ਸਾਲ ਦੀ ਅਪਰੈਂਟਿਸਸ਼ਿਪ ਦਾ ਤਜ਼ਰਬਾ ਰੱਖਦੇ ਸਨ, ਭਰਤੀ ਸਮੇਂ ਤਰਜਬਾ ਸਰਟੀਫਿਕੇਟ ਦੀ ਮੰਗ ਦੀ ਸ਼ਰਤ ਰੱਖ ਕੇ ਮੈਨੇਜਮੈਂਟ ਵੱਲੋਂ ਉਨ੍ਹਾਂ ਯੋਗ ਕਾਮਿਆਂ ਨਾਲ ਪਹਿਲਾਂ ਹੀ ਧੱਕਾ ਕੀਤਾ ਗਿਆ ਹੈ। ਹੁਣ ਤਰਜਬਾ ਸਰਟੀਫਿਕੇਟ ਦੀ ਆੜ ਵਿੱਚ ਉਹਨਾਂ ਕਾਮਿਆਂ ਤੇ ਕੇਸ ਦਰਜ ਕਰਵਾਉਣ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰਾਂ ਬਦਲਣ ਨਾਲ ਸਰਕਾਰ ਦੀ ਨੀਤੀ ਨਹੀਂ ਬਦਲੀ ਹੈ। ਮੌਜੂਦਾ ਸਰਕਾਰ ਵੀ ਸਾਮਰਾਜੀ ਦਿਸ਼ਾ ਨਿਰਦੇਸ਼ਤ ਰੁਜਗਾਰ ਉਜਾੜੇ ਦੀ ਨੀਤੀ ਨੂੰ ਲਾਗੂ ਕਰ ਰਹੀ ਹੈ। ਅੱਜ ਦੀ
ਇਸ ਰੋਸ ਰੈਲੀ ਸੰਬੋਧਨ ਕਰਦਿਆਂ ਆਗੂਆਂ ਨੇ ਮੁਲਾਜਮਾਂ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਪੱਕੇ ਰੋਜ਼ਗਾਰ ਦੀ ਰਾਖੀ, ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ ਅਤੇ ਪਹਿਲੀਆਂ ਸੇਵਾ ਸ਼ਰਤਾਂ ਦੀ ਰਾਖੀ ਲਈ ਵਿਸ਼ਾਲ ਏਕਤਾ ਉਸਾਰ ਕੇ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਉਨ੍ਹਾਂ ਨੇ ਸਮੂਹ ਬਿਜਲੀ ਕਾਮਿਆਂ ਨੂੰ ਇਸ ਹੱਲੇ ਖਿਲ਼ਾਫ ਇਕੱਠੇ ਹੋ ਕੇ ਜ਼ੋਰਦਾਰ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਰੈਲੀ ਵਿੱਚ ਸੀਐਚਵੀ ਕਾਮਿਆਂ ਅਤੇ ਪਾਵਰਕੌਮ ਦੇ ਪੈਨਸ਼ਨਰਜ਼ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਰੋਸ ਰੈਲੀ ਦੇ ਅੰਤ ਵਿੱਚ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਗਈ ਕਿ ਤਿੰਨ ਸਾਲ ਤੋਂ ਡਿਉਟੀ ਕਰਦੇ ਸਹਾਇਕਾਂ ਲਾਈਨਮੈਨਾਂ ਤੇ ਦਰਜ ਕੀਤੇ ਕੇਸ ਰੱਦ ਕੀਤੇ ਜਾਣ,ਬੇਲੋੜੀ ਖੱਜਲ ਖੁਆਰੀ ਬੰਦ ਕੀਤੀ ਜਾਵੇ।

Advertisement
Advertisement
Advertisement
Advertisement
Advertisement
Advertisement
error: Content is protected !!