NEWS IMPACT- ਤੇ ਖਬਰ ਨਸ਼ਰ ਹੋਣ ਤੋਂ 32 ਮਿੰਟ ਬਾਅਦ ਹਰਕਤ ‘ਚ ਆ ਗਈ ਪੁਲਿਸ

Advertisement
Spread information

NEWS IMPACT ਤੇ ਉਹ ਸ਼ਕਾਇਤ ਹੁਣ SSP ਨੇ DSP ਨੂੰ ਕਰਤੀ ਮਾਰਕ

YS SCHOOL HANDIAYA ‘ਚ ਹੋਈ ਗੁੰਡਾਗਰਦੀ ਦਾ ਮਾਮਲਾ


ਹਰਿੰਦਰ ਨਿੱਕਾ, ਬਰਨਾਲਾ 6 ਦਸੰਬਰ 2022

  ਮੁੱਖ ਮੰਤਰੀ ਪੰਜਾਬ ਦੇ ਪੋਰਟਲ ਤੋਂ ਐਸ.ਐਸ.ਪੀ. ਬਰਨਾਲਾ ਨੂੰ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਹਿੱਤ ਭੇਜੀ ਗਈ ਸ਼ਕਾਇਤ 6 ਵੇਂ ਦਿਨ ਹੀ ਸਹੀ, ਪੁਲਿਸ ਮੁਖੀ ਸੰਦੀਪ ਮਲਿਕ ਨੇ ਬਰਨਾਲਾ ਟੂਡੇ ਦੁਆਰਾ ਖਬਰ ਨਸ਼ਰ ਕਰਨ ਤੋਂ ਕਰੀਬ 32 ਮਿੰਟ ਬਾਅਦ ਅੱਜ ਡੀ.ਐਸ.ਪੀ. ਬਰਨਾਲਾ ਨੂੰ ਮਾਮਲੇ ਦੀ ਜਾਂਚ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਵਾਈ . ਐਸ . ਸਕੂਲ ਹੰਡਿਆਇਆ ‘ਚ ਕਰੀਬ ਪੌਣੇ ਦੋ ਮਹੀਨੇ ਪਹਿਲਾਂ ਕੁੱਝ ਸਕੂਲੀ ਵਿੱਦਿਆਰਥੀਆਂ ਨੇ ਸਕੂਲ ਗਰਾਊਂਡ ਵਿੱਚ ਹੀ, ਪਲਸ 1 ਦੇ ਵਿਦਿਆਰਥੀ ਸੁਸ਼ਾਂਤ ਨੂੰ ਬੱਸ ਵਿੱਚੋਂ ਧੂਹ ਕੇ ਉਤਾਰਿਆ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਕੁੱਟਮਾਰ ਕਰਨ ਵਾਲੇ ਵਿੱਦਿਆਰਥੀਆਂ ਨੇ ਕੁੱਟਮਾਰ ਦੀ ਘਟਨਾ ਦੀ ਵੀਡੀੳ ਬਣਾ ਲਈ ਸੀ, ਜਿਸ ਨੂੰ ਬਾਅਦ ਵਿੱਚ ਸੁਸ਼ਾਂਤ ਨੂੰ ਜਲੀਲ ਕਰਨ ਲਈ ਵਾਇਰਲ ਕਰ ਦਿੱਤਾ ਗਿਆ ਸੀ। ਵੀਡੀੳ ਵਾਇਰਲ ਹੋਣ ਤੋਂ ਬਾਅਦ ਸੁਸ਼ਾਂਤ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਸ ਦੇ ਪਿਤਾ ਰਾਕੇਸ਼ ਕੁਮਾਰ ਨੇ ਘਟਨਾ ਸਬੰਧੀ ਸ਼ਕਾਇਤ ਮੁੱਖ ਮੰਤਰੀ ਦੇ ਪੋਰਟਲ ਅਤੇ ਐਸ.ਐਚ.ੳ ਸਦਰ ਬਰਨਾਲਾ ਨੂੰ ਦਿੱਤੀ ਸੀ। ਨਾ ਤਾਂ ਸਬੰਧਿਤ ਇਲਾਕੇ ਦੀ ਮੁਕਾਮੀ ਪੁਲਿਸ ਨੇ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਤੇ ਨਾ ਹੀ ਮੁੱਖ ਮੰਤਰੀ ਦੇ ਪੋਰਟਲ ਤੇ ਭੇਜ਼ੀ ਸ਼ਕਾਇਤ ਨੂੰ ਐਸ.ਐਸ.ਪੀ. ਬਰਨਾਲਾ ਨੂੰ ਭੇਜਿਆ,                                                ਜਿੰਨਾਂ ਨੇ ਸ਼ਕਾਇਤ ਨੂੰ ਰਿਸੀਵ ਹੀ ਨਹੀਂ ਕੀਤਾ। ਸ਼ਕਾਇਤ ਰਿਸੀਵ ਨਾ ਕਰਨ ਦਾ ਮਾਮਲਾ, ਬਰਨਾਲਾ ਟੂਡੇ ਨੇ ਪ੍ਰਮੁੱਖਤਾ ਨਾਲ ,, SSP ਬਰਨਾਲਾ ਰਿਸੀਵ ਨਹੀਂ ਕਰ ਰਹੇ, CM ਪੋਰਟਲ ਤੋਂ ਭੇਜ਼ੀ ਸ਼ਕਾਇਤ ! ਦੇ ਟਾਈਟਲ ਹੇਠ 2:55 ਵਜੇ ਬਾਅਦ ਦੁਪਿਹਰ ਨਸ਼ਰ ਕੀਤਾ। ਖਬਰ ਨਸ਼ਰ ਹੋਣ ਤੋਂ ਕਰੀਬ ਅੱਧੇ ਘੰਟੇ ਬਾਅਦ ਹੀ , ਐਸ.ਐਸ.ਪੀ. ਸੰਦੀਪ ਮਲਿਕ ਦੀ ਮੇਲ ਤੇ ਸ਼ਕਾਇਤ ਨੂੰ ਰਿਸੀਵ ਕਰ ਲਿਆ ਅਤੇ ਇਹ ਸ਼ਕਾਇਤ ਐਸ.ਐਸ.ਪੀ. ਨੇ ਡੀਐਸਪੀ ਸਬ ਡਿਵੀਜਨ ਸਤਵੀਰ ਸਿੰਘ ਨੂੰ ਮਾਮਲੇ ਦੀ ਪੜਤਾਲ ਤੇ ਉਚਿਤ ਕਾਨੂੰਨੀ ਕਾਰਵਾਈ ਲਈ ਮਾਰਕ ਕਰ ਦਿੱਤਾ।

Advertisement
Advertisement
Advertisement
Advertisement
Advertisement
Advertisement
error: Content is protected !!