ਰਮਨ ਕਹਿੰਦੀ, ਭਾਨਾ ਸਿੱਧੂ ਨੇ ਕਰ ਲਿਆ ਜਮੀਨ ਤੇ ਕਬਜ਼ਾ !

Advertisement
Spread information

ਰਮਨ ਕਾਂਤ ਦੀ ਸ਼ਕਾਇਤ ਤੇ ਪੁਲਿਸ ਨੇ ਦਰਜ਼ ਕੀਤਾ ਮੁਕੱਦਮਾਂ

ਦੋਸ਼, ਰਮਨ ਕਹਿੰਦੀ ! ਪਰਾਲੀ ਨੂੰ ਲਾਈ ਅੱਗ ਤੇ ਛੱਡਿਆ ਖੇਤ ‘ਚ ਪਾਣੀ


ਹਰਿੰਦਰ ਨਿੱਕਾ , ਪਟਿਆਲਾ 24 ਨਵੰਬਰ 2022

       ਪ੍ਰਸਿੱਧ ਸੈਲੀਬਰਿਟੀ ਭਾਨਾ ਸਿੱਧੂ ਅਤੇ ਵਿਵਾਦਾਂ ਦਾ ਲੰਬੇ ਸਮੇਂ ਤੋਂ ਗੂੜਾ ਰਿਸ਼ਤਾ ਚੱਲਿਆ ਆ ਰਿਹਾ ਹੈ। ਹੁਣ ਤਾਜ਼ਾ ਮਾਮਲਾ ਪਟਿਆਲਾ ਸਦਰ ਥਾਣਾ ਖੇਤਰ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ। ਪੁਲਿਸ ਨੇ ਮਹੰਤ ਜਤਿੰਦਰ ਦਾਸ ਦੀ ਪਤਨੀ ਦੀ ਸ਼ਕਾਇਤ ਤੇ ਭਾਨਾ ਸਿੱਧੂ, ਉਸ ਦੇ ਭਰਾ ਅਮਨ ਸਿੱਧੂ ਵਾਸੀ ਕੋਟਦੁੱਨਾ, ਜਿਲ੍ਹਾ ਬਰਨਾਲਾ ਅਤੇ ਉਸ ਦੇ ਹੋਰ 20/25 ਨਾਮਾਲੂਮ ਸਾਥੀਆਂ ਖਿਲਾਫ ਕੇਸ ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਰਮਨ ਕਾਂਤ ਪਤਨੀ ਜਤਿੰਦਰ ਦਾਸ ਵਾਸੀ ਮਮਾਨ ਨੰ. 3096/2 ਦਰਸ਼ਨੀ ਗੇਟ ਪਟਿਆਲਾ ਨੇ ਦੋਸ਼ ਲਾਇਆ ਹੈ ਕਿ    ਭਾਨਾ ਸਿੱਧੂ, ਅਮਨ ਸਿੱਧੂ ਦੋਵੇਂ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਕੋਟਦੁੱਨਾ, ਜਿਲ੍ਹਾ ਬਰਨਾਲਾ, ਪਾਲ ਕੌਰ ਪਤਨੀ ਅੱਛਰ ਸਿੰਘ ਵਾਸੀ ਮਕਾਨ ਨੰ. 48 ਖਾਲਸਾ ਕਲੋਨੀ ਪਟਿਆਲਾ, ਚਰਨ ਦਾਸ ਚੇਲਾ ਤੁਲਸਾ ਦਾਸ ਵਾਸੀ ਰਤੀਆ ,ਹਰਿਅਣਾ ਅਤੇ 20/25 ਹੋਰ ਅਣਪਛਾਤੇ ਵਿਅਕਤੀਆਂ ਨੇ ਮੁਦੈਲਾ ਨੂੰ ਹੋਰਾਂ ਨੂੰ ਖੇਤਾਂ ਵਿੱਚ ਆ ਕੇ ਧਮਕੀਆ ਦਿੱਤੀਆਂ। ਨਾਮਜ਼ਦ ਦੋਸ਼ੀਆਂ ਨੇ ਮੁਦੈਲਾ ਦੇ ਖੇਤਾਂ ਵਿੱਚ ਪਾਣੀ ਛੱਡ ਦਿੱਤਾ ਅਤੇ ਮਿਤੀ 20/22/11/2022 ਨੂੰ ਦੋਸ਼ੀਆਂ ਨੇ ਮੁਦੈਲਾ ਦੇ ਖੇਤਾਂ ਵਿੱਚ ਰੱਖੀ ਪਈ ਪਰਾਲੀ ਨੂੰ ਅੱਗ ਲਗਾ ਦਿੱਤੀ ਅਤੇ ਕਈ ਦਿਨਾਂ ਤੋਂ ਜਮੀਨ ਤੇ ਜਬਰੀ ਕਬਜਾ ਕਰੀ ਬੈਠੇ ਹਨ। ਥਾਣਾ ਸਦਰ ਪਟਿਆਲਾ ਦੇ ਐਸ.ਐਚ.ੳ. ਨੇ ਕਿਹਾ ਕਿ ਰਮਨ ਕਾਂਤ ਦੀ ਸ਼ਕਾਇਤ ਦੇ ਅਧਾਰ ਪਰ, ਭਾਨਾ ਸਿੱਧੂ ਤੇ ਉਸ ਦੇ ਉਕਤ ਜਿਕਰਯੋਗ ਸਾਥੀਆਂ ਖਿਲਾਫ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Advertisement
Advertisement
error: Content is protected !!