ਜਾਅਲੀ ਨਿਕਲੀਆਂ ਟਿਕਟਾਂ ਤੇ ਵੀਜਾ , ਫਿਰ ,,
ਹਰਿੰਦਰ ਨਿੱਕਾ, ਪਟਿਆਲਾ 4 ਦਸੰਬਰ 2022
ਵਿਦੇਸ਼ ਜਾਣ ਲਈ ਕਾਹਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਿਆਂ ਨੇ ਵੀ, ਹਰ ਦਿਨ ਨਵੇਂ ਤੌਰ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਤੇ ਲੋਕ ਠੱਗ ਏਜੰਟਾਂ ਦੇ ਚੁੰਗਲ ਵਿੱਚ ਫਸ ਹੀ ਜਾਂਦੇ ਹਨ। ਪਟਿਆਲਾ ਜਿਲ੍ਹੇ ਦੇ ਉੱਚਾ ਗਾਂਉ ਪਿੰਡੇ ਦੇ ਇੱਕ ਵਿਅਕਤੀ ਨਾਲ, ਨਵੀਂ ਕਿਸਮ ਦੀ ਠੱਗੀ ਦਾ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਏਜੰਟ ਵੱਲੋਂ ਦਿੱਤੀਆਂ ਟਿਕਟਾਂ ਤੇ ਵੀਜਾ ਹੀ ਜਾਅਲੀ ਨਿਕਲਿਆ। ਪੁਲਿਸ ਨੇ ਸ਼ਕਾਇਤ ਦੇ ਅਧਾਰ ਪਰ ਦੋ ਔਰਤਾਂ ਸਣੇ ਚਾਰ ਜਣਿਆਂ ਦੇ ਖਿਲਾਫ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਬਚਿੱਤਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਉੱਚਾ ਗਾਂਉ ਜਿਲਾ ਪਟਿਆਲਾ ਨੇ ਦੱਸਿਆ ਕਿ ਸਿਮਰਨਜੀਤ ਸਿੰਘ, ਹਰਗੁਨ ਸਿੰਘ ਦੋਵੇਂ ਪੁੱਤਰ ਅਮਰਜੀਤ ਸਿੰਘ, ਉਨ੍ਹਾਂ ਦੀ ਮਾਂ ਗੁਰਵੀਨ ਕੋਰ ਅਤੇ ਕਲਮਪ੍ਰੀਤ ਕੋਰ ਪਤਨੀ ਸਿਮਰਨਜੀਤ ਸਿੰਘ ਵਾਸੀ ਮ ਨੰ. 1756 ਪਿੰਨਡੀ ਸਵੀਟਸ ਸੋਂਪ ਖੁੱਡ ਮੁਹੱਲਾ ਡਵੀਜਨ ਨੰ.3 ਲੁਧਿਆਣਾ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 24 ਲੱਖ 70 ਹਜ਼ਾਰ ਰੁਪਏ ਲੈ ਲਏ। ਨਾਮਜ਼ਦ ਦੋਸ਼ੀਆਂ ਨੇ ਉਸ ਨੂੰ ਟਿਕਟਾਂ ਤੇ ਵੀਜ਼ਾ ਵੀ ਦੇ ਦਿੱਤਾ ਸੀ। ਪਰੰਤੂ ਜਦੋਂ ਉਹ ਫਲਾਈਟ ਵਾਲੇ ਦਿਨ ਦਿੱਲੀ ਏਅਰਪੋਰਟ ਤੇ ਪਹੁੰਚਿਆਂ ਤਾਂ ਪਤਾ ਲੱਗਿਆ ਕਿ ਭੇਜਿਆ ਗਿਆ ਵੀਜ਼ਾ ਤੇ ਟਿਕਟਾਂ ਹੀ ਜਾਅਲੀ ਨਿੱਕਲੀਆਂ। ਮੁਦਈ ਨੇ ਦੱਸਿਆ ਕਿ ਉਹ ਦੋਸ਼ੀਆਂ ਦੀ 2 ਦਿਨ ਤੱਕ ਉਡੀਕ ਕਰਦਾ ਰਿਹਾ। ਦੋਸ਼ੀਆਂ ਨੇ ਨਾ ਮੁਦਈ ਦਾ ਪਾਸਪੋਰਟ ਦਿੱਤਾ ,ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਵਿਦੇਸ਼ ਭੇਜਣ ਦੇ ਨਾਂ ਤੇ ਲਈ ਲੱਖਾਂ ਰੁਪਏ ਦੀ ਰਾਸ਼ੀ ਵਾਪਿਸ ਕੀਤੀ। ਪੁਲਿਸ ਨੇ ਸ਼ਕਾਇਤ ਦੀ ਪੜਤਾਲ ਤੋਂ ਬਾਅਦ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਥਾਣਾ ਸਦਰ ਨਾਭਾ ਵਿਖੇ U/S 406,420, 120-B IPC ਦਰਜ਼ ਕੀਤਾ ਗਿਆ ਹੈ।