ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ, ਮੁਲਾਜ਼ਮ ਆਗੂ ਜਗਵਿੰਦਰ ਪਾਲ ਹੰਡਿਆਇਆ
ਰਘਵੀਰ ਹੈਪੀ , ਬਰਨਾਲਾ 4 ਦਸੰਬਰ 2022
ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੀ ਡਬਲਿਊ ਡੀ ਦੇ ਤਿੰਨ ਵਿੰਗਾਂ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਦੇ ਸੂਬਾਈ ਆਗੂ ਜਗਵਿੰਦਰ ਪਾਲ ਹੰਢਿਆਇਆ ਨੂੰ ਅੱਜ ਅੱਖੀਂਆਂ ‘ਚੋਂ ਵਹਿੰਦੇ ਹੰਝੂਆਂ ਨਾਲ ਸੈਂਕੜੇ ਲੋਕਾਂ ਨੇ ਅੰਤਿਮ ਵਿਦਾਈ ਦੇ ਦਿੱਤੀ। ਜਗਵਿੰਦਰ ਪਾਲ ਦੀ ਮੌਤ ਨਾਲ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ ਗਹਿਰਾ ਸਦਮਾ ਪਹੁੰਚਿਆ ਹੈ। ਸਾਥੀ ਜਗਵਿੰਦਰ ਪਾਲ ਸਿਰਫ ਮੁਲਾਜ਼ਮ ਸਫ਼ਾਂ ਅੰਦਰ ਹੀ ਨਹੀਂ , ਸਗੋਂ ਇਲਾਕੇ ਅੰਦਰ ਹੀ ਸਮਾਜਿਕ ਆਗੂ ਵਜੋਂ ਵਿਚਰਦੇ ਰਹੇ ਹਨ। ਅੱਜ ਉਹਨਾਂ ਨੂੰ ਸੈਂਕੜੇ ਇਲਾਕਾ ਨਿਵਾਸੀਆਂ ਨੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਮੌਕੇ ਵਿਦਾਇਗੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੁਬਾਈ ਆਗੂ ਕਰਮਜੀਤ ਸਿੰਘ ਬੀਹਲਾ, ਜ਼ਿਲ੍ਹਾ ਪ੍ਰਧਾਨ ਦਰਸ਼ਨ ਚੀਮਾਂ, ਜਨਰਲ ਸਕੱਤਰ ਤੇਜਿੰਦਰ ਤੇਜੀ, ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਤਰਸੇਮ ਭੱਠਲ, ਜੀ ਟੀ ਯੂ ਦੇ ਹਰਿੰਦਰ ਮੱਲੀਆਂ, ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਖੁਸ਼ਵਿੰਦਰਪਾਲ ਅਤੇ ਰਾਜੀਵ ਕੁਮਾਰ, ਮਹਿਮਾ ਸਿੰਘ,, ਸੱਜਣ ਫੈਡਰੇਸ਼ਨ ਦੇ ਮੋਹਨ ਸਿੰਘ ਵੇਅਰ ਹਾਊਸ, ਸਾਬਕਾ ਸੁਬਾਈ ਪ੍ਰਧਾਨ ਸੁਰੇਸ਼ ਸ਼ਰਮਾ, ਹੰਡਿਆਇਆ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ, ਸਾਬਕਾ ਪ੍ਰਧਾਨ ਰਣਧੀਰ ਕੋਸ਼ਲ, ਬਲਵਿੰਦਰ ਸਿੰਘ ਧਨੇਰ , ਸੁਖਦੇਵ ਸਿੰਘ ਚੰਗਾਲੀਵਾਲਾ, ਹਰਪਾਲ ਸਿੰਘ ਸੁਨਾਮ, ਮਲਵਿੰਦਰ ਸਿੰਘ ਸੰਗਰੂਰ, ਰਣਜੀਤ ਸਿੰਘ ਈਸਾਪੁਰ, ਈਸ਼ਰ ਸਿੰਘ ਚੀਮਾ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਗੁਰਦੀਪ ਸਿੰਘ ਤੇ ਸੁਰਿੰਦਰ ਖੁੱਡੀ, ਸੁਰਿੰਦਰ ਸ਼ਰਮਾਂ ਰਾਏਸਰ, ਵਿਵੇਕ ਚੀਮਾਂ ਆਦਿ ਹਾਜ਼ਰ ਸਨ।