ਰਘਵੀਰ ਹੈਪੀ , ਬਰਨਾਲਾ, 9 ਜਨਵਰੀ 2023
ਮਾਨਯੋਗ ਜੂਡੀਸ਼ੀਅਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਵਿਜੈ ਸਿੰਘ ਡਡਵਾਲ ਜੱਜ ਸਾਹਿਬ ਵੱਲੋਂ ਐਡਵੋਕੇਟ ਕੁਲਵੰਤ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬੇਅੰਤ ਸਿੰਘ ਪੁੱਤਰ ਰੂਪ ਸਿੰਘ ਵਾਸੀ ਜੈਦ ਪੱਤੀ, ਪਿੰਡ ਮੌੜ ਪਟਿਆਲਾ ਜਿਲ੍ਹਾ ਬਰਨਾਲਾ ਤੇ ਉਸ ਦੇ ਨਾਲ ਭੋਲਾ ਸਿੰਘ ਪੁੱਤਰ ਨੰਦ ਸਿੰਘ ਵਾਸੀ ਵਾਰਡ ਨੰ: 12, ਨੇੜੇ ਪੀਰਖਾਨਾ, ਤਪਾ ਜਿਲ੍ਹਾ ਬਰਨਾਲਾ ਨੂੰ ਮੁਕੱਦਮਾ ਨੰ: 52 ਮਿਤੀ 03-11-2015 ਜੇਰ ਦਫਾ 420 ਆਈ ਪੀ ਸੀ. ਤੇ 7 ਅਸ਼ੈਸ਼ੀਅਲ ਕੰਮੋਡੀਟੀ ਐਕਟ 1955 ਥਾਣਾ ਸ਼ਹਿਣਾ ਦੇ ਕੇਸ ਵਿਚੋਂ ਬੇਅੰਤ ਸਿੰਘ ਤੇ ਭੋਲਾ ਸਿੰਘ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ।
ਇਹ ਕੇਸ ਥਾਣਾ ਸ਼ਹਿਣਾ ਦੇ ਥਾਣੇਦਾਰ ਜਰਨੈਲ ਸਿੰਘ ਏ.ਐਸ.ਆਈ. ਵੱਲੋਂ ਫੂਡ ਸਪਲਾਈ ਇੰਸਪੈਕਟਰ ਤਪਾ ਪਾਸ ਬਲਵੀਰ ਸਿੰਘ ਉਰਫ ਬੀਰਾ ਵਾਸੀ ਜੈਦ ਪੱਤੀ, ਪਿੰਡ ਮੌੜ ਪਟਿਆਲਾ ਵੱਲੋਂ ਬੇਅੰਤ ਸਿੰਘ ਡਿਪੂ ਹੋਲਡਰ ਦੇ ਖਿਲਾਫ ਮਿੱਟੀ ਦਾ ਤੇਲ ਬਲੈਕ ਵਿੱਚ ਭੋਲਾ ਸਿੰਘ ਵਗੈਰਾ ਨੂੰ ਵੇਚਣ ਦੇ ਸਬੰਧੀ ਵਿੱਚ ਦਿੱਤੀ ਦੁਰਖਾਸਤ ਦੇ ਅਧਾਰ ਤੇ ਦਰਜ ਕੀਤਾ ਗਿਆ ਸੀ। ਜੋ ਥਾਣੇਦਾਰ ਜਰਨੈਲ ਸਿੰਘ ਏ.ਐਸ.ਆਈ. ਵੱਲੋਂ ਕੇਸ ਦਰਜ ਉਪਰੰਤ ਉਕਤ ਦੀ ਦੁਕਾਨ ਤੇ ਰੇਡ ਕੀਤੀ ਤੇ ਗਵਾਹਾਂ ਦੇ ਬਿਆਨ ਲਿਖੇ ਅਤੇ ਤਫਤੀਸ਼ ਮੁਕੰਮਲ ਹੋਣ ਤੋਂ ਬਆਦ ਚਲਾਨ ਪੇਸ਼ ਅਦਾਲਤ ਕੀਤਾ। ਜਿਸ ਵਿੱਚ ਪੁਲਿਸ ਨੇ ਕੁਲ 14 ਗਵਾਹ ਰੱਖੇ ਜਿੰਨ੍ਹਾਂ ਵਿੱਚੋਂ 7 ਸਾਲਾਂ ਵਿੱਚ 12 ਗਵਾਹਾਂ ਨੇ ਅਦਾਲਤ ਵਿੱਚ ਆ ਕੇ ਆਪਣੀ ਗਵਾਹੀ ਦਿੱਤੀ। ਪਰ ਫੇਰ ਵੀ ਉਹ ਕੇਸ ਸਾਬਿਤ ਨਹੀਂ ਤਰ ਸਕੇ। ਬਹਿਸ ਦੋਰਾਨ ਐਡਵੋਕੇਟ ਕੁਲਵੰਤ ਗੋਇਲ ਨੇ ਦੱਸਿਆ ਕਿ ਇਸ ਕੇਸ ਵਿੱਚ ਫੂਡ ਸਪਲਾਈ ਇੰਸਪੈਕਟਰ ਤਪਾ ਦੀ ਕਾਰਗੁਜਾਰੀ ਸ਼ੱਕੀ ਜਾਹਿਰ ਹੁੰਦੀ ਹੈ ਤੇ ਬਲਵੀਰ ਸਿੰਘ ਉਰਫ ਬੀਰਾ ਨਾਲ ਰਲ ਕੇ ਝੂਠਾ ਕੇਸ ਦਰਜ ਕਰਵਾਇਆ ਹੈ। ਡਿਪੂ ਹੋਲਡਰ ਨੇ ਨਾ ਕਿਸੇ ਨੂੰ ਤੇਲ ਬਲੈਕ ਵਿੱਚ ਵੇਚਿਆ ਹੈ ਤੇ ਨਾ ਹੀ ਉਕਤ ਦੋਨਾਂ ਨੇ ਕਿਸੇ ਨਾਲ ਕਿਸੇ ਕਿਸਮ ਦੀ ਠੱਗੀ ਮਾਰੀ ਹੈ ਇਸ ਲਈ ਇਸ ਕੇਸ ਵਿੱਚ 420 ਤਾਂ ਕਿਸੇ ਨਾਲ ਵੀ ਨਹੀਂ ਹੋਈ ਨਾ ਹੀ ਕਿਸੇ ਗਵਾਹ ਨੇ ਕਿਸੇ ਨਾਲ ਠੱਗੀ ਹੋਣ ਵਾਰੇ ਕੋਈ ਗਵਾਹੀ ਦਿੱਤੀ ਹੈ। ਇਸੇ ਤਰ੍ਹਾਂ ਹੀ ਜੋ 7 ਅਸ਼ੈਸ਼ੀਅਲ ਕੰਮੋਡੀਟੀ ਐਕਟ 1955 ਵਾਰੇ ਦੋਸ਼ੀਆਂ ਦੇ ਖਿਲਾਫ ਚਾਰਜ ਹੈ ਉਹ ਵੀ ਪੁਲਿਸ ਤੋਂ ਸਾਬਤ ਨਹੀਂ ਹੋਇਆ। ਇਸ ਕੇਸ ਵਿਚ ਐਡਵੋਕੇਟ ਕੁਲਵੰਤ ਗੋਇਲ ਨੇ ਦਲੀਲਾਂ ਦਿੰਦੇ ਹੋਏ ਕਿਹਾ ਕਿ ਬੇਅੰਤ ਸਿੰਘ ਤੇ ਭੋਲਾ ਸਿੰਘ ਦੇ ਖਿਲਾਫ ਕੇਸ ਝੂਠਾ ਦਰਜ ਕੀਤਾ ਹੈ ਅਤੇ ਜਾਹਰ ਕਰਦਾ ਦੋਸ਼ੀਆਂ ਤੇ ਲਾਇਆ ਚਾਰਜ ਸਾਬਤ ਨਹੀ ਹੁੰਦਾ। ਜਿਸ ਤੇ ਮਾਨਯੋਗ ਜੱਜ ਸਾਹਿਬ ਨੇ ਐਡਵੋਕੇਟ ਕੁਲਵੰਤ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਉਕਤ ਜਾਹਰ ਕਰਦਾ ਦੋਨੋ ਬੇਅੰਤ ਸਿੰਘ ਤੇ ਭੋਲਾ ਸਿੰਘ ਦੋਸ਼ੀਆਂ ਨੂੰੰ ਬਾ-ਇੱਜਤ ਬਰੀ ਕਰਨ ਦਾ ਹੁਕਮ ਦਿੱਤਾ ।