ਸ਼ਿਵ ਵਾਟਿਕਾ ਕਲੋਨੀ ਚ, ਮਾਸੂਮ ਬੱਚੀ ਨਾਲ ਰੇਪ ਦੀ ਕੋਸ਼ਿਸ਼, ਕਾਰਵਾਈ ਚ, ਲੱਗੀ ਪੁਲਿਸ

Advertisement
Spread information

ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਚ, ਲੈਕੇ ਕੀਤੀ ਪੁੱਛਗਿੱਛ ਸ਼ੁਰੂ


ਹਰਿੰਦਰ ਨਿੱਕਾ / ਮਨੀ ਗਰਗ  ਬਰਨਾਲਾ 18 ਮਈ 2020

ਸ਼ਹਿਰ ਦੇ ਪੌਸ਼ ਖੇਤਰ ਸ਼ਿਵ ਵਾਟਿਕਾ ਕਲੋਨੀ ਚ, ਇੱਕ ਨੌਜ਼ਵਾਨ ਨੇ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਹੈਵਾਨੀਅਤ ਭਰੀ ਇਸ ਘਟਨਾ ਦੀ ਭਿਣਕ ਪੈਂਦਿਆਂ ਹੀ ਕਲੋਨੀ ਦੇ ਲੋਕਾਂ ਚ, ਰੋਸ ਫੈਲ ਗਿਆ। ਪੁਲਿਸ ਨੇ  ਨਾਮਜ਼ਦ ਦੋਸ਼ੀ ਨੂੰ ਹਿਰਾਸਤ ਚ, ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਖਬਰ ਲਿਖੇ ਜਾਣ ਤੱਕ ਥਾਣਾ ਸਿਟੀ 1 ਅੰਦਰ ਲੋਕਾਂ ਦੀ ਭੀੜ ਜਮਾਂ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਵਾਟਿਕਾ ਕਲੋਨੀ ਚ, ਰਹਿੰਦਾ ਇੱਕ ਨੌਜਵਾਨ ਕਰੀਬ ਢਾਈ ਕੁ ਵਰ੍ਹਿਆਂ ਦੀ ਕੁੜੀ ਨੂੰ ਆਪਣੇ ਘਰ ਲੈ ਗਿਆ ਤੇ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲਈ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ਸਬੰਧੀ ਮੁਹੱਲੇ ਦੀਆਂ ਕੁਝ ਔਰਤਾਂ ਨੇ ਵੇਖ ਲਿਆ, ਜਿਸ ਤੋਂ ਬਾਅਦ ਦੋਸ਼ੀ ਮਾਸੂਮ ਨੂੰ ਛੱਡ ਕੇ ਉੱਥੋਂ ਖਿਸਕ ਗਿਆ। ਇਸ ਘਟਨਾ ਨੂੰ ਲੈ ਕੇ ਕਲੋਨੀ ਦੇ ਕਾਫੀ ਲੋਕ ਇਕੱਠੇ ਹੋ ਗਏ। ਜਿਨ੍ਹਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਸੂਚਨਾ ਮਿਲਦਿਆਂ ਹੀ ਡੀਐਸਪੀ ਰਾਜੇਸ਼ ਛਿੱਬਰ ਅਤੇ ਐਸਐਚਉ ਜਗਜੀਤ ਸਿੰਘ ਪੁਲਿਸ ਪਾਰਟੀ ਸਮੇਤ ਉੱਥੇ ਪਹੁੰਚ ਗਏ ਅਤੇ ਦੋਸ਼ੀ ਨੌਜਵਾਨ ਨੂੰ ਹਿਰਾਸਤ ਚ, ਲੈ ਲਿਆ। ਇਸ ਮੌਕੇ ਪਹੁੰਚੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਘਟਨਾ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਲੋਕ ਮਾਸੂਮ ਬੱਚੀਆਂ ਦੀ ਕੰਜਕਾਂ ਦੇ ਰੂਪ ਚ, ਪੂਜਾ ਕਰਦੇ ਹਨ। ਪਰੰਤੂ ਦੋਸ਼ੀ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਉਨਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੋਸ਼ੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਫਾਂਸੀ ਦੀ ਸਜ਼ਾ ਦਿਵਾਈ ਜਾਵੇ। ਤਾਂਕਿ ਅੱਗੇ ਨੂੰ ਕੋਈ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਹਿੰਮਤ ਵੀ ਨਾ ਕਰੇ। ਐਸਐਚਉ ਜਗਜੀਤ ਸਿੰਘ ਨੇ ਕਿਹਾ ਕਿ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ, ਦੋਸ਼ੀ ਦੇ ਖਿਲਾਫ ਕਰੜੀ ਕਾਨੂੰਨੀ ਕਾਰਵਾਈ ਕਰੇਗੀ।  

Advertisement
Advertisement
Advertisement
Advertisement
Advertisement
Advertisement
error: Content is protected !!